ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ! ਬੰਦ ਰਹੇਗਾ ਚੰਡੀਗੜ੍ਹ ਹਵਾਈ ਅੱਡਾ
ਚੰਡੀਗੜ੍ਹ, 26 ਸਤੰਬਰ – ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲਿਆਂ ਲਈ ਲਈ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਯਾਤਰੀਆਂ ਨੂੰ 13 ਦਿਨਾਂ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਕੋਈ ਵੀ ਸਿਵਲ ਉਡਾਣ ਨਹੀਂ ਉਡੇਗੀ।
ਹਵਾਈ ਅੱਡੇ ‘ਤੇ ਸਿਵਲ ਫਲਾਈਟ ਆਪਰੇਸ਼ਨ ਰਹੇਗਾ ਬੰਦ
ਜਾਣਕਾਰੀ ਅਨੁਸਾਰ ਹਵਾਈ ਅੱਡੇ ਤੋਂ 13 ਦਿਨਾਂ ਲਈ ਸਿਵਲ ਫਲਾਈਟ ਓਪਰੇਸ਼ਨ ਬੰਦ ਰਹੇਗਾ, ਕਿਉਂਕਿ ਰਨਵੇਅ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਭਾਰਤੀ ਹਵਾਈ ਸੈਨਾ ਨੇ ਏਅਰਮੈਨ ਨੂੰ ਇੱਕ ਨੋਟਿਸ (NOTAM) ਵੀ ਜਾਰੀ ਕਰਕੇ ਐਲਾਨ ਕੀਤਾ ਹੈ।
ਨੋਟਿਸ ਜਾਰੀ ਕਰਕੇ ਆਖੀ ਗਈ ਆਹ ਗੱਲ
ਨੋਟਿਸ ਵਿੱਚ ਦੱਸਿਅ ਗਿਆ ਹੈ ਕਿ ਏਅਰਫੀਲਡ 26 ਅਕਤੂਬਰ ਨੂੰ ਸਵੇਰੇ 1 ਵਜੇ ਤੋਂ 7 ਨਵੰਬਰ ਨੂੰ ਰਾਤ 11.59 ਵਜੇ ਤੱਕ ਬੰਦ ਰਹੇਗਾ। NOTAM ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਨਵੇਅ ‘ਤੇ ਯੋਜਨਾਬੱਧ ਪੋਲੀਮਰ ਮੋਡੀਫਾਈਡ ਇਮਲਸ਼ਨ (PME) ਕੰਮ ਕਾਰਨ ਬੰਦ ਕੀਤਾ ਗਿਆ ਹੈ। ਇਸ ਦੌਰਾਨ ਸਿਰਫ਼ ਰੋਟਾ ACS ਜਹਾਜ਼ਾਂ ਨੂੰ ਹੀ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
Share this content:


Post Comment