Loading Now

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਮਸੀਤ ਦੀ ਜਗ੍ਹਾ ਲਈ 10 ਲੱਖ ਰੁਪਏ ਦੀ ਗਰਾਂਟ ਦਿੱਤੀ

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਮਸੀਤ ਦੀ ਜਗ੍ਹਾ ਲਈ 10 ਲੱਖ ਰੁਪਏ ਦੀ ਗਰਾਂਟ ਦਿੱਤੀ

*ਸੰਧਵਾਂ ਵਿਖੇ ਸੰਗਤ ਨਾਲ ਮਿਲ ਕੇ ਖੁਸ਼ੀ ਪ੍ਰਗਟਾਈ, ਪਿੰਡ ਵਾਸੀਆਂ ਦੇ ਪਿਆਰ ਅਤੇ ਅਸੀਸਾਂ ਲਈ ਕੀਤਾ ਧੰਨਵਾਦ

ਫ਼ਰੀਦਕੋਟ, 19 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅੱਜ ਪਿੰਡ ਸੰਧਵਾਂ ਵਿਖੇ ਬਾਬਾ ਮਸੀਤ ਦੀ ਜਗ੍ਹਾ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸੰਗਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਬਾਬਾ ਮਸੀਤ ਦੀ ਜਗ੍ਹਾ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਮਿਲ ਰਿਹਾ ਪਿਆਰ, ਸਤਿਕਾਰ ਅਤੇ ਅਸੀਸਾਂ ਉਨ੍ਹਾਂ ਲਈ ਬੇਹੱਦ ਕੀਮਤੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਪੂਰੇ ਖ਼ਰੇ ਉਤਰ ਸਕਣ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਪੂੰਜੀ ਲੋਕਾਂ ਦਾ ਵਿਸ਼ਵਾਸ, ਪਿਆਰ ਅਤੇ ਅਸੀਸਾਂ ਹੀ ਹਨ।

233222-scaled ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਮਸੀਤ ਦੀ ਜਗ੍ਹਾ ਲਈ 10 ਲੱਖ ਰੁਪਏ ਦੀ ਗਰਾਂਟ ਦਿੱਤੀ

ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਅਪੀਲ ਕੀਤੀ ਕਿ ਲੋਕ ਇਸੇ ਤਰ੍ਹਾਂ ਆਪਣਾ ਪਿਆਰ ਅਤੇ ਸਹਿਯੋਗ ਬਣਾਈ ਰੱਖਣ, ਤਾਂ ਜੋ ਇਲਾਕੇ ਦੇ ਵਿਕਾਸ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ। ਇਸ ਸਮਾਗਮ ਦੌਰਾਨ ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਮੁਖਤਿਆਰ ਸਿੰਘ, ਦਿਲਬਾਗ ਸਿੰਘ ਮੈਂਬਰ, ਅਸ਼ੋਕ ਕੁਮਾਰ ਠੇਕੇਦਾਰ, ਮੋਹਿਤ ਗੋਇਲ, ਮਿੱਠੂ ਸਿੰਘ ਪ੍ਰਧਾਨ, ਪੰਚ ਮੰਦਰ ਸਿੰਘ, ਥਾਣੇਦਾਰ ਭੋਲਾ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ, ਪਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

Share this content:

Previous post

ਸਾਡੀ ਬੋਲੀ-ਸਾਡਾ ਮਾਣ 7ਵੇਂ ਨਿਊਜ਼ੀਲੈਂਡ ਪੰਜਾਬੀ ਭਾਸ਼ਾ ਹਫ਼ਤਾ 2026 ਸਬੰਧੀ ਪੋਸਟਰ ਜਾਰੀ; 10 ਵੱਖ-ਵੱਖ ਥਾਵਾਂ ‘ਤੇ ਹੋਣਗੇ ਸਮਾਗਮ

Next post

ਸ਼੍ਰੀ ਰਾਮ ਦੇ ਜੀਵਨ ਨਾਲ ਜੁੜੇ ਭਾਵਪੂਰਨ ਪ੍ਰਸੰਗਾਂ ਨੇ ਭਗਤੀ, ਵਿਸ਼ਵਾਸ ਅਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਦਿੱਤਾ ਸੰਦੇਸ਼

Post Comment