Loading Now

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋਕ ਮਿਲਣੀ ਦੌਰਾਨ ਸ਼ਿਕਾਇਤਾਂ ਦਾ ਨਿਪਟਾਰਾ

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋਕ ਮਿਲਣੀ ਦੌਰਾਨ ਸ਼ਿਕਾਇਤਾਂ ਦਾ ਨਿਪਟਾਰਾ

*ਧਾਰਮਿਕ ਸਮਾਗਮਾਂ ਅਤੇ ਦੁੱਖ-ਸੁੱਖ ਵਿੱਚ ਲਗਵਾਈ ਹਾਜ਼ਰੀ

ਕੋਟਕਪੂਰਾ, 17 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਸੰਧਵਾਂ ਵਿਖੇ ਲੋਕ ਮਿਲਣੀ ਤਹਿਤ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਮੰਗਾਂ ਦਾ ਜਾਇਜ਼ਾ ਲਿਆ।

ਇਸ ਮੌਕੇ ਲੋਕਾਂ ਨੇ ਬਿਜਲੀ, ਸਫਾਈ, ਵਿਕਾਸ ਕਾਰਜਾਂ ਦੀ ਗਤੀ ਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਸਬੰਧੀ ਆਪਣੇ ਮੁੱਦੇ ਰੱਖੇ। ਸ. ਸੰਧਵਾਂ ਨੇ ਮੌਕੇ ਤੇ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਲੋਕ ਮਿਲਣੀ ਦਾ ਮਕਸਦ ਲੋਕਾਂ ਨੂੰ ਸਿੱਧਾ ਮੰਚ ਦੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਥਾਂ ਤੇ ਹੀ ਹੱਲ ਕਰਨਾ ਹੈ। ਇਸ ਦੌਰਾਨ ਕਈ ਲੰਬੇ ਸਮੇਂ ਤੋਂ ਲਟਕੀਆਂ ਅਰਜ਼ੀਆਂ ਤੇ ਵੀ ਨਿਰਣੇ ਲਏ ਗਏ ।

ਇਸ ਤੋਂ ਬਾਅਦ ਉਹ ਗੁਰਦੁਆਰਾ ਜੋੜਾ ਸਾਹਿਬ, ਪਿੰਡ ਨੰਗਲ ਵਿਖੇ ਸ੍ਰੀ ਆਖੰਡ ਸਾਹਿਬ ਦੇ ਭੋਗ ਵਿੱਚ ਹਾਜ਼ਰੀ ਲਗਾਉਣ ਪਹੁੰਚੇ। ਕੋਟਕਪੂਰਾ ਦੇ ਜਲਾਲੇਆਣਾ ਰੋਡ, ਗਾਂਧੀ ਨਗਰ ਨੇੜੇ ਬਾਬਾ ਰਾਮ ਦੇਵ ਮੰਦਿਰ ਵਿਖੇ ਸ੍ਰੀ ਬ੍ਰਿਜ਼ ਲਾਲ ਢੋਲਪੁਰੀਆ ਦੇ ਭੋਗ ਤੇ ਅੰਤਿਮ ਪ੍ਰਾਥਨਾ ਸਭਾ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਉਹ ਘੰਟਾ ਘਰ ਚੌਕ, ਫਰੀਦਕੋਟ ਨੇੜੇ ਸ਼੍ਰੀ ਸੰਜੀਵ ਮਿੱਤਲ ਦੇ ਘਰ ਅਫਸੋਸ ਪ੍ਰਗਟ ਕਰਨ ਲਈ ਵੀ ਪਹੁੰਚੇ।

Share this content:

Post Comment