ਸਕੂਲ ਮੁੱਖੀ ਅਤੇ ਅਧਿਆਪਕ ਦੇ ਆਪਸੀ ਸਬੰਧ ਸਿੱਖਿਆ ਗੁਣਾਤਮਿਕਤਾ ਲਈ ਆਧਾਰ/ਵਰਿੰਦਰ ਕੌਰ
“ਗੁਰੂ ਬਿਨਾਂ ਮੱਤ ਨਹੀਂ,ਸ਼ਾਹ ਬਿਨਾਂ ਪੱਤ ਨਹੀਂ,ਮੁੱਖੀ ਬਿਨਾਂ ਮੱਤ ਨਹੀਂ”ਵੱਡੇ ਪੁਰਖਿਆਂ ਦੇ ਸਾਲਾਂ-ਬੱਧੀ ਤਜ਼ਰਬਿਆਂ ਦੇ ਨਾਲ ਮੈਂ ਆਪਣਾ 33 ਸਾਲਾਂ ਦੇ ਅਧਿਆਪਨ ਤਜ਼ਰਬੇ ਵਿੱਚੋਂ ਤੀਜੀ ਮੱਦ “ਮੁੱਖੀ ਬਿਨਾਂ ਮੱਤ ਨਹੀਂ” ਜੋੜੀ ਹੈ।ਮੇਰਾ ਤਜ਼ਰਬਾ ਹੈ ਕਿ ਜਦੋਂ ਮੈਂ ਸਿੱਖਿਆ ਵਿਭਾਗ ਵਿੱਚ ਪਹਿਲੇ ਦਿਨ ਸਕੂਲ ਵਿੱਚ ਹਾਜ਼ਰ ਹੋਈ ਤਾਂ ਮੇਰੇ ਪਹਿਲੇ ਸਕੂਲ ਮੁੱਖੀ ਸ਼੍ਰੀਮਤੀ ਪ੍ਰੀਤਮ ਕੌਰ ਜੀ ਨੇ ਬਹੁਤ ਹੀ ਅਦਬ,ਸਲੀਕੇ ਭਰਪੂਰ ਮੁਸਕੁਰਾਹਟ ਭਰੇ ਚਿਹਰੇ ਸਹਿਤ ਪਿਆਰ ਦਿੰਦੇ ਹੋਏ ਆਪਣੀ ਉਡੀਕ ਦਾ ਅਹਿਸਾਸ ਮੈਨੂੰ ਕਰਾਇਆ।ਸਕੂਲ ਤੇ ਪਿੰਡ ਦੇ ਲੋਕਲ ਸਮਾਜਿਕ ਵਾਤਾਵਰਨ ਦੇ ਉਤਰਾਅ-ਚੜ੍ਹਾਅ ਸਮਝਾਏ।ਉਹਨਾਂ ਦਾ ਪਿਆਰ,ਕਹਿਣ ਤੇ ਸਮਝਾਉਣ ਦਾ ਲਹਿਜ਼ਾ,ਅਪਣੱਤ,ਅੱਖਾਂ ਵਿਚਲੀ ਮਿੱਠੀ-ਮਿੱਠੀ ਘੂਰ ਅੱਜ ਵੀ ਮੇਰੀ ਜੀਵਨ ਸ਼ੈਲੀ ਦਾ ਹਿੱਸਾ ਹਨ।ਕਹਿਣ ਤੋਂ ਮੇਰਾ ਭਾਵ ਸਕੂਲ ਮੁੱਖੀ ਦਾ ਉਸਾਰੂ,ਸੱਭਿਅਕ ਅਤੇ ਅਪਣੱਤ ਭਰਿਆ ਰਵੱਈਆ ਸਿਰਫ ਸਕੂਲ਼,ਅਧਿਆਪਕ ਤੇ ਵਿਿਦਆਰਥੀ ਵਿੱਚ ਹੀ ਗੁਣਾਤਮਿਕਤਾ ਨਹੀਂ ਭਰਦਾ ਸਗੋਂ ਤੁਹਾਡੇ ਨਿੱਜੀ ਜੀਵਨ ਵਿੱਚ ਵੀ ਗੁਣਾਤਮਿਕ ਕੜੀ ਵਜੋਂ ਕੰਮ ਕਰਦਾ ਹੈ।ਜਿੰਨਾਂ ਸਕੂਲ਼ਾਂ ਜਾਂ ਸੰਸਥਾਵਾਂ ਵਿੱਚ ਸਕੂਲ ਮੁੱਖੀਆਂ ਤੇ ਅਧਿਆਪਕਾਂ ਦੇ ਆਪਸੀ ਸਬੰਧ ਪਿਉ-ਪੁੱਤਰਾਂ,ਮਾਵਾਂ-ਧੀਆਂ,ਭੈਣ-ਭਰਾਵਾਂ ਅਤੇ ਵੱਡਿਆ-ਛੋਟਿਆਂ ਦੇ ਪਿਆਰ ਤੇ ਘੂਰ ਅਧੀਨ ਪਨਪਦੇ ਹਨ ਉੱਥੇ ਸਕੂਲਾਂ ਤੇ ਵਿਿਦਆਰਥੀਆਂ ਦਾ ਗੁਣਾਤਮਿਕ ਪੱਧਰ ਸਿਖਰ ਛੋਹ ਜਾਂਦਾ ਹੈ ਜੋ ਵਿਭਾਗ,ਇਲਾਕੇ ਅਤੇ ਸੂਬੇ ਦੀ ਸ਼ਾਨ ਬਣਦਾ ਹੈ।ਮੇਰੇ ਆਪਣੇ ਅਧਿਆਪਨ ਤਜ਼ਰਬੇ ਜੋ ਮੈਨੂੰ ਪਹਿਲਾ ਬਤੌਰ ਅਧਿਆਪਕ ਤੇ ਫਿਰ ਬਤੌਰ ਸਕੂਲ ਮੁੱਖੀ ਦੀਆਂ ਪ੍ਰਸਥਿਤੀਆਂ ‘ਚ ਗੁਜ਼ਰਦੇ ਹੋਏ ਮਿਲੇ ਹਨ ਉਹ ਨੁਕਤੇ ਮੈਂ ਸਕੂਲ਼ੀ ਗੁਣਾਤਮਿਕਤਾ ਦੇ ਮੱਦੇ-ਨਜ਼ਰ ਸਾਂਝੇ ਕਰਦੀ ਹਾਂ।
- ਸਕੂਲ਼ ਮੁੱਖੀ ਦਾ ਰਵੱਈਆ ਮਨੋਵਿਿਗਆਨਿਕ ਤੇ ਨਿਰਪੱਖ ਹੋਵੇ।
- ਸਕੂਲ਼ ਮੁੱਖੀ ਜੋ ਸਤਿਕਾਰ ਤੇ ਪਿਆਰ ਅਧਿਆਪਕਾਂ ਤੋਂ ਚਾਹੁੰਦਾ ਹੈ ਉਹ ਪਹਿਲਾ ਖੁਦ ਆਪ ਇਸ ਦਾ ਇਜ਼ਹਾਰ ਕਰਦੇ ਹੋਏ ਅਮਲ ਕਰੇ।
- ਸਕੂਲ ਮੁੱਖੀ ਦਾ ਰੋਲ ‘ਮਾਂ’ ਵਾਲਾ ਹੋਣਾ ਚਾਹੀਦਾ ਹੈ ਜਿਵੇਂ ਮਾਂ ਆਪਣੇ ਬੱਚਿਆਂ ਦੀਆਂ ਘਾਟਾਂ ਜਾਂ ਗਲਤੀਆਂ ਜੋ ਬੱਚੇ ਨੇ ਜਾਣੇ-ਅਣਜਾਣੇ ਵਿੱਚ ਕਰ ਜਾਂਦੇ ਹਨ ਉਹਨਾਂ ਨੂੰ ਕਿਸੇ ਹੱਦ ਤੱਕ ਅੱਖੋਂ-ਪਰੋਖੇ ਕਰਦੇ ਹੋਏ ਉਹਨਾਂ ਦੀਆਂ ਨਿੱਕੀਆਂ-ਨਿੱਕੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੀ ਹੈ ਉਸੇ ਤਰ੍ਹਾਂ ਸਕੂਲ ਮੁੱਖੀ ਨੂੰ ਆਪਣਾ ਵਿਵਹਾਰ ਤਰਾਸ਼ਣਾ ਜਰੂਰੀ ਹੈ।
- ਸਰਕਾਰੀ ਦੇ ਨਿਯਮਾਂ ਅਧੀਨ ਵਿਭਾਗ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਸਕੂਲ਼ ਮੁੱਖੀ ਲਈ ਜਰੂਰੀ ਹੈ ਕਿ ਪਹਿਲਾਂ ਉਹ ਇਹਨਾਂ ਨਿਯਮਾਂ ਨੂੰ ਆਪਣੀ ਮੱਤ ਵਿੱਚ ਸਮਝੇ ਤੇ ਅਮਲ ਕਰੇ।ਅਜਿਹਾ ਕਰਨ ਉਪਰੰਤ ਹੀ ਉਹ ਆਪਣੀ ਮੱਤ ਨੂੰ ਅਧਿਆਪਕਾਂ ਦੀ ਮੱਤ ਬਣਾ ਸਕਦਾ ਹੈ।
- ਸਕੂਲ਼ ਮੁੱਖੀ ਕਿਸੇ ਵੀ ਕੱਟੜਤਾ ਚਾਹੇ ਉਹ ਧਾਰਮਿਕ,ਰਾਜਨੀਤਕ,ਭੂਗੋਲਿਕ ਹੈ ਦਾ ਸ਼ਿਕਾਰ ਨਾ ਹੋਵੇ।
- ਸਕੂਲ ਮੁੱਖੀ ਸਕੂਲ਼ੀ ਸਮੱਸਿਆਵਾਂ ਦੇ ਨਿਪਟਾਰੇ ਲਈ ਸਥਾਨਿਕ ਸੂਝਵਾਨ ਲੋਕਾਂ ਤੇ ਅਧਿਆਪਕਾਂ ਦੀ ਰਾਇ ਨਾਲ ਹੀ ਹੱਲ ਕੱਢਣ ਦੀ ਕੋਸ਼ਿਸ਼ ਕਰੇ ਤਾਂ ਜੋ ਸਫਲਤਾ ਮਿਆਰੀ,ਟਿਕਾਊ ਤੇ ਸ਼ਲਾਘਾਯੋਗ ਹੋਵੇ।
- ਸਕੂਲ ਮੁੱਖੀ ਸਮੇਂ ਸਮੇਂ ਸਿਰ ਅਧਿਆਪਕਾਂ, ਵਿਿਦਆਰਥੀਆਂ ਅਤੇ ਮਾਪਿਆਂ ਨਾਲ ਸਿੱਖਿਆ ਵਿਭਾਗ ਦੇ ਉਦੇਸ਼ਾਂ,ਸਰਕਾਰੀ ਸਹੂਲਤਾਂ,ਨਵੇਂ ਪ੍ਰੋਜੈਕਟਾਂ ਅਤੇ ਨਿਵੇਕਲੀਆਂ ਪ੍ਰਾਪਤੀਆਂ ਕਰ ਚੁੱਕੇ ਲੋਕਾਂ ਦੇ ਚਰਚੇ ਕਰਵਾਵੇ।
- ਸੂਝਵਾਨ ਸਕੂਲ਼ ਮੁੱਖੀ ਸਕੂਲੀ ਪ੍ਰਕਿਿਰਆ ਵਿੱਚ ਸਮੂਹ ਅਧਿਆਪਕਾਂ ਦੀ ਰਾਇ ਨਾਲ ਹੀ ਸਕੂਲੀ ਯੋਜਨਾਵਾਂ ਬਣਾਉਂਦੇ ਹਨ ਅਤੇ ਅੰਤਿਮ ਫੈਸਲੇ ਲੈਂਦੇ ਹੋਏ ਵੀ ਸਮੂਹ ਅਧਿਆਪਕਾਂ ਦੀ ਰਾਇ ਯਕੀਨੀ ਬਣਾਉਂਦੇ ਹਨ।
- ਸਕੂਲ਼ ਮੁੱਖੀ ਧੀਰਜ਼ ਵਾਲੇ,ਹੌਸਲੇ ਵਾਲੇ ,ਨਿਮਰਤਾ ਵਾਲੇ ਅਤੇ ਆਸ਼ਾਵਾਦੀ ਰਵੱਈਏ ਲਈ ਅਧਿਆਪਕ ਦਾ ਰੋਲ ਮਾਡਲ ਹੋਵੇ।
- ਅਧਿਆਪਕਾਂ ਦੀ ਆਪਣੇ ਕਿੱਤੇ ਪ੍ਰਤੀ ਸੁਹਿਰਦਤਾ ਅਤੇ ਅਨੁਸ਼ਾਸ਼ਨਮਈ ਵਿਆਕਤੀਤਵ ਸਕੂਲ ਮਿਆਰੀ ਸੰਚਾਲਣ ਲਈ ਸਕੂਲ਼ ਮੁੱਖੀ ਦੀ ਬਹੁਤ ਵੱਡੀ ਹੌਸਲਾ-ਅਫਜਾਈ ਕਰਦੇ ਹਨ।
- ਦੋਹਾਂ ਵਰਗਾਂ ਵਿੱਚ ਸਮੇਂ ਦੀ ਪਾਬੰਦੀ,ਸਹਿਯੋਗ ਦੀ ਭਾਵਨਾ,ਫਰਜ਼ਾਂ ਦੀ ਸੁਹਿਰਦ ਪੂਰਤੀ,ਇਮਾਨਦਾਰੀ,ਦਿਆਨਤਦਾਰੀ,ਉੱਚਾ ਤੇ ਸੁੱਚਾ ਚਰਿੱਤਰ ,ਵਿਿਗਆਨਿਕ ਨੱਜ਼ਰੀਆ ਜਿਹੇ ਗੁਣਾਂ ਦੀ ਬਦੌਲਤ ਸਕੂਲ ਮੁੱਖੀ ਤੇ ਅਧਿਆਪਕਾਂ ਦੇ ਸਬੰਧ ਸੁਖਾਵੇਂ ਹੀ ਨਹੀਂ ਸਗੋਂ ਦੂਜਿਆਂ ਲਈ ਉਦਾਹਰਨ ਤੇ ਯਾਦਗਾਰੀ ਬਣਦੇ ਹਨ।
- ਸਕੂਲ ਮੁੱਖੀ ਤੇ ਅਧਿਆਪਕ ਦੋਵੇਂ ਸਮੱਸਿਆਵਾਂ ਦੇ ਪਿੜ ਵਿੱਚ ਆਈਆਂ ਸਮੱਸਿਆਵਾਂ ਦੇ ਪ੍ਰਤੀ “ਜੇ ਮੈਂ ਸਮੱਸਿਆ ਦਾ ਹੱਲ ਨਹੀਂ ਤਾਂ ਖੁਦ ਸਮੱਸਿਆ ਹਾਂ।”ਵਾਲਾ ਨੱਜ਼ਰੀਆ ਰੱਖਣ ਤਾਂ ਇਹ ਨੱਜ਼ਰੀਆਂ ਉਸਾਰੂ ਸਕੂਲ਼ ਸੰਚਾਲਣ ਵਿੱਚ ਬਹੁਤ ਵੱਡਾ ਟੂਲ਼ ਜਾਂ ਵਿਧਾ ਬਣਦੀ ਹੈ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਤਾੜੀ ਦਾ ਰਿਦਮ ਦੋ ਹੱਥਾਂ ਨਾਲ ਮਨਮੋਹਕ ਤੇ ਅਸਰਦਾਇਕ ਪ੍ਰਭਾਵ ਪਾਉਂਦਾ ਹੈ। ਮੈਂ ਆਪਣੇ ਨਿੱਜੀ ਤਜ਼ਰਬਿਆਂ ਤੇ ਅਧਾਰਿਤ ਦੱਸ ਰਹੀ ਹਾਂ ਕਿ ਜੇਕਰ ਉਪਰੋਕਤ ਦਰਜ਼ ਗੁਣਾਂ ਦੇ ਧਾਰਨੀ ਸਕੂਲ ਮੁੱਖ ਤੇ ਅਧਿਆਪਕ ਹੋਣ ਤਾਂ ਸਿੱਖਿਆ ਵਿਚਲੀ ਗੁਣਾਤਮਿਕਤਾ ਨੂੰ ਸਿਖਰ ਲਿਜਾਂਦੇ ਹੋਏ ਸਿੱਖਿਆ ਦੇ ਉਦੇਸ਼ਾਂ ਦੀ ਪੂਰਤੀ ਨੂੰ ਬਹੁਤ ਘੱਟ ਸਮਾਂ ਲੱਗੇਗਾ ਅਤੇ ਸਮਾਜ ਦਾ ਚਿਹਰਾ ਖਿਿੜਆ ਅਤੇ ਹਸੂੰ-ਹਸੂੰ ਕਰਦਾ ਨਜ਼ਰ ਆਵੇਗਾ।

ਵਰਿੰਦਰ ਕੌਰ
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ,
ਬਲਾਕ ਮੋਗਾ-2,
ਜਿਲ੍ਹਾ ਮੋਗਾ।
ਮੋਬਾਇਲ ਨੰ.80542-49053
Share this content:



Post Comment