Loading Now

ਸਕੂਲ ਬੱਸ ਆਪਰੇਟਰਾਂ ਦੀ ਮਹਾ ਪੰਚਾਇਤ ਅੱਜ

ਸਕੂਲ ਬੱਸ ਆਪਰੇਟਰਾਂ ਦੀ ਮਹਾ ਪੰਚਾਇਤ ਅੱਜ

ਸਕੂਲ ਅਤੇ ਕਾਲਜ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਨੂੰ ਬਠਿੰਡਾ ਦੀ ਅਨਾਜ ਮੰਡੀ ਵਿੱਚ ਇੱਕ ਰਾਜ ਪੱਧਰੀ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਜਿਸ ਵਿੱਚ ਇੱਕ ਵੱਖਰੀ ਟਰਾਂਸਪੋਰਟ ਨੀਤੀ ਅਤੇ ਸਕੂਲ ਤੇ ਕਾਲਜ ਬੱਸਾਂ ਲਈ ਘੱਟ ਟੈਕਸ ਦੀ ਮੰਗ ਸ਼ਾਮਲ ਹੈ। ਇਸ ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਨਾਲ ਜੁੜੇ ਕਈ ਸਕੂਲ ਬਠਿੰਡਾ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਬੰਦ ਵੀ ਰਹੇ ਹਨ। ਕੁੱਝ ਮਾਪਿਆਂ ਨੂੰ ਸਕੂਲ ਬੱਸਾਂ ਨਾ ਚੱਲਣ ਕਾਰਨ ਆਪਣੇ ਬੱਚਿਆਂ ਨੂੰ ਆਪਣੇ ਵਾਹਨਾਂ ਵਿੱਚ ਸਕੂਲ ਛੱਡਦੇ ਹੋਏ ਦੇਖਿਆ ਗਿਆ।

ਸਕੂਲ ਅਤੇ ਕਾਲਜ ਬੱਸ ਆਪਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਨੇ ਕਿਹਾ ਕਿ ਐਸੋਸੀਏਸ਼ਨ ਸਕੂਲ ਅਤੇ ਕਾਲਜ ਬੱਸਾਂ ਲਈ ਇੱਕ ਵੱਖਰੇ ਟੈਕਸ ਢਾਂਚੇ ਦੀ ਮੰਗ ਕਰ ਰਹੀ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਇਹ ਵਾਹਨ ਆਮ ਤੌਰ ‘ਤੇ ਦਿਨ ਵਿੱਚ ਸਿਰਫ਼ 50-60 ਕਿਲੋਮੀਟਰ ਹੀ ਯਾਤਰਾ ਕਰਦੇ ਹਨ, ਜਦੋਂ ਕਿ ਨਿਯਮਤ ਬੱਸਾਂ ਲਗਪਗ 500 ਕਿਲੋਮੀਟਰ ਚੱਲਦੀਆਂ ਹਨ, ਪਰ ਵਰਤੋਂ ਵਿੱਚ ਉਹ ਇੱਕੋ ਜਿਹੇ ਟੈਕਸ ਢਾਂਚੇ ਹੇਠ ਆਉਂਦੀਆਂ ਹਨ। ਉਨ੍ਹਾਂ ਕਿਹਾ, ‘‘ਅਸੀਂ ਇਹ ਵੀ ਮੰਗ ਕਰ ਰਹੇ ਹਾਂ ਕਿ ਸਕੂਲ ਬੱਸਾਂ ਦੀ ਮਨਜ਼ੂਰਸ਼ੁਦਾ ਉਮਰ ਸੀਮਾ 15 ਤੋਂ ਵਧਾ ਕੇ 25 ਸਾਲ ਕੀਤੀ ਜਾਵੇ। ਅਸੀਂ ਨਵੇਂ ਜੀ.ਪੀ.ਐੱਸ. (GPS) ਸਿਸਟਮਾਂ ਨਾਲ ਜੁੜੇ ਵਾਧੂ ਵਿੱਤੀ ਬੋਝ ਦਾ ਵੀ ਵਿਰੋਧ ਕਰਦੇ ਹਾਂ। ਯੂਨੀਅਨ ਨੇ ਪਹਿਲਾਂ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਬਦਲਵੇਂ ਪ੍ਰਬੰਧ ਕਰਨ ਜਾਂ ਆਪਣੀਆਂ ਮੰਗਾਂ ਨੂੰ ਉਠਾਉਣ ਵਿੱਚ ਆਪਰੇਟਰਾਂ ਦਾ ਸਾਥ ਦੇਣ। ਸਰਾਂ ਨੇ ਕਿਹਾ ਕਿ ਜੇ ਸਰਕਾਰ ਮਹਾ ਪੰਚਾਇਤ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਐਸੋਸੀਏਸ਼ਨ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਸ਼ੁਰੂ ਕਰੇਗੀ।

Share this content:

Post Comment