ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਆਯੋਜਿਤ ਕੀਤਾ ਗਿਆ ਗੁਰਮੀਤ ਸਿੰਘ ਪਲਾਹੀ ਨਾਲ ਰੂਬਰੂ

13, ਜਨਵਰੀ – ਹੇਵਰਡ ਵਿਖੇ ਪੰਜਾਬੀ ਦੇ ਉੱਘੇ ਲੇਖਕ ਅਤੇ ਪੰਜਾਬੀ ਕਾਲਮ ਨਵੀਸ, ਪੱਤਰਕਾਰ ਮੰਚ ਪੰਜਾਬ ਦੇ ਪ੍ਰਧਾਨ, ਪੰਜਾਬ ਚੇਤਨਾ ਮੰਚ ਦੇ ਔਰਗੇਨਾਈਜ਼ਿੰਗ ਸਕੱਤਰ ਗੁਰਮੀਤ ਸਿੰਘ ਪਲਾਹੀ ਦਾ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਰੂਬਰੂ ਕਰਵਾਇਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸੰਦਲੀ ਪੈੜਾਂ ਦੇ ਡਾਇਰੈਕਟਰ ਬਲਜੀਤ ਸਿੰਘ ਨਾਲ ਵੀ ਸਾਹਿਤਕ ਇਕੱਠ ਵਿੱਚ ਗੱਲਬਾਤ ਕੀਤੀ ਗਈ।
ਗੁਰਮੀਤ ਸਿੰਘ ਪਲਾਹੀ ਨੇ ਪੰਜਾਬੀ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ, ਪੰਜਾਬ ਅਤੇ ਦੇਸ਼ ਦੀ ਅਜੋਕੀ ਸਥਿਤੀ, ਅਤੇ ਪੰਜਾਬੀ ਲੇਖਕਾਂ ਦੇ ਸਨਮੁੱਖ ਆ ਰਹੀਆਂ ਔਕੜਾਂ ਪ੍ਰਤੀ ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸਮੇਂ ਸੰਸਥਾ ਵੱਲੋਂ ਗੁਰਮੀਤ ਸਿੰਘ ਪਲਾਹੀ ਅਤੇ ਬਲਜੀਤ ਸਿੰਘ ਨੂੰ ਸਨਮਾਨ ਪੱਤਰ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਕੁਲਵਿੰਦਰ ਸਿੰਘ, ਜਨਰਲ ਸਕੱਤਰ ਜਗਜੀਤ ਸਿੰਘ, ਹਰਜਿੰਦਰ ਸਿੰਘ ਕੰਗ, ਸੁਖਵਿੰਦਰ ਕੰਬੋਜ, ਸੁਰਿੰਦਰ ਧਨੋਆ ਅਤੇ ਆਸ਼ਾ ਸ਼ਰਮਾ ਨੇ ਆਪਣੇ ਵਿਚਾਰ ਰੱਖੇ।
ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ’ਚ ਕਵਿਤਰੀ ਸੁਰਜੀਤ ਸਖੀ, ਅਮਰ ਸਿੰਘ ਸੂਫੀ, ਕਵੀ ਸੁਖਦੇਵ ਸਾਹਿਲ, ਅਵਤਾਰ ਕੁਲਵਿੰਦਰ, ਜਗਜੀਤ, ਨੀਲਮ ਸੈਣੀ, ਤਾਰਾ ਸਾਗਰ, ਅਮਰਜੀਤ ਪਾਲੀ, ਪੰਕਜ ਆਂਸਲ ਅਤੇ ਹਰਜਿੰਦਰ ਕੰਗ ਨੇ ਕਵਿਤਾਵਾਂ ਸੁਣਾ ਕੇ ਰੰਗ ਬੰਨ੍ਹ ਦਿੱਤਾ।
ਇਹ ਸਮਾਗਮ ਯਾਦਗਾਰੀ ਰਿਹਾ। ਇਸ ਸਾਹਿਤਕ ਇਕੱਤਰਤਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰੇਮੀ ਹਾਜ਼ਰ ਹੋਏ। ਵਿਸ਼ੇਸ਼ ਤੌਰ ’ਤੇ ਪੁੱਜੇ ਸੁਰਿੰਦਰ ਧਨੋਆ ਨੇ ਸਭਨਾਂ ਦਾ ਧੰਨਵਾਦ ਕੀਤਾ।
Share this content:



Post Comment