ਵਿਸ਼ਵ ਪੰਜਾਬੀ ਸਾਹਿਤ ਅਕਾਦਮੀ, ਕੈਲੇਫੋਰਨੀਆ ਵੱਲੋਂ ਪ੍ਰਸਿੱਧ ਪੰਜਾਬੀ ਲੇਖਕ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨਾਲ ਰੁਬਰੂ 11 ਜਨਵਰੀ ਨੂੰ

ਕੈਲੀਫ਼ੋਰਨੀਆ , 7 ਜਨਵਰੀ ( ਏ.ਡੀ. ਪੀ. ਨਿਊਜ਼) ਵਿਸ਼ਵ ਪੰਜਾਬੀ ਸਾਹਿਤ ਅਕਾਦਮੀ, ਕੈਲੇਫ਼ੋਰਨੀਆ ਵੱਲੋਂ ਪ੍ਰਸਿੱਧ ਪੰਜਾਬੀ ਲੇਖਕ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨਾਲ ਰੁਬਰੂ ਅਤੇ ਸਾਹਿਤਕ ਬੈਠਕ ਕਰਵਾਈ ਜਾ ਰਹੀ ਹੈ। ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆ ਦੇ ਪ੍ਰਧਾਨ ਕੁਲਵਿੰਦਰ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਹ ਰੁਬਰੂ ਸਮਾਗਮ 11 ਜਨਵਰੀ 2026 ਦੁਪਹਿਰ 12:30 ਵਜੇ, ਸੈਫ਼ਾਇਰ ਬੈਂਕੁਇੱਟ ਹਾਲ ਹੇਵਰਡ (ਕੈਲੀਫ਼ੋਰਨੀਆ) ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਲੇਖਕ, ਕਾਲਮਨਵੀਸ ਅਤੇ ‘ਅੱਜ ਦਾ ਪੰਜਾਬ’ ਆਨਲਾਈਨ ਅਖ਼ਬਾਰ ਦੇ ਮੁੱਖ ਸੰਪਾਦਕ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ।
Share this content:


Post Comment