Loading Now

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸਨਮਾਨ, ਨਸ਼ਿਆਂ ਵਿਰੋਧੀ ਸੈਮੀਨਾਰ ਤੇ ਪੁਸਤਕ ਰਿਲੀਜ਼ 18 ਨੂੰ ਭਲੂਰ ਵਿਖੇ

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸਨਮਾਨ, ਨਸ਼ਿਆਂ ਵਿਰੋਧੀ ਸੈਮੀਨਾਰ ਤੇ ਪੁਸਤਕ ਰਿਲੀਜ਼ 18 ਨੂੰ ਭਲੂਰ ਵਿਖੇ

ਫਰੀਦਕੋਟ, 16 ਜੂਨ -ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਦੇ ਅਸ਼ੀਰਵਾਦ ਨਾਲ ਅਤੇ ਵਿਸ਼ਵ ਪੰਜਾਬੀ ਸਭਾ ਮਾਲਵਾ ਜੋਨ ਪੰਜਾਬ ਦੇ ਪ੍ਰਧਾਨ ਅਤੇ ਸਮਾਜ ਸੇਵੀ , ਸੀਨੀਅਰ ਲੇਖਕ ਰਾਜਵੀਰ ਸਿੰਘ ਭਲੂਰੀਆ ਦੀ ਅਗਵਾਈ ਹੇਠ 18 ਜੂਨ ਦਿਨ ਬੁੱਧਵਾਰ ਨੂੰ ਸ਼ਾਨਦਾਰ ਸਮਾਗਮ ਪਿੰਡ ਭਲੂਰ ‘ਚ ਸੁਰਜੀਤ ਸਿੰਘ ਵਿਰਕ ਪੁੱਤਰ ਜੰਗੀਰ ਸਿੰਘ ਵਿਰਕ ਦੇ ਗ੍ਰਹਿ ਵਿਖੇ ਕੀਤਾ ਜਾ ਰਿਹਾ ਹੈ | ਇਸ ਸਮੇਂ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤਾਂ ‘ਚੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਮੈਰਿਟ ਲਿਸਟ ‘ਚ ਆਉਣ ਵਾਲੇ 21 ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਸਮਾਗਮ ਦੌਰਾਨ ਨਸ਼ਿਆਂ ਵਿਰੋਧੀ ਸੈਮੀਨਾਰ ਹੋਵੇਗਾ ਅਤੇ ਪ੍ਰਵਾਸੀ ਉੱਘੀ ਕਵਿੱਤਰੀ ਰਮਿੰਦਰ ਕੌਰ ਰੰਮੀ ਵਾਲੀਆ (ਕੈਨੇਡੀਅਨ) ਦੀ ਦੂਸਰੀ ਪੁਸਤਕ ‘ਤੇਰੀ ਚਾਹਤ’ ਦੀ ਘੁੰਡ ਚੁਕਾਈ ਅਤੇ ਇਸ ਤੇ ਵਿਚਾਰ ਗੋਸ਼ਟੀ ਹੋਵੇਗੀ |

ਇਸ ਸਮਾਗਮ ਦੌਰਾਨ ਪੰਜਾਬੀ ਗਾਇਕ ‘ਚ ਸਾਫ਼-ਸੁਥਰੇ ਗੀਤਾਂ ਨੂੰ ਹਿੱਕ ਦੇ ਜ਼ੋਰ ਤੇ ਗਾ ਕੇ ਨਿਵੇਕਲੀ ਪਹਿਚਾਣ ਰੱਖਣ ਵਾਲੇ ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ, ਜ਼ਿਲਾ ਗਾਈਡੈਂਸ ਕਾਊਾਸਲਰ/ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਫਰੀਦਕੋਟ, ਗੀਤਕਾਰ ਗੁਰਦੀਪ ਸਿੰਘ ਕੰਗ ਬਰਵਾਲੀ (ਮੈਨੇਜਰ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ), ਗੀਤਕਾਰ/ਗਾਇਕ ਸੁਰਜੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ | ਇੰਨ੍ਹਾਂ ਹਸਤੀਆਂ ਦਾ ਸੰਸਥਾ ਵੱਲੋਂ ਸਨਮਾਨ ਵੀ ਕੀਤਾ ਜਾਵੇਗਾ | ਇਸ ਸਮਾਗਮ ਦੌਰਾਨ ਐਸ.ਡੀ.ਐਮ ਹਰਕੰਵਲਜੀਤ ਸਿੰਘ, ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ, ਪੰਜਾਬ ਸਰਕਾਰ ਵੱਲੋਂ ਗਮਾਡਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਸਿੱਧੂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇਵੀ ਪ੍ਰਸ਼ਾਦ ਵੀ ਸਮਾਗਮ ‘ਚ ਮਹਿਮਾਨਾਂ ਵਜੋਂ ਸ਼ਮੂਲੀਅਤ ਕਰ ਰਹੇ ਹਨ |

Share this content:

Post Comment