Loading Now

ਵਿਦੇਸ਼ੀ ਅਦਾਰਿਆਂ ਨਾਲ ਜੁੜੇ ਕੋਰਸਾਂ ਬਾਰੇ ਯੂਜੀਸੀ ਸਖ਼ਤ

ਵਿਦੇਸ਼ੀ ਅਦਾਰਿਆਂ ਨਾਲ ਜੁੜੇ ਕੋਰਸਾਂ ਬਾਰੇ ਯੂਜੀਸੀ ਸਖ਼ਤ

ਨਵੀਂ ਦਿੱਲੀ, 4 ਅਗਸਤ – ਉੱਚ ਵਿੱਦਿਅਕ ਅਦਾਰਿਆਂ ’ਚ ਨਵੇਂ ਸੈਸ਼ਨ ਲਈ ਚੱਲ ਰਹੀ ਦਾਖ਼ਲਾ ਪ੍ਰਕਿਰਿਆ ਦੌਰਾਨ ਯੂਨੀਵਰਿਸਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਿਦੇਸ਼ੀ ਅਦਾਰਿਆਂ ਨਾਲ ਸਬੰਧਤ ਕੋਰਸਾਂ ’ਚ ਦਾਖ਼ਲਾ ਕਰਵਾਉਣ ਦਾ ਝਾਂਸਾ ਦੇਣ ਵਾਲੇ ਵਿੱਦਿਅਕ ਅਦਾਰਿਆਂ ਬਾਰੇ ਖ਼ਬਰਦਾਰ ਕੀਤਾ ਹੈ। ਯੂਜੀਸੀ ਨੇ ਕਿਹਾ ਹੈ ਕਿ ਵਿਦਿਆਰਥੀ ਜਾਂਚ-ਪਰਖ ਕੇ ਹੀ ਇਨ੍ਹਾਂ ’ਚ ਦਾਖ਼ਲਾ ਲੈਣ। ਨਾਲ ਹੀ ਯੂਜੀਸੀ ਦੀ ਵੈਬਸਾਈਟ ਤੇ ਅਦਾਰਿਆਂ ਦਾ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਹੋਏ ਸਮਝੌਤੇ ਨੂੰ ਠੀਕ ਤਰ੍ਹਾਂ ਦੇਖ ਲੈਣ।

ਯੂਜੀਸੀ ਨੇ ਵਿੱਦਿਆਰਥੀਆਂ ਨੂੰ ਵਿਦੇਸ਼ੀ ਕੋਰਸਾਂ ’ਚ ਦਾਖ਼ਲਾ ਲੈਣ ਲਈ ਜ਼ਰੂਰੀ ਚੌਕਸੀ ਅਪਣਾਉਣ ਦੀ ਸਲਾਹ ਉਦੋਂ ਦਿੱਤੀ ਹੈ, ਜਦੋਂ ਉਸ ਦੀ ਜਾਣਕਾਰੀ ’ਚ ਕੁਝ ਇਹੋ ਜਿਹੇ ਵਿੱਦਿਅਕ ਅਦਾਰੇ ਆਏ ਹਨ, ਜੋ ਵਿਦੇਸ਼ੀ ਯੂਨੀਵਰਿਸਟੀਆਂ ਨਾਲ ਕਰਾਰ ਤਹਿਤ ਬਗ਼ੈਰ ਯੂਜੀਸੀ ਦੀ ਇਜਾਜ਼ਤ ਦੇ ਹੀ ਇਨ੍ਹਾਂ ਕੋਰਸਾਂ ’ਚ ਦਾਖ਼ਲਾ ਦੇ ਰਹੇ ਸਨ। ਯੂਜੀਸੀ ਨੇ ਸਾਫ਼ ਕੀਤਾ ਕਿ ਬਗ਼ੈਰ ਉਸ ਦੀ ਇਜਾਜ਼ਤ ਦੇ ਕੋਈ ਵੀ ਅਦਾਰਾ ਕਿਸੇ ਵੀ ਵਿਦੇਸ਼ੀ ਯੂਨੀਵਰਿਸਟੀ ਨਾਲ ਸਮਝੌਤਾ ਕਰ ਕੇ ਕੋਈ ਵੀ ਕੋਰਚ ਨਹੀਂ ਚਲਾ ਸਕਦਾ। ਜੇਕਰ ਉਹ ਇਸ ਤਰ੍ਹਾਂ ਕਰਦਾ ਹੈ, ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਯੂਜੀਸੀ ਮੁਤਾਬਕ ਸਿੱਖਿਆ ਖੇਤਰ ਨਾਲ ਜੁੜੀਆਂ ਕੁਝ ਤਕਨੀਕੀ ਕੰਪਨੀਆਂ ਵੱਲੋਂ ਇਸ਼ਤਿਹਾਰ ਜਾਰੀ ਕਰ ਕੇ ਵਿਦੇਸ਼ੀ ਯੂਨੀਵਰਿਸਟੀਆਂ ਨਾਲ ਜੁੜੇ ਆਨਲਾਈਨ ਕੋਰਸ ਸ਼ੁਰੂ ਕਰਨ ਦਾ ਵੀ ਦਾਅਵਾ ਕੀਤਾ ਗਿਆ ਸੀ, ਜੋ ਪੂਰੀ ਤਰ੍ਹਾਂ ਗ਼ਲਤ ਹੈ। ਇਸ ਤਰ੍ਹਾਂ ਦੀਆਂ ਸਰਗਰਮੀਆਂ ’ਚ ਸ਼ਾਮਲ ਇਹੋ ਜਿਹੇ ਅਦਾਰਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

Share this content:

Post Comment