ਵਿਦਿਆਰਥੀਆਂ ਨਾਲ ਹੋ ਰਹੇ ਵਿਤਕਰੇ ਨੂੰ ਦੇਖਦਿਆਂ UGC ਨੇ ਲਾਗੂ ਕੀਤੇ ਸਖ਼ਤ ਨਿਯਮ
ਨਵੀਂ ਦਿੱਲੀ, 16 ਜਨਵਰੀ – ਉੱਚ ਸਿੱਖਿਆ ਅਦਾਰਿਆਂ ਵਿਚ ਵਿਦਿਆਰਥੀਆਂ ਨਾਲ ਜਾਤੀ, ਧਰਮ, ਭਾਸ਼ਾ ਤੇ ਲਿੰਗ ਦੇ ਆਧਾਰ ’ਤੇ ਹੋ ਰਹੇ ਭੇਦਭਾਵ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦਿਆਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਇਸ ਨੂੰ ਰੋਕਣ ਲਈ ਹੁਣ ਸਖ਼ਤ ਕਦਮ ਚੁੱਕੇ ਹਨ। ਇਸ ਵਿਚ ਯੂਨੀਵਰਸਿਟੀਆਂ ਸਮੇਤ ਸਾਰੇ ਉੱਚ ਸਿੱਖਿਆ ਅਦਾਰਿਆਂ ਨੂੰ ਭੇਦਭਾਵ ਖਤਮ ਕਰਨ ਲਈ ਇਕ ਸਮਤਾ ਕਮੇਟੀ ਬਣਾਉਣੀ ਪਵੇਗੀ। ਇਸ ਦੇ ਨਾਲ ਹੀ ਸਮਤਾ ਦੂਤ ਵੀ ਨਿਯੁਕਤ ਕਰਨੇ ਪੈਣਗੇ। ਜੇਕਰ ਕੋਈ ਸੰਸਥਾ ਇਸ ਦੀ ਪਾਲਣਾ ਨਹੀਂ ਕਰਦੀ ਤਾਂ ਉਸ ਦੇ ਖ਼ਿਲਾਫ਼ ਵਿੱਤੀ ਮਦਦ ਅਤੇ ਡਿਗਰੀ ਤੇ ਉਪਾਧੀ ਪ੍ਰੋਗਰਾਮਾਂ ਰੋਕ ਲਗਾਉਣ ਸਮੇਤ ਹੋਰ ਸਜ਼ਾਵਾਂ ਵੀ ਦਿੱਤੀਆਂ ਜਾ ਸਕਦੀਆਂ ਹਨ। ਯੂਜੀਸੀ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਭੇਦਭਾਵ ਖਤਮ ਕਰਨ ਲਈ ਇਹ ਨਿਰਦੇਸ਼ ਇਕ ਨਿਯਮ ਜ਼ਰੀਏ ਦਿੱਤੇ ਹਨ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
Share this content:



Post Comment