Loading Now

ਵਾਤਾਵਰਨ ਦੀ ਰੱਖਿਆ ਲਈ ਪਲਾਸਟਿਕ ਤੋਂ ਮੁਕਤੀ ਜ਼ਰੂਰੀ

ਵਾਤਾਵਰਨ ਦੀ ਰੱਖਿਆ ਲਈ ਪਲਾਸਟਿਕ ਤੋਂ ਮੁਕਤੀ ਜ਼ਰੂਰੀ

ਜਿਸ ਤੇਜ਼ੀ ਨਾਲ ਪਲਾਸਟਿਕ ਦੁਨੀਆ ਭਰ ਵਿਚ ਪ੍ਰਦੂਸ਼ਣ ਦਾ ਸਰੋਤ ਬਣ ਰਿਹਾ ਹੈ, ਉਹ ਸਾਨੂੰ ਗੰਭੀਰ ਸੰਕਟ ਵੱਲ ਧੱਕ ਰਿਹਾ ਹੈ। ਸਿੰਗਲ ਯੂਜ਼ ਪਲਾਸਟਿਕ ਉਤਪਾਦ ਸਾਡੀ ਧਰਤੀ, ਪਾਣੀ ਅਤੇ ਹਵਾ-ਤਿੰਨਾਂ ਨੂੰ ਖ਼ਤਰੇ ਵਿਚ ਪਾ ਰਹੇ ਹਨ। ਪਰ ਕੀ ਇਸ ਮੁੱਦੇ ਦਾ ਹੱਲ ਸਿਰਫ਼ ਸਰਕਾਰਾਂ ’ਤੇ ਛੱਡ ਦੇਣਾ ਚੰਗਾ ਹੈ? ਨਹੀਂ। ਇਸ ਦੀ ਸ਼ੁਰੂਆਤ ਸਾਡੀਆਂ ਸਭ ਤੋਂ ਮੂਲ ਭੂਮਿਕਾਵਾਂ ਵਾਲੀਆਂ ਥਾਵਾਂ ਤੋਂ ਹੋਣੀ ਚਾਹੀਦੀ ਹੈ ਭਾਵ ਸਕੂਲਾਂ ਤੋਂ। ਜਿੱਥੇ ਸਿੱਖਿਆ ਮਿਲਦੀ ਹੈ, ਓਥੇ ਹੀ ਚੇਤਨਾ ਦੇ ਚਿਰਾਗ ਜਗਦੇ ਹਨ। ਸਕੂਲ ਨਵੀਂ ਸੋਚ ਦੀ ਜਨਮ ਭੂਮੀ ਹੁੰਦੇ ਹਨ।

ਸਕੂਲ ਸਿਰਫ਼ ਪਾਠ-ਪੁਸਤਕਾਂ ਪੜ੍ਹਾਉਣ ਵਾਲੀ ਥਾਂ ਨਹੀਂ ਸਗੋਂ ਜ਼ਿੰਮੇਵਾਰ ਨਾਗਰਿਕ ਤਿਆਰ ਕਰਨ ਵਾਲਾ ਕੇਂਦਰ ਹੁੰਦੇ ਹਨ। ਜੇਕਰ ਪਲਾਸਟਿਕ ਮੁਕਤ ਸੋਚ ਨੂੰ ਛੋਟੀ ਉਮਰ ਤੋਂ ਹੀ ਮਨਾਂ ਵਿਚ ਵਸਾਇਆ ਜਾਵੇ ਤਾਂ ਭਵਿੱਖ ਦੀ ਪੀੜ੍ਹੀ ਜ਼ਮੀਨੀ ਹਕੀਕਤਾਂ ਨੂੰ ਸਮਝਦੇ ਹੋਏ ਕਾਰਵਾਈ ਕਰੇਗੀ। ਉਦਾਹਰਨ ਵਜੋਂ ਕਈ ਸਕੂਲਾਂ ਵਿਚ ਹੁਣ ‘ਬਰਿੰਗ ਯੂਅਰ ਓਨ ਬੋਤਲ’, ‘ਨੋ ਟੂ ਥਰਮੋਕੋਲ’, ‘ਕੱਪੜੇ ਦੀ ਥੈਲੀ ਜਾਂ ਥਸਤਾ ਬਣਾਓ’ ਵਰਗੀਆਂ ਗਤੀਵਿਧੀਆਂ ਆਮ ਹੋ ਰਹੀਆਂ ਹਨ। ਵਿਦਿਆਰਥੀ ਜਦੋਂ ਆਪਣੇ ਹੱਥਾਂ ਨਾਲ ਪਲਾਸਟਿਕ ਦੇ ਵਿਕਲਪ ਬਣਾਉਂਦੇ ਹਨ ਤਾਂ ਉਹ ਨਾ ਸਿਰਫ਼ ਤਕਨੀਕੀ ਹੁਨਰ ਸਿੱਖਦੇ ਹਨ ਸਗੋਂ ਆਰਥਿਕ ਤੇ ਵਾਤਾਵਰਣਕ ਚੇਤਨਾ ਵੀ ਉਨ੍ਹਾਂ ਵਿਚ ਉਪਜਦੀ ਹੈ।

ਵਿਦਿਆਰਥੀ ਜਦੋਂ ਸਕੂਲ ਤੋਂ ਸਿੱਖ ਕੇ ਘਰ ਜਾਂਦੇ ਹਨ ਤਾਂ ਉਹ ਆਪਣੇ ਮਾਤਾ-ਪਿਤਾ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਪਲਾਸਟਿਕ ਦੀ ਜ਼ਿਆਦਾ ਵਰਤੋਂ ਧਰਤੀ ’ਤੇ ਜੀਵਨ ਲਈ ਹਾਨੀਕਾਰਕ ਹੈ। ਇਸ ਤੋਂ ਸਿੱਖਿਆ ਦੀ ਅਸਲੀ ਤਾਕਤ ਦਿਖਾਈ ਦਿੰਦੀ ਹੈ ਤੇ ਪਰਿਵਾਰ ਤੋਂ ਪਿੰਡ ਤੇ ਪਿੰਡ ਤੋਂ ਸਮਾਜ ਤੱਕ ਸੋਚ ਦੀ ਲਹਿਰ ਵਗਦੀ ਹੈ। ਕਈ ਵਾਰ ਸਕੂਲਾਂ ਵਿਚ ਨੈਤਿਕ ਸਪਤਾਹ ਜਾਂ ਦਿਵਸ ਵੀ ਮਨਾਏ ਜਾਂਦੇ ਹਨ ਪਰ ਜਦ ਤੱਕ ਇਹ ਗਤੀਵਿਧੀਆਂ ਦਿਨਾਂ ਦੀ ਥਾਂ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਨਹੀਂ ਬਣਦੀਆਂ ਤਦ ਤੱਕ ਅਸਲ ਬਦਲਾਅ ਹੋਣਾ ਅਸੰਭਵ ਹੈ। ਬੱਚਿਆਂ ਨੂੰ ਜਦੋਂ ਵਾਤਾਵਰਨ ਅਨੁਕੂਲ ਤਕਨੀਕਾਂ ਨਾਲ ਜੋੜਿਆ ਜਾਂਦਾ ਹੈ ਜਿਵੇਂ ਕਿ ਬਾਇਓਡੀਗਰੇਡੇਬਲ ਮੈਟਰੀਅਲ, ਮੁੜ ਵਰਤੋਂ, ਰੀਸਾਈਕਲਿੰਗ, ਇਨੋਵੇਸ਼ਨ ਚੈਲੰਜ ਆਦਿ ਤਦ ਉਹ ਸਿਰਫ਼ ਇਕ ਵਿਸ਼ਾ ਹੀ ਨਹੀਂ ਪੜ੍ਹਦੇ ਸਗੋਂ ਜੀਵਨ ਜਿਉਣ ਦੀ ਅਹਿਮੀਅਤ ਸਿੱਖਦੇ ਹਨ ਤੇ ਜੀਵਨ ਦੀ ਰਾਖੀ ਲਈ ਕੰਮ ਕਰਦੇ ਹਨ। ਪਲਾਸਟਿਕ ਮੁਕਤ ਭਵਿੱਖ ਸਿਰਫ਼ ਇਕ ਨਾਅਰਾ ਨਹੀਂ ਸਗੋਂ ਇਕ ਜ਼ਿੰਮੇਵਾਰੀ ਹੈ ਜਿਸ ਦੀ ਸ਼ੁਰੂਆਤ ਘਰ ਤੋਂ ਨਹੀਂ, ਸਕੂਲ ਤੋਂ ਹੋਣੀ ਚਾਹੀਦੀ ਹੈ। ਜਦ ਤੱਕ ਅਸੀਂ ਨਵੀਂ ਪੀੜ੍ਹੀ ਨੂੰ ਪਲਾਸਟਿਕ ਦੀ ਲਤ ਤੋਂ ਬਚਾਉਣ ਅਤੇ ਕੁਦਰਤੀ ਵਿਕਲਪਾਂ ਵੱਲ ਮੋੜਨ ਦੀ ਸੋਚ ਨਹੀਂ ਦਿੰਦੇ ਤਦ ਤੱਕ ਭਵਿੱਖ ਬਚਾਉਣਾ ਮੁਸ਼ਕਲ ਹੀ , ਨਾਮੁਮਕਿਨ ਹੈ।

Share this content:

Post Comment