ਲੰਮੀ ਉਡੀਕ ਮਗਰੋਂ ਆਵਾਜਾਈ ਲਈ ਖੋਲਿਆ ਦੈੜੀ-ਕੁਰਾਲੀ ਰਿੰਗ ਰੋਡ
ਮੋਹਾਲੀ, 22 ਦਸੰਬਰ – ਭਾਰਤ ਮਾਲਾ ਪ੍ਰੋਜੈਕਟ ਤਹਿਤ ਕੌਮੀ ਸ਼ਾਹਰਾਹ ਅਥਾਰਟੀ ਵੱਲੋਂ ਮੋਹਾਲੀ ਦੇ ਏਅਰਪੋਰਟ ਰੋਡ ਤੋਂ ਆਈ.ਟੀ ਚੌਂਕ ਦੈੜੀ ਤੋਂ ਕੁਰਾਲੀ ਤੱਕ ਦਾ ਰਿੰਗ ਰਿੰਗ ਰੋਡ ਅੱਜ ਲੰਮੀ ਉਡੀਕ ਮਗਰੋਂ ਆਵਾਜਾਈ ਲਈ ਖੁਲ ਗਿਆ ਹੈ। ਇਹ ਪ੍ਰੋਜੈਕਟ ਕੁਝ ਸਮੇਂ ਤੋਂ ਤਿਆਰ ਸੀ ਪਰ ਇਸ ਸੜਕ ਉੱਤੇ ਕਈ ਥਾਵਾਂ ਤੇ ਵੱਡੇ-ਵੱਡੇ ਪੱਥਰ ਰੱਖ ਕੇ ਆਵਾਜਾਈ ਨੂੰ ਲੰਘਣ ਤੋਂ ਰੋਕਿਆ ਗਿਆ ਸੀ। ਅੱਜ ਜਿਉਂ ਹੀ ਨੈਸ਼ਨਲ ਹਾਈਵੇਅ ਅਥਾਰਟੀ ਦੀ ਨਿਗਰਾਨੀ ਹੇਠ ਸੜਕ ਦਾ ਨਿਰਮਾਣ ਕਰਨ ਵਾਲੀ ਅਸ਼ੋਕਾ ਬਿਲਡ ਕੋਨ ਨਾਮੀਂ ਕੰਪਨੀ ਦੇ ਕਰਮਚਾਰੀਆਂ ਵੱਲੋਂ ਇਸ ਉੱਤੇ ਆਵਾਜਾਈ ਰੋਕਣ ਲਈ ਰੱਖੇ ਗਏ ਵੱਡੇ-ਵੱਡੇ ਪੱਥਰ ਹਟਾਏ ਗਏ ਤਾਂ ਤੁਰੰਤ ਵੱਡੀ ਗਿਣਤੀ ਵਿੱਚ ਆਵਾਜਾਈ ਲੰਘਣੀ ਸ਼ੁਰੂ ਹੋ ਗਈ।
ਆਈ.ਟੀ ਚੌਕ ਦੈੜੀ ਤੋਂ ਲੈ ਕੇ ਕਰਾਲੀ ਤੱਕ 31 ਮੀਟਰ ਲੰਮੇ ਇਸ ਐਕਸਪ੍ਰੈਸ ਵੇਅ ਉੱਤੇ 1400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ ਅਤੇ ਇਸ ਲਈ 28 ਪਿੰਡਾਂ ਦੀ 400 ਏਕੜ ਦੇ ਕਰੀਬ ਜ਼ਮੀਨ ਐਕੁਆਇਰ ਕੀਤੀ ਗਈ ਸੀ। ਇਸਦਾ ਨਿਰਮਾਣ 2022 ਵਿੱਚ ਸ਼ੁਰੂ ਹੋਇਆ ਸੀ।ਇਹ ਸੜਕ ਦੇ ਚਾਲੂ ਹੋਣ ਨਾਲ ਜੰਮੂ ਕਸ਼ਮੀਰ, ਪੰਜਾਬ, ਹਿਮਾਚਲ ਦੇ ਵਸਨੀਕਾਂ ਨੂੰ ਦਿੱਲੀ ਅਤੇ ਮੁਹਾਲੀ ਏਅਰਪੋਰਟ ਜਾਣ ਲਈ ਖਰੜ ਅਤੇ ਮੁਹਾਲੀ ਵਿੱਚ ਨਹੀਂ ਵੜਨਾ ਪਵੇਗਾ ਅਤੇ ਉਹ ਬਾਹਰੋਂ ਬਾਹਰ ਸਿੱਧੇ ਹੀ ਇਸ 200 ਫੁੱਟ ਚੌੜੀ ਛੇ ਮਾਰਗੀ ਐਕਸਪ੍ਰੈਸ ਵੇਅ ਰਾਹੀਂ ਦਿੱਲੀ ਤੇ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਜਾ ਸਕਣਗੇ।
Share this content:



Post Comment