Loading Now

“ਲੋਕ ਕੀ ਕਹਿਣਗੇ” ਸਮਾਗਮ 25 ਅਕਤੂਬਰ ਨੂੰ

“ਲੋਕ ਕੀ ਕਹਿਣਗੇ” ਸਮਾਗਮ 25 ਅਕਤੂਬਰ ਨੂੰ

ਕੈਲਗਰੀ, 12 ਅਕਤੂਬਰ – ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਬਹੁਤ ਹੀ ਭਰਵੀਂ ਹਾਜ਼ਰੀ ਵਿੱਚ 10 ਅਕਤੂਬਰ ਦਿਨ ਸ਼ਨੀਵਾਰ ਨੂੰ ਜੈਨੇਸਸ ਸੈਂਟਰ ਵਿਖੇ ਹੋਈ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਮੀਟਿੰਗ ਦਾ ਆਗਾਜ਼ ਕਰਦਿਆਂ ਸਾਰੀਆਂ ਭੈਣਾਂ ਨੂੰ ਜੀ ਆਇਆਂ ਆਖਿਆ ਅਤੇ ਇਸ ਮਹੀਨੇ ਦੇ ਮਹਤੱਵਪੂਰਣ ਤਿਉਹਾਰ- ਦੁਸਹਿਰਾ, ਥੈਕਸ ਗਿਵਿੰਗ ਡੇ ਅਤੇ ਹੈਲੋਵੀਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਸਭਾ ਦੇ ਪ੍ਰਧਾਨ ਸ੍ਰੀ ਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਦੱਸਿਆ ਕਿ ਜਿਵੇਂ ਰੁੱਤਾਂ ਬਦਲਦੀਆਂ ਹਨ, ਉਸੇ ਤਰ੍ਹਾਂ ਸਾਡੇ ਮਨ ਦੇ ਵਲਵਲੇ ਵੀ ਤਬਦੀਲ ਹੁੰਦੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ    ਜਿਵੇਂ ਪੰਜਾਬ ਵਿੱਚ ਵਿਸਾਖੀ ਤੇ ਫ਼ਸਲ ਸਾਂਭੀ ਜਾਂਦੀ ਹੈ ਉਸੇ ਤਰ੍ਹਾਂ ਇਨ੍ਹਾਂ ਠੰਡੇ ਮੁਲਕਾਂ ਵਿੱਚ ਵੀ ਫ਼ਸਲ ਆਉਣ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਅਤੇ ਇਕ ਦੂਜੇ ਨੂੰ ਦਾਅਵਤਾਂ ਦਿੰਦੇ ਹਨ ਅਤੇ ਤੋਹਫਿਆਂ ਦਾ ਲੈਣ ਦੇਣ ਕੀਤਾ ਜਾਂਦਾ ਹੈ।

WhatsApp-Image-2026-10-12-at-10.35.53-1 "ਲੋਕ ਕੀ ਕਹਿਣਗੇ" ਸਮਾਗਮ 25 ਅਕਤੂਬਰ ਨੂੰ

ਸਭਾ ਦੇ ਕੋਆਰਡੀਨੇਟਰ ਸ੍ਰੀ ਮਤੀ ਗੁਰਚਰਨ ਕੌਰ ਥਿੰਦ ਜੀ ਨੇ ਇਸ ਐਸੋਸੀਏਸ਼ਨ ਦੇ ਉਦੇਸ਼ ਦਸਦਿਆਂ ਭੈਣਾਂ ਨੂੰ ਜਾਗਰੂਕ ਕੀਤਾ ਕਿ ਸਾਡਾ ਉਦੇਸ਼ ਸਿਰਫ਼ ਮਨੋਰੰਜਨ ਹੀ ਨਹੀਂ ਹੈ, ਸਗੋਂ ਸਾਨੂੰ ਸਮਾਜ ਦੇ ਭਖ਼ਦੇ ਮਸਲਿਆਂ ਬਾਰੇ ਵੀ ਸੋਝੀ ਹੋਵੇ। ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ, ਬਹੁਤ ਸੋਚ ਵਿਚਾਰ ਕੇ ਗੱਲ ਕਰਨ ਦੀ ਜਾਚ ਆਉਣੀ ਵੀ ਜ਼ਰੂਰੀ ਹੈ। ਉਨ੍ਹਾਂ ਨੇ 25 ਅਕਤੂਬਰ ਨੂੰ  ਵੱਡੇ ਪੱਧਰ ਤੇ ਕਰਵਾਏ ਜਾ ਰਹੇ ਪ੍ਰੋਗਰਾਮ “ਲੋਕ ਕੀ ਕਹਿਣਗੇ” ਬਾਰੇ ਜਾਣਕਾਰੀ ਦਿੰਦਿਆਂ ਦੱਸਿਆ  ਕਿ- ‘ਨਸਲੀ ਵਿਤਕਰੇ ਨਾਲ ਕਿਵੇਂ ਨਜਿੱਠਣਾਂ ਚਾਹੀਦਾ ਹੈ’ ਬਾਰੇ ਵਿਚਾਰ ਵਟਾਂਦਰੇ ਤੋਂ ਇਲਾਵਾ, ਨਾਟਕ ਅਤੇ ਗੀਤ ਸੰਗੀਤ ਵੀ ਪ੍ਰੋਗਰਾਮ ਦੇ ਮੁੱਖ ਆਕਰਸ਼ਣ ਹੋਣਗੇ।

ਐਸੋਸੀਏਸ਼ਨ ਵਿੱਚ ਨਵੀਆਂ ਸ਼ਾਮਲ ਹੋਈਆਂ ਭੈਣਾਂ ਡਾਕਟਰ ਅਮਨਦੀਪ ਕੌਰ, ਪਰਵਿੰਦਰ ਕੌਰ,ਸੁਖਵਿੰਦਰ ਕੌਰ, ਕੁਲਦੀਪ ਕੌਰ ਦਿੱਲੀ,ਹਰਭਜਨ ਕੌਰ, ਆਸ਼ਾ ਚੌਧਰੀ, ਕਿਸ਼ਨਾ ਪੁਰੀ, ਸੁਖਦੇਵ ਕੌਰ ਚੱਠਾ, ਪਾਹੁਲ,ਅਤੇ ਨੰਦਨੀ ਜੀ ਅਤੇ ਛੋਟੀ ਬੱਚੀ ਅਗਮਜੋਤ ਕੌਰ ਨੇ ਆਪੋ ਆਪਣੀ ਜਾਣ ਪਛਾਣ ਕਰਾਈ।    ਸਭਾ ਦੀ ਨੌਜਵਾਨ ਮੈਂਬਰ ਮਨਿੰਦਰ ਕੌਰ ਚਾਨੇ ਨੇ ਜਾਤ ਪਾਤ, ਧਰਮ,ਰੂਪ ਰੰਗ ਅਤੇ ਖੇਤਰੀ ਵਖਰੇਵੇਂ ਕਾਰਨ ਹੋ ਰਹੇ ਵਿਤਕਰੇ ਅਤੇ ਨਸਲਵਾਦ ਦੇ ਵਿਸ਼ੇ ਤੇ ਕਾਫੀ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ।

WhatsApp-Image-2026-10-12-at-10.35.54 "ਲੋਕ ਕੀ ਕਹਿਣਗੇ" ਸਮਾਗਮ 25 ਅਕਤੂਬਰ ਨੂੰ

ਰਜਿੰਦਰ ਕੌਰ ਚੋਹਕਾ ਨੇ ਇੰਟਰਕੌਂਟੀਨੈਂਟਲ ਕਲਚਰਲ ਐਸੋਸੀਏਸ਼ਨ ਵਲੋਂ ਸਰਕਾਰ ਨੂੰ ਪੇਸ਼ ਕੀਤੇ ਜਾ ਰਹੇ ਮੰਗ ਪੱਤਰ ਬਾਰੇ ਜਾਣਕਾਰੀ ਸਾਂਝੀ ਕੀਤੀ। ਗੁਰਪ੍ਰੀਤ ਕੌਰ ਨੇ ਥੈਕਸ ਗਿਵਿੰਗ ਡੇਅ ਤੇ ਚਾਨਣਾ ਪਾਇਆ, ਗੁਰਬਾਣੀ ਗਿੱਲ ਅਤੇ ਵਰਿੰਦਰ ਕੌਰ ਨੇ ਕਵਿਤਾਵਾਂ ਸੁਣਾਈਆਂ ਹਰਜੀਤ ਕੌਰ ਜੌਹਲ, ਨੰਦਨੀ, ਸੁਰਿੰਦਰ ਕੌਰ ਸੰਧੂ ਅਤੇ ਬਲਵੀਰ ਕੌਰ ਗਰੇਵਾਲ ਨੇ ਲੋਕ ਗੀਤ ਸੁਣਾ ਕੇ ਮਾਹੌਲ ਨੂੰ ਰੰਗੀਨ ਕਰ ਦਿੱਤਾ। ਕੁਲਵੰਤ ਕੌਰ ਗਿੱਲ ਨੇ ਮਿੰਨੀ ਕਹਾਣੀ ਸੁਣਾਈ। ਪਰਵਿੰਦਰ ਕੌਰ ਨੇ ਸਮੋਸੇ, ਮੌਨਿਕਾ ਜੀ ਨੇ ਕੜ੍ਹੀ ਚੌਲ ਦੀ ਸੇਵਾ ਨਿਭਾਈ। ਫੂਡ ਕਮੇਟੀ ਵਾਲੀਆਂ ਭੈਣਾਂ ਨੇ ਲੰਗਰ ਵਰਤਾਇਆ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬਲਵਿੰਦਰ ਕੌਰ ਬਰਾੜ ਜੀ ਨੇ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ – ਡਾ. ਬਲਵਿੰਦਰ ਕੌਰ ਬਰਾੜ ਪ੍ਰਧਾਨ 403 590 9629

ਗੁਰਚਰਨ ਕੌਰ ਥਿੰਦ ਕੋਆਰਡੀਨੇਟਰ 403 402 9635

Share this content:

Post Comment