Loading Now

ਲੋਕਾਂ ਦੀ ਰਸੋਈ ‘ਤੇ ਵਾਰ ਕਰਨ ਵਾਲੀ ਹਰ ਜਨ ਵਿਰੋਧੀ ਨੀਤੀ ਦਾ ਕਾਂਗਰਸ ਡੱਟ ਕੇ ਮੁਕਾਬਲਾ ਕਰੇਗੀ

ਲੋਕਾਂ ਦੀ ਰਸੋਈ ‘ਤੇ ਵਾਰ ਕਰਨ ਵਾਲੀ ਹਰ ਜਨ ਵਿਰੋਧੀ ਨੀਤੀ ਦਾ ਕਾਂਗਰਸ ਡੱਟ ਕੇ ਮੁਕਾਬਲਾ ਕਰੇਗੀ

ਮੋਹਾਲੀ, 4 ਮਈ (ਗਿਆਨ ਸਿੰਘ/ਏ.ਡੀ.ਪੀ/) ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਭਾਰੀ ਵਾਧੇ ਨੂੰ ਦੇਸ਼ ਦੀ ਆਰਥਿਕ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਛੋਟੇ ਕਾਰੋਬਾਰੀਆਂ ਅਤੇ ਆਮ ਲੋਕਾਂ ਖ਼ਿਲਾਫ਼ ਸੋਚੀ-ਸਮਝੀ ਸਾਜ਼ਿਸ਼ ਕਰਾਰ
ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਇੱਕ ਹੀ ਦਿਨ ਵਿੱਚ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕੀਤਾ ਗਿਆ ਵੱਡਾ ਵਾਧਾ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ ਨੂੰ ਨਾ ਤਾਂ ਛੋਟੇ ਵਪਾਰੀਆਂ ਦੀ ਚਿੰਤਾ ਹੈ ਅਤੇ ਨਾ ਹੀ ਆਮ ਘਰਾਂ ਦੀ ਰਸੋਈ ਦੀ ਪਰਵਾਹ। ਪਹਿਲਾਂ ਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਟੈਕਸਾਂ ਦੇ ਬੋਝ ਹੇਠ ਦਬੇ ਲੋਕਾਂ ‘ਤੇ ਹੁਣ ਗੈਸ ਦੀਆਂ ਕੀਮਤਾਂ ਵਧਾ ਕੇ ਹੋਰ ਜ਼ੁਲਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹ ਵਾਲਿਆਂ, ਢਾਬਾ ਮਾਲਕਾਂ, ਹੋਟਲ ਕਾਰੋਬਾਰੀਆਂ, ਬੇਕਰੀ ਸੰਚਾਲਕਾਂ, ਹਲਵਾਈ ਭਾਈਚਾਰੇ ਅਤੇ ਛੋਟੇ ਫੂਡ ਬਿਜ਼ਨਸ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ
ਲਈ ਇਹ ਫੈਸਲਾ ਸਿੱਧਾ ਆਰਥਿਕ ਝਟਕਾ ਹੈ। ਇਸ ਵਾਧੇ ਦਾ ਅਸਰ ਸਿਰਫ਼ ਕਾਰੋਬਾਰੀਆਂ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਹਰ ਆਮ ਪਰਿਵਾਰ ਦੀ ਥਾਲੀ, ਬੱਚਿਆਂ ਦੇ ਖਰਚੇ ਅਤੇ ਘਰੇਲੂ ਬਜਟ ‘ਤੇ ਵੀ ਪਵੇਗਾ।
ਸਿੱਧੂ ਨੇ ਦੋਸ਼ ਲਾਇਆ ਕਿ ਇੱਕ ਪਾਸੇ ਭਾਜਪਾ ਸਰਕਾਰ ਚੋਣੀ ਮੰਚਾਂ ਤੋਂ ਮਹਿੰਗਾਈ ਘਟਾਉਣ ਦੇ ਵਾਅਦੇ ਕਰਦੀ ਹੈ, ਦੂਜੇ ਪਾਸੇ ਜ਼ਮੀਨੀ ਹਕੀਕਤ ਵਿੱਚ ਲੋਕਾਂ ਦੀ ਜੇਬ ‘ਤੇ
ਲਗਾਤਾਰ ਡਾਕਾ ਮਾਰਿਆ ਜਾ ਰਿਹਾ ਹੈ। ਦੇਸ਼ ਦਾ ਕਿਸਾਨ, ਮਜ਼ਦੂਰ, ਵਪਾਰੀ ਅਤੇ ਮੱਧ ਵਰਗ ਅੱਜ ਹਰ ਮੋਰਚੇ ‘ਤੇ ਟੁੱਟ ਰਿਹਾ ਹੈ, ਪਰ ਕੇਂਦਰ ਸਰਕਾਰ ਸਿਰਫ਼ ਪ੍ਰਚਾਰ ਅਤੇ ਇਵੈਂਟਬਾਜ਼ੀ ਵਿੱਚ ਮਸ਼ਗੂਲ ਹੈ।  ਉਨ੍ਹਾਂ ਕਿਹਾ ਕਿ ਇਹ ਸਰਕਾਰ ਆਮ ਲੋਕਾਂ ਦੀ ਕਮਾਈ ਨਾਲ ਖੇਡਣਾ ਬੰਦ ਕਰੇ, ਨਹੀਂ ਤਾਂ ਕਾਂਗਰਸ ਪਾਰਟੀ ਦੇਸ਼ ਭਰ ਵਿੱਚ ਵਪਾਰੀਆਂ, ਨੌਜਵਾਨਾਂ ਅਤੇ ਆਮ ਜਨਤਾ ਨੂੰ ਨਾਲ ਲੈ ਕੇ ਵੱਡਾ ਜਨ ਅੰਦੋਲਨ ਕਰੇਗੀ। ਲੋਕਾਂ ਦੀ ਰਸੋਈ ‘ਤੇ ਵਾਰ ਕਰਨ ਵਾਲੀ ਹਰ ਜਨ ਵਿਰੋਧੀ ਨੀਤੀ ਦਾ ਕਾਂਗਰਸ ਡੱਟ ਕੇ ਮੁਕਾਬਲਾ ਕਰੇਗੀ ਅਤੇ ਲੋਕਾਂ ਦੀ ਆਵਾਜ਼ ਨੂੰ ਦਬਣ ਨਹੀਂ ਦਿੱਤਾ ਜਾਵੇਗਾ।

Share this content:

Previous post

ਕਾਨੂੰਨੀ ਭਾਈਚਾਰਾ ਸੰਵਿਧਾਨ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਮੋਹਰੀ ਭੂਮਿਕਾ ਨਿਭਾਵੇ: ਹਰਪਾਲ ਸਿੰਘ ਚੀਮਾ *ਬਾਬਾ ਸਾਹਿਬ ਅੰਬੇਡਕਰ ਦਾ ਨਿਆਂ ਅਤੇ ਬਰਾਬਰੀ ਦਾ ਦ੍ਰਿਸ਼ਟੀਕੋਣ ਅੱਜ ਭਾਰਤ ਦੀਆ

Next post

ਜਲੰਧਰ ਡਵੀਜ਼ਨ ਦੇ ਕਮਿਸ਼ਨਰ ਅਤੇ ਸਕੱਤਰ ਲੋਕ ਸੰਪਰਕ ਰਾਮਵੀਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ

Post Comment