ਲੈਟਨ ਦੇ ਜੰਗਲਾਂ ‘ਚ ਲੱਗੀ ਅੱਗ ਮਗਰੋਂ ਐਂਮਰਜੈਸੀ ਹਾਲਾਤ ਦਾ ਐਲਾਨ
ਕੈਨੇਡਾ, 2 ਜੁਲਾਈ – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਟਨ ਇਲਾਕੇ ਦੇ ਜੰਗਲੀ ਖੇਤਰ ‘ਚ ਲੱਗੀ ਭਿਆਨਕ ਅੱਗ ਦਾ ਪ੍ਰਕੋਪ ਵੱਧ ਜਾਣ ਕਾਰਨ ਉੱਥੇ ਐਮਰਜੈਂਸੀ ਹਾਲਾਤ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਸਥਾਨਕ ਲੋਕਾਂ ਨੂੰ ਉਥੋਂ ਤੁਰੰਤ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ ਦੀ ਸਲਾਹ ਜਾਰੀ ਕੀਤੀ ਗਈ ਹੈ। ਤੇਜ਼ੀ ਨਾਲ ਫੈਲੀ ਇਸ ਭਿਆਨਕ ਅੱਗ ਦੇ ਕਾਬੂ ਪਾਉਣ ਲਈ ਸੰਬੰਧਿਤ ਅਧਿਕਾਰੀਆਂ ਵੱਲੋਂ ਬਚਾਅ ਕਾਰਜ ਲਗਾਤਾਰ ਜਾਰੀ ਹਨ।
Share this content:



Post Comment