Loading Now

ਲੁਧਿਆਣਾ ‘ਚ ਗ੍ਰਨੇਡ ਹਮਲੇ ਦੇ ਮਾਡਿਊਲ ਦਾ ਪਰਦਾਫਾਸ਼

ਲੁਧਿਆਣਾ ‘ਚ ਗ੍ਰਨੇਡ ਹਮਲੇ ਦੇ ਮਾਡਿਊਲ ਦਾ ਪਰਦਾਫਾਸ਼

ਲੁਧਿਆਣਆ, 13 ਨਵੰਬਰ – ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਪ੍ਰਾਪਤ ਕਰਦਿਆਂ ISI-ਪਾਕਿਸਤਾਨ ਸਮਰਥਿਤ ਗ੍ਰਨੇਡ ਹਮਲੇ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ 10 ਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਤੋਂ ਸਾਹਮਣੇ ਆਇਆ ਹੈ ਕਿ ਦੋਸ਼ੀ ਪਾਕਿਸਤਾਨ-ਅਧਾਰਿਤ ਹੈਂਡਲਰਾਂ ਨਾਲ ਸਿੱਧੇ ਸੰਪਰਕ ’ਚ ਸਨ ਅਤੇ ਇਸ ਸੰਪਰਕ ਨੂੰ ਕਾਇਮ ਰੱਖਣ ਲਈ ਮਲੇਸ਼ੀਆ ’ਚ ਬੈਠੇ ਤਿੰਨ ਸੰਚਾਲਕਾਂ ਦੀ ਵਰਤੋਂ ਕੀਤੀ ਜਾਂਦੀ ਸੀ।

ਇਨ੍ਹਾਂ ਰਾਹੀਂ ਹੈਂਡਲਰ ਗ੍ਰਨੇਡ ਦੀ ਪਿਕਅਪ ਅਤੇ ਡਿਲੀਵਰੀ ਦੀ ਪੂਰੀ ਕੋਆਰਡੀਨੇਸ਼ਨ ਕਰਵਾ ਰਹੇ ਸਨ। ਹੈਂਡਲਰਾਂ ਵੱਲੋਂ ਇਨ੍ਹਾਂ ਨੂੰ ਹਦਾਇਤ ਮਿਲੀ ਸੀ ਕਿ ਪੰਜਾਬ ਦੇ ਕਿਸੇ ਵੱਧ ਆਬਾਦੀ ਵਾਲੇ ਖੇਤਰ ’ਚ ਗ੍ਰਨੇਡ ਹਮਲਾ ਕਰਕੇ ਸ਼ਾਂਤੀ ਭੰਗ ਕੀਤੀ ਜਾਵੇ ਅਤੇ ਸੂਬੇ ’ਚ ਅਸ਼ਾਂਤੀ ਦਾ ਮਾਹੌਲ ਪੈਦਾ ਕੀਤਾ ਜਾਵੇ।

Share this content:

Post Comment