ਲਾਰੈਂਸ ਬਿਸ਼ਨੋਈ ਗੈਂਗ ਦੀ ਦਿਲਜੀਤ ਦੁਸਾਂਝ ਨੂੰ ਤੀਜੀ ਚਿਤਾਵਨੀ
ਕਰਨਾਲ, 13 ਮਈ – ਹਰਿਆਣਾ ਦੇ ਪਿੰਡ ਗੋਂਦਰ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਮੈਨੇਜਰ ਗੁਰਪ੍ਰਤਾਪ ਕਾਂਗ ਦੇ ਘਰ ‘ਤੇ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਗੈਂਗ ਦੇ ਮੈਂਬਰਾਂ ਟਾਇਸਨ ਬਿਸ਼ਨੋਈ ਅਤੇ ਆਰਜ਼ੂ ਬਿਸ਼ਨੋਈ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਾਅਵਾ ਕੀਤਾ ਕਿ ਉਨ੍ਹਾਂ ਨੇ ‘ਆਸਟਰੀਆ ਮੇਡ ਬਰਸਟ’ ਚਲਵਾਏ ਹਨ।
ਗੈਂਗ ਨੇ ਲਾਏ ਗੰਭੀਰ ਇਲਜ਼ਾਮ:
ਪੋਸਟ ਵਿੱਚ ਗੈਂਗ ਨੇ ਦੋਸ਼ ਲਾਇਆ ਕਿ ਗੁਰਪ੍ਰਤਾਪ ਕਾਂਗ ਦਿਲਜੀਤ ਦੇ ਸ਼ੋਅ ਦੌਰਾਨ ਕੁੜੀਆਂ ਦਾ ਸ਼ੋਸ਼ਣ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਸਟ੍ਰੇਲੀਆ ਟੂਰ ਦੌਰਾਨ ਪੰਜਾਬ ਦੀ ਇੱਕ ਕੁੜੀ ਨੂੰ ਦਿਲਜੀਤ ਦੇ ਨਾਂ ‘ਤੇ ਝਾਂਸੇ ਵਿੱਚ ਫਸਾ ਕੇ ਗਰਭਵਤੀ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਬਲਾਕ ਕਰ ਦਿੱਤਾ ਗਿਆ। ਗੈਂਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੋਰ ਵੀ ਕਈ ਕੁੜੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਮੁਤਾਬਕ ਦਿਲਜੀਤ ਅਤੇ ਉਸ ਦੀ ਟੀਮ (ਸੋਨਾਲੀ ਅਤੇ ਗੁਰਪ੍ਰਤਾਪ) ਨੂੰ ਕਈ ਵਾਰ ਮੈਸੇਜ ਭੇਜ ਕੇ ਮੁਲਜ਼ਮ ਨੂੰ ਟੀਮ ਵਿੱਚੋਂ ਹਟਾਉਣ ਲਈ ਕਿਹਾ ਗਿਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ।
ਹੁਣ ਨਰਮੀ ਨਹੀਂ ਵਰਤੀ ਜਾਵੇਗੀ:
ਗੈਂਗ ਨੇ ਇਸ ਨੂੰ ਆਪਣੀ ਤੀਜੀ ਚਿਤਾਵਨੀ ਦੱਸਦਿਆਂ ਕਿਹਾ ਕਿ ਹੁਣ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਮੁਲਜ਼ਮਾਂ ਨੂੰ ਟੀਮ ਤੋਂ ਦੂਰ ਨਾ ਕੀਤਾ ਗਿਆ ਤਾਂ ਉਨ੍ਹਾਂ ਦੇ ਨਾਂ ਐਕਸਪੋਜ਼ ਕੀਤੇ ਜਾਣਗੇ ਅਤੇ ਵੱਡਾ ਨੁਕਸਾਨ ਪਹੁੰਚਾਇਆ ਜਾਵੇਗਾ।
Share this content:



Post Comment