ਲਹਿੰਦੇ ਪੰਜਾਬ ਵਿਚ ਚੋਰਾਂ ਦੇ ਭੁਲੇਖੇ ਪੁਲਿਸ ਨੇ ਆਸਟ੍ਰੇਲੀਆ ਤੋਂ ਆਈ ਬੱਚੀ ਤੇ ਚਲਾਈਆਂ ਗੋਲੀਆਂ
ਲਾਹੌਰ, 15 ਜੂਨ – ਪਾਕਿਸਤਾਨ ਦੇ ਪੰਜਾਬ ਸੂਬੇ ਦੇ ਚਕਵਾਲ ਜ਼ਿਲ੍ਹੇ ਵਿਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਪੁਲਿਸ ਦੀ ਗੋਲੀਬਾਰੀ ਵਿਚ 9 ਸਾਲਾ ਆਸਟ੍ਰੇਲੀਆਈ-ਪਾਕਿਸਤਾਨੀ ਬੱਚੀ ਹਾਨੀਆ ਦੀ ਮੌਤ ਹੋ ਗਈ। ਇਹ ਘਟਨਾ 10 ਜੂਨ ਦੀ ਹੈ ਜਦੋਂ ਇਹ ਪਰਿਵਾਰ ਹੱਜ ਦੀ ਯਾਤਰਾ ਤੋਂ ਪਰਤ ਕੇ ਰਾਤ ਦੇ ਖਾਣੇ ਲਈ ਜਾ ਰਿਹਾ ਸੀ। ਪੁਲਿਸ ਨੇ ਉਨ੍ਹਾਂ ਦੀ ਕਾਰ ਨੂੰ ਲੁਟੇਰਿਆਂ ਦੀ ਗੱਡੀ ਸਮਝ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆ, ਜਿਸ ਵਿਚ ਬੱਚੀ ਦੇ ਪਿਤਾ ਅਤੇ ਭਰਾ ਗੰਭੀਰ ਜ਼ਖ਼ਮੀ ਹੋ ਗਏ।
ਪਰਿਵਾਰ ਕੁੜੀ ਦੇ ਨਾਨਕੇ ਘਰ ਆਇਆ ਸੀ। ਇਸ ਦੁਖਦਾਈ ਘਟਨਾ ਉਤੇ ਪ੍ਰਤੀਕਿਰਿਆ ਦਿੰਦਿਆਂ ਪੀ.ਟੀ.ਆਈ. ਆਗੂ ਮੂਨੀਸ ਇਲਾਹੀ ਨੇ ਸੂਬਾ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ, ‘‘ਇਹ ਬੇਕਸੂਰ ਲੋਕਾਂ ਦਾ ਕਤਲ ਪੰਜਾਬ ਵਿਚ ਲਗਾਤਾਰ ਜਾਰੀ ਹੈ। ਕੀ ਸੀ.ਸੀ.ਡੀ. (ਸੀ.ਸੀ.ਡੀ.) ਦੇ ਜਵਾਨ ਇੰਨੇ ਗੈਰ-ਪੇਸ਼ੇਵਰ ਅਤੇ ਲਾਪਰਵਾਹ ਹਨ ਕਿ ਉਹ ਇਕ ਬੇਕਸੂਰ ਪਰਿਵਾਰ ਅਤੇ ਹਥਿਆਰਬੰਦ ਲੁਟੇਰਿਆਂ ਵਿਚ ਫਰਕ ਨਹੀਂ ਕਰ ਸਕਦੇ?’’
Share this content:



Post Comment