Loading Now

ਲਹਿੰਦੇ ਪੰਜਾਬ ਦੇ 20 ਹਜ਼ਾਰ ਅਧਿਆਪਕਾਂ ਦੀ ਤਿੰਨ ਮਹੀਨੇ ਤੋਂ ਰੁਕੀ ਤਨਖ਼ਾਹ

ਲਹਿੰਦੇ ਪੰਜਾਬ ਦੇ 20 ਹਜ਼ਾਰ ਅਧਿਆਪਕਾਂ ਦੀ ਤਿੰਨ ਮਹੀਨੇ ਤੋਂ ਰੁਕੀ ਤਨਖ਼ਾਹ

ਲਾਹੌਰ, 14 ਮਾਰਚ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਿਖਿਆ ਪ੍ਰਣਾਲੀ ਇਕ ਗੰਭੀਰ ਸੰਕਟ ਵਿਚ ਫਸਦੀ ਨਜ਼ਰ ਆ ਰਹੀ ਹੈ। ਪੰਜਾਬ ਐਜੂਕੇਸ਼ਨ ਇਨੀਸ਼ੀਏਟਿਵਜ਼ ਮੈਨੇਜਮੈਂਟ ਅਥਾਰਟੀ ਦੇ ਅਧੀਨ ਚੱਲ ਰਹੇ 4,300 ਸਕੂਲਾਂ ਦੇ ਲਗਭਗ 20,000 ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਹਨ।  ਤਨਖ਼ਾਹਾਂ ਨਾ ਮਿਲਣ ਕਾਰਨ ਬਹੁਤ ਸਾਰੇ ਅਧਿਆਪਕ ਨੌਕਰੀਆਂ ਛੱਡਣ ਬਾਰੇ ਸੋਚ ਰਹੇ ਹਨ, ਜਿਸ ਨਾਲ ਲਗਭਗ 6,00,000 ਵਿਦਿਆਰਥੀਆਂ ਦੀ ਸਿਖਿਆ ’ਤੇ ਬੁਰਾ ਅਸਰ ਪੈ ਸਕਦਾ ਹੈ।

ਸਿਖਿਆ ਮਾਹਰਾਂ ਦਾ ਕਹਿਣਾ ਹੈ ਕਿ ਅਧਿਆਪਕਾਂ ਦੀ ਕਮੀ ਨਾਲ ਹਜ਼ਾਰਾਂ ਸਕੂਲ ਬੰਦ ਹੋ ਸਕਦੇ ਹਨ, ਜਿਸ ਨਾਲ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ। ਹਾਲਾਂਕਿ ਪੰਜਾਬ ਐਜੂਕੇਸ਼ਨ ਇਨੀਸ਼ੀਏਟਿਵਜ਼ ਮੈਨੇਜਮੈਂਟ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਮਤਿਆਜ਼ ਸ਼ਾਹਿਦ ਗੋਂਡਲ ਨੇ ਦਾਅਵਾ ਕੀਤਾ ਹੈ ਕਿ ਜਨਵਰੀ ਤਕ ਦੀਆਂ ਤਨਖ਼ਾਹਾਂ ਜਾਰੀ ਕਰ ਦਿਤੀਆਂ ਗਈਆਂ ਹਨ ਅਤੇ ਫ਼ਰਵਰੀ ਦੀਆਂ ਤਨਖ਼ਾਹਾਂ ਅਗਲੇ 5 ਤੋਂ 7 ਦਿਨਾਂ ਵਿਚ ਮਿਲ ਜਾਣਗੀਆਂ ਪਰ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਹਫ਼ਤੇ ਸਿਰਫ਼ ਭਰੋਸਾ ਹੀ ਮਿਲਦਾ ਹੈ।

Share this content:

Post Comment