ਰੈਸਕਿਊ ਟੀਮ ਨੇ ਕੜੀ ਮੁਸ਼ੱਕਤ ਬਾਅਦ ਬੋਰਵੈੱਲ ਚੋਂ ਸਹੀ ਸਲਾਮਤ ਬਾਹਰ ਕੱਢਿਆ ਗੁਰਕਰਨ ਸਿੰਘ
ਹੁਸ਼ਿਆਰਪੁਰ, 16 ਮਈ – ਬੀਤੇ ਦਿਨ ਸ਼ਾਮ 4 ਵਜੇ ਦੇ ਕਰੀਬ 300 ਫੁੱਟ ਤੋਂ ਵੀ ਜ਼ਿਆਦਾ ਡੂੰਘੇ ਬੋਰਵੈੱਲ ਵਿੱਚ ਡਿੱਗੇ 3 ਸਾਲ ਦੇ ਮਾਸੂਮ ਬੱਚੇ ਗੁਰਕਰਨ ਸਿੰਘ ਨੂੰ ਕਈ ਘੰਟਿਆ ਦੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਬਚਾਅ ਟੀਮਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।
‘9 ਘੰਟਿਆਂ ਤੱਕ ਚੱਲਿਆ ਸਰਚ ਆਪ੍ਰੇਸ਼ਨ’
ਐਨਡੀਆਰਐਫ, ਐਸਡੀਆਰਐਫ, ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਭਗ 9 ਘੰਟੇ ਚਲਾਏ ਗਏ ਸਾਂਝੇ ਆਪ੍ਰੇਸ਼ਨ ਤੋਂ ਬਾਅਦ ਹੁਸ਼ਿਆਰਪੁਰ ਦੇ ਚੱਕ ਸਮਾਣਾ ਪਿੰਡ ਵਿੱਚ ਇੱਕ ਤਿੰਨ ਸਾਲਾ ਬੱਚੇ, ਗੁਰਕਰਨ ਸਿੰਘ ਨੂੰ ਬੋਰਵੈੱਲ ਵਿੱਚ ਡਿੱਗਣ ਤੋਂ ਬਾਅਦ ਸੁਰੱਖਿਅਤ ਬਚਾ ਲਿਆ ਗਿਆ। ਰਾਤ 12 ਵਜੇ ਦੇ ਕਰੀਬ ਰੈਸਕਿਊ ਮਗਰੋਂ ਬੱਚੇ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ।
‘ਲੱਗੀਆਂ ਸੱਟਾਂ ਲਈ ਹਸਪਤਾਲ ਵਿੱਚ ਜ਼ੇਰ ਏ ਇਲਾਜ਼’
ਦੇਰ ਰਾਤ ਚੱਲੇ ਇਸ ਪੂਰੇ ਰੈਸਕਿਊ ਆਪ੍ਰੇਸ਼ਨ ਦੌਰਾਨ ਕੈਬਨਿਟ ਮੰਤਰੀ ਰਵਜੋਤ ਸਿੰਘ ਮੌਕੇ ਉੱਤੇ ਮੌਜੂਦ ਰਹੇ ਅਤੇ ਇਸ ਦੌਰਾਨ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢੇ ਜਾਣ ਮਗਰੋਂ ਉਨ੍ਹਾਂ ਆਖਿਆ ਕਿ, ‘ਬੱਚਾ ਜ਼ਿੰਦਾ ਹੈ ਅਤੇ ਹਿੱਲ ਰਿਹਾ ਸੀ। ਸਾਡੇ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਨੂੰ ਲੱਗੀਆਂ ਹੋਰ ਸੱਟਾਂ ਦਾ ਇਲਾਜ ਕਰਵਾਇਆ ਜਾਵੇਗਾ।’
ਸਭ ਨੇ ਦਿੱਤਾ ਬਚਾਅ ਕਾਰਜ ਵਿੱਚ ਸਾਥ’
ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਆਖਿਆ ਕਿ, “ਗੁਰੂ ਮਹਾਰਾਜ ਦੀ ਕਿਰਪਾ ਨਾਲ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਕਾਰਵਾਈ ਵਿੱਚ ਐਨਡੀਆਰਐਫ ਟੀਮ, ਪੁਲਿਸ, ਸਿਵਲ ਪ੍ਰਸ਼ਾਸਨ, ਬਾਬਾ ਦੀਪ ਸਿੰਘ ਐਨਜੀਓ ਟੀਮ, ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮ ਸਮੇਤ ਐਨਜੀਓ ਨੇ ਬਹੁਤ ਮਿਹਨਤ ਕੀਤੀ। ਬਚਾਅ ਦੌਰਾਨ ਹਰ ਕੋਈ ਆਸ਼ਾਵਾਦੀ ਅਤੇ ਸਕਾਰਾਤਮਕ ਰਿਹਾ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਜੀਵਨ ਅੰਗ ਸਥਿਰ ਹਨ’।
Share this content:



Post Comment