ਰਿਸ਼ਵਤ ਦੇ ਦੋਸ਼ ਹੇਠ ਐੱਸ ਐੱਮ ਓ ਤੇ ਕਲਰਕ ਕਾਬੂ
ਜਗਰਾਉਂ, 31 ਜਨਵਰੀ – ਸਿੱਧਵਾਂ ਬੇਟ ਸੀ ਐੱਚ ਸੀ ਵਿੱਚ ਅੱਜ ਅਚਾਨਕ ਬਾਅਦ ਦੁਪਹਿਰ ਵਿਜੀਲੈਂਸ ਨੇ ਛਾਪਾ ਮਾਰਿਆ ਅਤੇ ਐੱਸ ਐੱਮ ਓ ਤੇ ਸੀਨੀਅਰ ਸਹਾਇਕ ਨੂੰ ਕਾਬੂ ਕਰ ਲਿਆ। ਸੂਤਰਾਂ ਅਨੁਸਾਰ ਹਸਪਤਾਲ ਵਿੱਚ ਤਿੰਨ ਦਿਨ ਤੋਂ ਅਕਾਊਂਟੈਂਟ ਜਨਰਲ (ਚੰਡੀਗੜ੍ਹ) ਪੰਜਾਬ ਦੀ ਟੀਮ ਆਡਿਟ (ਲੇਖਾ-ਜੋਖਾ) ਕਰਨ ਲਈ ਆਈ ਹੋਈ ਸੀ। ਸੀ ਐੱਚ ਸੀ ਦਾ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਟਾਫ ਆਪੋ-ਆਪਣੇ ਵਿਭਾਗ ਦੇ ਕਾਰਜਕਾਰੀ ਰਜਿਸਟਰਾਂ ਦੀ ਜਾਂਚ ਵਿੱਚ ਲੱਗਿਆ ਸੀ। ਮੌਕੇ ’ਤੇ ਵਿਜੀਲੈਂਸ ਟੀਮ ਆਈ ਅਤੇ ਹਸਪਤਾਲ ਵਿੱਚ ਹਲਚਲ ਮੱਚ ਗਈ। ਵਿਜੀਲੈਂਸ ਨੇ ਐੱਸ ਐੱਮ ਓ ਡਾ. ਹਰਕੀਰਤ ਕੌਰ ਗਿੱਲ ਅਤੇ ਸੀਨੀਅਰ ਸਹਾਇਕ ਸਤਵਿੰਦਰ ਸਿੰਘ ਨੂੰ ਕਥਿਤ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਸੀ ਐੱਚ ਸੀ ਅਧੀਨ ਆਉਂਦੀਆਂ ਕਰੀਬ 25 ਡਿਸਪੈਂਸਰੀਆਂ ਵਿੱਚ ਤਾਇਨਾਤ ਸਟਾਫ, ਜਿਸ ਦੀ ਗਿਣਤੀ ਕਰੀਬ 125 ਦੱਸੀ ਜਾ ਰਹੀ ਹੈ, ਤੋਂ ਆਡਿਟ ਦੇ ਨਾਮ ’ਤੇ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਤੱਕ ਰੁਪਏ ਮੰਗੇ ਜਾ ਰਹੇ ਸਨ। ਇਸ ਨਾਜਾਇਜ਼ ਵਸੂਲੀ ਤੋਂ ਤੰਗ ਹਸਪਤਾਲ ਦੇ ਮੁਲਾਜ਼ਮ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਹੋਈ। ਸੂਚਨਾ ਮਿਲਣ ’ਤੇ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਆਗੂ ਐੱਨ. ਐੱਸ. ਕੰਗ ਵਿਜੀਲੈਂਸ ਨੂੰ ਇਹ ਜਾਣਕਾਰੀ ਦਿੱਤੀ। ਪਾਊਡਰ ਲੱਗੇ ਨੋਟ ਸੀਨੀਅਰ ਸਹਾਇਕ ਕਲਰਕ ਸਤਵਿੰਦਰ ਸਿੰਘ ਨੂੰ ਭੇਜੇ ਗਏ। ਉਸ ਨੇ ਉਹ ਨੋਟ ਜਿਵੇਂ ਹੀ ਐੱਸ ਐੱਮ ਓ ਡਾ. ਹਰਕੀਰਤ ਕੌਰ ਗਿੱਲ ਨੂੰ ਸੌਂਪੇ ਤਾਂ ਵਿਜੀਲੈਂਸ ਟੀਮ ਨੇ ਦੋਵਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਟੀਮ ਨੇ ਦੋਵਾਂ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।
Share this content:



Post Comment