Loading Now

ਰਾਹੁਲ ਦੀ ਕਹਿਣੀ ਤੇ ਕਰਨੀ ‘ਚ ਫਰਕ : ਨਵਜੋਤ ਕੌਰ ਸਿੱਧੂ

ਰਾਹੁਲ ਦੀ ਕਹਿਣੀ ਤੇ ਕਰਨੀ ‘ਚ ਫਰਕ : ਨਵਜੋਤ ਕੌਰ ਸਿੱਧੂ

ਕੋਇੰਬਟੂਰ, 18 ਫਰਵਰੀ – ਕਾਂਗਰਸ ਦੀ ਸਾਬਕਾ ਆਗੂ ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਬੋਲਦਿਆਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ‘ਤੇ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਕੱਟੇ ਹੋਣ ਅਤੇ ਪੰਜਾਬ ਇਕਾਈ ਵਿੱਚ ਅੰਦਰੂਨੀ ਭਿ੍ਸ਼ਟਾਚਾਰ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ | ਕੋਇੰਬਟੂਰ ਵਿੱਚ ਬੋਲਦਿਆਂ ਸਿੱਧੂ ਨੇ ਦਾਅਵਾ ਕੀਤਾ ਕਿ ਗਾਂਧੀ ਦੀ ਢਿੱਲ ਪੰਜਾਬ ਵਿੱਚ ਕਾਂਗਰਸ ਨੂੰ ਖਤਮ ਕਰ ਰਹੀ ਹੈ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦਾ ਅੰਦਰੂਨੀ ਘੇਰਾ ਚੋਣ ਟਿਕਟਾਂ ਵੇਚਣ ਵਿੱਚ ਰੁੱਝਿਆ ਹੋਇਆ ਹੈ ਜਦੋਂ ਕਿ ਉਹ ਸਥਿਤੀ ਤੋਂ ਅਣਜਾਣ ਹਨ | ਸਿੱਧੂ ਨੇ ਕਿਹਾ, ਰਾਹੁਲ ਗਾਂਧੀ ਚੰਗੀਆਂ ਗੱਲਾਂ ਕਰਦੇ ਹਨ | ਉਹ ਸਾਰਥਕ ਗੱਲਾਂ ਕਰਦੇ ਹਨ | ਪਰ ਉਹ ਜੋ ਕਰਦੇ ਹਨ ਅਤੇ ਜੋ ਕਹਿੰਦੇ ਹਨ, ਉਹ ਬਹੁਤ ਵੱਖਰਾ ਹੈ |

ਪਿਛਲੇ ਅੱਠ ਮਹੀਨਿਆਂ ਤੋਂ, ਮੈਂ ਉਨ੍ਹਾਂ ਨੂੰ ਇਹ ਦੱਸਣ ਲਈ ਸਮਾਂ ਮੰਗ ਰਹੀ ਹਾਂ ਕਿ ਤੁਹਾਡੇ ਲੋਕ, ਤੁਹਾਡਾ ਪ੍ਰਧਾਨ ਜਾਂ ਪੰਜਾਬ ਵਿੱਚ ਨਿਯੁਕਤ ਤੁਹਾਡਾ ਵਿਅਕਤੀ ਪੰਜਾਬ ਨਾਲ ਇਨਸਾਫ਼ ਨਹੀਂ ਕਰ ਰਿਹਾ | ਉਹ ਪੰਜਾਬ ਵਿੱਚ ਕਾਂਗਰਸ ਨੂੰ ਮਾਰ ਰਿਹਾ ਹੈ | ਉਨ੍ਹਾ ਅੱਗੇ ਕਿਹਾ, ਜੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਹੇਠਾਂ ਕੀ ਹੋ ਰਿਹਾ ਹੈ, ਤਾਂ ਮੈਨੂੰ ਅਫਸੋਸ ਹੈ | ਤੁਸੀਂ ਉਸ ਕੁਰਸੀ ਦੇ ਲਾਇਕ ਨਹੀਂ ਹੋ | ਤੁਸੀਂ ਜੋ ਕਰ ਰਹੇ ਹੋ, ਉਸ ਲਈ ਤੁਸੀਂ ਖੁਦ ਜ਼ਿੰਮੇਵਾਰ ਹੋ | ਅਸੀਂ ਪੰਜਾਬ ਲਈ ਸਭ ਕੁਝ ਛੱਡ ਦਿੱਤਾ ਅਤੇ ਤੁਸੀਂ ਸਾਨੂੰ ਸੱਤ ਵਿਭਾਗਾਂ ਨਾਲ ਡਿਪਟੀ ਸੀ ਐੱਮ ਦੇ ਅਹੁਦੇ ਅਤੇ ਮੈਨੂੰ ਸਾਂਸਦ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਤੁਸੀਂ ਸਾਨੂੰ ਕੁਝ ਨਹੀਂ ਦਿੱਤਾ |

Share this content:

Post Comment