ਰਾਸ਼ਟਰਮੰਡਲ ਯੂਥ ਗੇਮਜ਼ ਅਗਲੇ ਸਾਲ 29 ਅਕਤੂਬਰ ਤੋਂ
ਨਵੀਂ ਦਿੱਲੀ, 21 ਮਾਰਚ – ਰਾਸ਼ਟਰਮੰਡਲ ਯੂਥ ਗੇਮਜ਼ ਦਾ ਅੱਠਵਾਂ ਐਡੀਸ਼ਨ ਅਗਲੇ ਸਾਲ ਮਾਲਟਾ ਅਤੇ ਗੋਜ਼ੋ ਵਿੱਚ 29 ਅਕਤੂਬਰ ਤੋਂ 4 ਨਵੰਬਰ ਤੱਕ ਕਰਵਾਇਆ ਜਾਵੇਗਾ। ਖੇਡਾਂ ਦਾ ਉਦਘਾਟਨੀ ਸਮਾਰੋਹ 29 ਅਕਤੂਬਰ ਨੂੰ ਹੋਵੇਗਾ, ਜਿਸ ਮਗਰੋਂ 30 ਅਕਤੂਬਰ ਤੋਂ 4 ਨਵੰਬਰ ਤੱਕ ਛੇ ਦਿਨਾਂ ਦਾ ਰੋਮਾਂਚਕ ਖੇਡ ਪ੍ਰੋਗਰਾਮ ਚੱਲੇਗਾ।
ਇਨ੍ਹਾਂ ਖੇਡਾਂ ਵਿੱਚ ਕੁੱਲ ਅੱਠ ਖੇਡਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਤੈਰਾਕੀ ਅਤੇ ਪੈਰਾ ਤੈਰਾਕੀ, ਐਥਲੈਟਿਕਸ ਤੇ ਪੈਰਾ ਐਥਲੈਟਿਕਸ, ਨੈੱਟਬਾਲ, ਕਿਸ਼ਤੀਚਾਲਨ, ਸਕੁਐਸ਼, ਟ੍ਰਾਈਥਲੋਨ, ਵਾਟਰ ਪੋਲੋ ਅਤੇ ਵੇਟਲਿਫਟਿੰਗ ਸ਼ਾਮਲ ਹਨ। ਰਾਸ਼ਟਰਮੰਡਲ ਖੇਡਾਂ ਦੀ ਮੁੱਖ ਕਾਰਜਕਾਰੀ ਕੇਟੀ ਸੈਡਲੀਅਰ ਨੇ ਅੱਜ ਇੱਕ ਮੀਡੀਆ ਬਿਆਨ ਵਿੱਚ ਕਿਹਾ, ‘‘ਮਾਲਟਾ 2027 ਉਤਸ਼ਾਹਜਨਕ ਅਤੇ ਮੁਕਾਬਲੇਬਾਜ਼ ਮਾਹੌਲ ਦਾ ਵਾਅਦਾ ਕਰਦਾ ਹੈ। ਇੱਥੋਂ ਦੀਆਂ ਵਿਸ਼ਵ ਪੱਧਰੀ ਸਹੂਲਤਾਂ ਸਾਡੇ ਨੌਜਵਾਨ ਐਥਲੀਟਾਂ ਨੂੰ ਨਵਾਂ ਤਜਰਬਾ ਦੇਣਗੀਆਂ।
Share this content:



Post Comment