ਰਾਜਧਾਨੀ ‘ਚ ਤਸ਼ੱਦਦ ਦੀ ਕਰੜੀ ਨਿੰਦਾ
ਨਵੀਂ ਦਿੱਲੀ, 12 ਅਕਤੂਬਰ – ਸਰਬ ਭਾਰਤ ਨÏਜਵਾਨ ਸਭਾ (ਪੰਜਾਬ) ਨੇ ਦਿੱਲੀ ਦੇ ਕਨਾਟ ਪਲੇਸ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਜੰਤਰ-ਮੰਤਰ ਵੱਲ ਸ਼ਾਂਤੀਪੂਰਵਕ ਮਾਰਚ ਕਰ ਰਹੇ ਏ ਆਈ ਐੱਸ ਐੱਫ ਤੇ ਏ ਆਈ ਵਾਈ ਐੱਫ ਕਾਰਕੁਨਾਂ ਵਿਰੁੱਧ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਅਤੇ ਹਿਰਾਸਤ ਵਿੱਚ ਲਏ ਜਾਣ ਅਤੇ ਪੁਲਸ ਦੀ ਬੇਰਹਿਮੀ ਦੀ ਸਖ਼ਤ ਨਿੰਦਾ ਕੀਤੀ ਹੈ¢ ਏ ਆਈ ਵਾਈ ਐੱਫ ਦੇ ਜਨਰਲ ਸਕੱਤਰ ਸੁਖਜਿੰਦਰ ਮਹੇਸਰੀ, ਏ ਆਈ ਵਾਈ ਐੱਫ ਦੇ ਪ੍ਰਧਾਨ ਰੋਸ਼ਨ ਕੁਮਾਰ ਸਿਨਹਾ ਅਤੇ ਏ ਆਈ ਵਾਈ ਐੱਫ ਦੇ ਜਨਰਲ ਸਕੱਤਰ ਦਿਨੇਸ਼ ਸੀਰੰਗਰਾਜ ਦੀ ਏ ਆਈ ਐੱਸ ਐੱਫ ਤੇ ਏ ਆਈ ਵਾਈ ਐੱਫ ਦੇ ਸੈਂਕੜੇ ਕਾਰਕੁਨਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਹਿਰਾਸਤ ਵਿੱਚ ਲਿਆ ਗਿਆ।
ਪੰਜਾਬ ਦੇ ਸੂਬਾ ਪ੍ਰਧਾਨ ਕਰਮਵੀਰ ਬੱਧਨੀ ਤੇ ਸਕੱਤਰ ਚਰਨਜੀਤ ਛਾਂਗਾਰਾਏ ਨੇ ਕਿਹਾ ਕਿ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੇ ਸੰਵਿਧਾਨ ਨੂੰ ਛਿੱਕੇ ‘ਤੇ ਟੰਗ ਕੇ ਅਤੇ ਮੋਦੀ—ਸ਼ਾਹ ਨੂੰ ਖੁਸ਼ ਕਰਨ ਲਈ ਉਹਨਾਂ ਦੇ ਇਸ਼ਾਰਿਆਂ ‘ਤੇ ਦੇਸ਼ ਦੇ 13 ਕਰੋੜ ਵੋਟਰਾਂ ਨੂੰ ਵੋਟਰ ਲਿਸਟ ਵਿੱਚੋਂ ਕੱਢ ਦਿੱਤਾ, ਜੋ ਕਿ ਸਰਾਸਰ ਗੈਰ-ਕਾਨੂੰਨੀ ਅਤੇ ਨਿਹਾਇਤ ਨਿੰਦਣਯੋਗ ਹੈ | ਉਹਨਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੇ ਦੋ ਚੋਣ ਕਮਿਸ਼ਨਰ, ਜੋ ਲਗਾਤਾਰ 10 ਮਹੀਨੇ ਮੁੱਖ ਚੋਣ ਕਮਿਸ਼ਨਰ ਨੂੰ 14 ਵਾਰ ਚਿੱਠੀਆਂ ਲਿਖ ਕੇ ਇਸ ਗੱਲ ਲਈ ਰੋਕਦੇ ਰਹੇ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਐੱਸ ਆਈ ਆਰ ਨੂੰ ਲਾਗੂ ਨਾ ਕਰੇ, ਪਰ ਮੁੱਖ ਚੋਣ ਕਮਿਸ਼ਨਰ ਨੇ ਉਹਨਾਂ ਨੂੰ ਵੀ ਨਜ਼ਰਅੰਦਾਜ਼ ਕਰਕੇ ਮੋਦੀ-ਸ਼ਾਹ ਦੇ ਇਸ਼ਾਰੇ ‘ਤੇ ਜ਼ਬਰਦਸਤੀ ਦੇਸ਼ ਨੂੰ ਐੱਸ ਆਈ ਆਰ ਦੀ ਪ੍ਰਕਿਰਿਆ ਵਿੱਚ ਪਾ ਕੇ ਕਰੋੜਾਂ ਰੁਪਏ ਖਰਚ ਕੀਤੇ ਅਤੇ 13 ਕਰੋੜ ਵੋਟਰਾਂ ਨੂੰ ਨਜਾਇਜ਼ ਤÏਰ ‘ਤੇ ਵੋਟਰ ਲਿਸਟ ਵਿੱਚੋਂ ਕੱਢ ਦਿੱਤਾ ਗਿਆ।
Share this content:



Post Comment