Loading Now

“ਰਕਬਾ ਮਿਲਨ” ਵਿੱਚ ਵਿਦੇਸ਼ਾਂ ਵਿੱਚ ਵਸਦੇ ਦਿਲਜੀਤ ਅਤੇ ਉਦੇ ਭਾਨ ਯੂ.ਐੱਸ.ਏ ਭਰਾਵਾਂ ਦਾ ਪਿੰਡ ਦੀ ਮਿੱਟੀ ਨਾਲ ਮੋਹ ਆਨੰਦਮਈ ਪਲਾਂ ਵਿੱਚ ਬਦਲ ਗਿਆ

“ਰਕਬਾ ਮਿਲਨ” ਵਿੱਚ ਵਿਦੇਸ਼ਾਂ ਵਿੱਚ ਵਸਦੇ ਦਿਲਜੀਤ ਅਤੇ ਉਦੇ ਭਾਨ ਯੂ.ਐੱਸ.ਏ ਭਰਾਵਾਂ ਦਾ ਪਿੰਡ ਦੀ ਮਿੱਟੀ ਨਾਲ ਮੋਹ ਆਨੰਦਮਈ ਪਲਾਂ ਵਿੱਚ ਬਦਲ ਗਿਆ

*ਇਤਫਾਕ, ਪਿਆਰ ਅਤੇ ਸਤਿਕਾਰ ਹੀ ਸਮਾਜ ਨੂੰ ਜੋੜਨ ਦੀ ਕੁੰਜੀ ਹੈ- ਬਾਵਾ
ਮੁੱਲਾਂਪੁਰ ਦਾਖਾ, 15 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਅੱਜ “ਰਕਬਾ ਮਿਲਨ” ਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਤਲੁਜ ਕਲੱਬ ਵਿਖੇ ਰਾਤ ਦੇ ਖਾਣੇ ਦੇ ਸੱਦੇ ‘ਤੇ ਹੋਈ ਜਿਸ ਵਿੱਚ ਅਮਰੀਕਾ ਦੀ ਧਰਤੀ ਤੇ ਲੰਮੇ ਸਮੇਂ ਤੋਂ ਬਿਜਨਸ ਕਰਦੇ ਸਵ. ਮਹਿੰਦਰ ਸਿੰਘ ਲੰਬੜਦਾਰ ਦੇ ਦੋ ਸਪੁੱਤਰ ਦਿਲਜੀਤ ਸਿੰਘ ਦੱਲੀ ਅਤੇ ਉਦੇ ਭਾਨ ਸ਼ਸ਼ੀ ਦਾ ਆਪਣੇ ਹਮਜਮਾਤੀਆਂ ਨਾਲ ਪਿਆਰ ਅਤੇ ਪਿੰਡ ਦੀ ਹਰ ਪੱਖੋਂ ਤਰੱਕੀ ਦੀ ਸੋਚ ਉਹਨਾਂ ਦਾ ਪਿੰਡ ਦੀ ਮਿੱਟੀ ਨਾਲ ਮੋਹ ਦਰਸਾਉਂਦੀ ਸੀ। ਇਸ ਮੀਟਿੰਗ ਵਿੱਚ ਰਕਬਾ ਨਿਵਾਸੀ ਕ੍ਰਿਸ਼ਨ ਕੁਮਾਰ ਬਾਵਾ ਜੋ ਲੰਮੇ ਸਮੇਂ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹਨ, ਉਹ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਬਾਵਾ ਨੇ ਕਿਹਾ ਕਿ ਇਤਫਾਕ, ਪਿਆਰ ਅਤੇ ਸਤਿਕਾਰ ਹੀ ਸਮਾਜ ਨੂੰ ਜੋੜਨ ਦੀ ਕੁੰਜੀ ਹੈ। ਇਸ “ਰਕਬਾ ਮਿਲਨ” ਵਿਚ ਸਿਰ ਜੋੜ ਕੇ ਬੈਠੇ ਦੋਸਤਾਂ ਦੀ ਮੀਟਿੰਗ ਵਿੱਚ ਹਾਸੇ ਠੱਠੇ ਦੇ ਨਾਲ ਨਾਲ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ, ਨਾਲ ਨਾਲ ਪਿੰਡ ਵਿਕਾਸ ਪੱਖੋਂ ਅਧੂਰੇ ਕੰਮਾਂ ‘ਤੇ ਚਿੰਤਾ ਵੀ ਪ੍ਰਗਟਾਈ ਗਈ।
ਪਿਛਲੇ ਦਿਨੀ ਗਿਆਨੀ ਇੰਦਰਜੀਤ ਸਿੰਘ ਰਕਬਾ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀਆਂ ਸਮਾਜ ਅਤੇ ਸਿੱਖੀ ਪ੍ਰਤੀ ਵਿਲੱਖਣ ਸੋਚ ਬਾਰੇ ਵਿਚਾਰਾਂ ਕੀਤੀਆਂ ਗਈਆਂ ਕਿ ਉਹਨਾਂ ਦਾ ਪਿੰਡ ਪ੍ਰਤੀ ਪਿਆਰ ਆਮ ਤੌਰ ‘ਤੇ ਉਹਨਾਂ ਦੇ ਵਿਚਾਰਾਂ ਵਿੱਚੋਂ ਝਲਕਦਾ ਹੁੰਦਾ ਸੀ ਤਾਂ ਹੀ ਮਾਸਟਰ ਗੁਰਚਰਨ ਸਿੰਘ ਨੇ ਉਸ ਨੂੰ ਆਪਣੇ ਅੰਦਰ ਧਾਰਨ ਦੀ ਵੀ ਗੱਲ ਕੀਤੀ ਪਰ ਦਿਲਜੀਤ ਅਤੇ ਸ਼ਸ਼ੀ ਦਾ ਚਿਹਰਾ ਦੱਸ ਰਿਹਾ ਸੀ ਕਿ ਇਹਨਾਂ ਆਨੰਦਮਈ ਪਲਾਂ ਦੇ ਸਾਹਮਣੇ ਅਮਰੀਕਾ ਵਿੱਚ ਰਹਿੰਦੇ ਅਤੇ ਮਿਲ ਰਹੀਆਂ ਸਹੂਲਤਾਂ ਤੁਛ ਦਿਖਾਈ ਦੇ ਰਹੀਆਂ ਸਨ। ਇਸ ਸਮੇਂ ਉਪਰੋਕਤ ਭਰਾਵਾਂ ਵੱਲੋਂ ਹਰ ਸਾਲ ਕੀਤੀ ਜਾ ਰਹੀ ਸੇਵਾ ਦੀ ਸਰਾਹਨਾ ਕੀਤੀ ਗਈ। ਇਸ ਪਵਿੱਤਰ ਪਿਆਰ ਭਰੀ ਮਿਲਣੀ ਵਿੱਚ ਸਭ ਨੂੰ ਇਕੱਠਾ ਕਰਨ ਦਾ ਸਿਹਰਾ ਹਰਿੰਦਰ ਸਿੱਧੂ ਨੂੰ ਜਾਂਦਾ ਹੈ। ਇਸ ਮਿਲਣੀ ਜਸਵੀਰ ਸਿੰਘ ਐਡਵੋਕੇਟ ਵੀ ਸ਼ਾਮਿਲ ਸਨ ਜਿਸਨੇ ਮਿਹਨਤ ਅਤੇ ਲਗਨ ਨਾਲ ਪਿੰਡ ਅਤੇ ਸਮਾਜ ਵਿੱਚ ਵੱਖਰੀ ਪਹਿਚਾਣ ਬਣਾਈ ਸੀ। ਮੀਟਿੰਗ ਘੱਟ ਬੋਲਣ ਵਾਲੇ ਰਕਬਾ ਪਿੰਡ ਦੇ ਸਰਪੰਚ ਮਨਮੀਤ ਸਹਿਜਪਾਲ ਦੇ ਪਿਤਾ ਸ੍ਰੀ ਕੁਲਵੰਤ ਰਾਏ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਕਈ ਮੈਂਬਰ ਪੰਚਾਇਤ ਵੀ ਹਾਜ਼ਰ ਸਨ ਪਰ ਸਭਨਾਂ ਦਾ ਆਪਸੀ ਪਿਆਰ ਪਰਿਵਾਰਿਕ ਮਿਲਣ ਦੀ ਤਰ੍ਹਾਂ ਸੀ। ਹਾਜ਼ਰ ਮਿੱਤਰਾਂ ਵਿਚ ਹਰਿੰਦਰ ਸਿੰਘ ਪੰਚ, ਹਰਮਿੰਦਰ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ, ਪੰਚ ਕੁਲਦੀਪ ਸਿੰਘ, ਹਰਮਿੰਦਰ ਸਿੰਘ ਮਿੰਦੀ, ਅਵਤਾਰ ਸਿੰਘ, ਪੰਚ ਕੁਲਜੀਤ ਸਿੰਘ ਗਰੇਵਾਲ, ਰਾਮ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Share this content:

Post Comment