Loading Now

ਯੋਗ ਨਾਲ ਡਾਇਬਟੀਜ਼ ਦਾ ਖ਼ਤਰਾ 40 ਫ਼ੀਸਦੀ ਤੱਕ ਹੋ ਸਕਦੈ ਘੱਟ

ਯੋਗ ਨਾਲ ਡਾਇਬਟੀਜ਼ ਦਾ ਖ਼ਤਰਾ 40 ਫ਼ੀਸਦੀ ਤੱਕ ਹੋ ਸਕਦੈ ਘੱਟ

ਨਵੀਂ ਦਿੱਲੀ, 26 ਜੁਲਾਈ – ਭਾਰਤ ’ਚ ਵੱਡੀ ਗਿਣਤੀ ’ਚ ਲੋਕ ਡਾਇਬਟੀਜ਼ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਇਕ ਨਵੀਂ ਖੋਜ ’ਚ ਸਾਹਮਣੇ ਆਇਆ ਹੈ ਕਿ ਇਸਦੇ ਖ਼ਤਰੇ ਨਾਲ ਨਜਿੱਠਣ ’ਚ ਯੋਗ ਬੇਹੱਦ ਮਦਦਗਾਰ ਸਾਬਿਤ ਹੋ ਸਕਦਾ ਹੈ। ਰਿਸਰਟ ਸੁਸਾਇਟੀ ਫਾਰ ਦਿ ਸਟੱਡੀ ਆਫ ਡਾਇਬਟੀਜ਼ ਇਨ ਇੰਡੀਆ ਵੱਲੋਂ ਕੀਤੇ ਗਏ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਯੋਗ ਦੇ ਰੈਗੂਲਰ ਅਭਿਆਸ ਨਾਲ ਟਾਈਪ-2 ਡਾਇਬਟੀਜ਼ ਲਈ ਅਤਿ-ਸੰਵੇਦਨਸ਼ੀਲ ਵਿਅਕਤੀਆਂ ’ਚ ਇਸਦੇ ਵਿਕਸਤ ਹੋਣ ਦਾ ਖ਼ਤਰਾ 40 ਫ਼ੀਸਦੀ ਤੱਕ ਘੱਟ ਹੋ ਸਕਦਾ ਹੈ। ਇਹ ਅਜਿਹੀਆਂ ਪਹਿਲੀਆਂ ਕੋਸ਼ਿਸ਼ਾਂ ’ਚੋਂ ਇਕ ਹੈ, ਜੋ ਯੋਗ ਦੇ ਰਾਹੀਂ ਟਾਈਪ-2 ਡਾਇਬਟੀਜ਼ ਦੀ ਰੋਕਥਾਮ ਦਾ ਵਿਗਿਆਨਕ ਰੂਪ ਨਾਲ ਦਸਤਾਵੇਜ਼ੀਕਰਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਖੋਜ ਦਾ ਮੰਤਵ ਟਾਈਪ-2 ਡਾਇਬਟੀਜ਼ ਦੀ ਰੋਕਥਾਮ ’ਚ ਯੋਗ ਦੀ ਭੂਮਿਕਾ ਦਾ ਪਤਾ ਲਗਾਉਣਾ ਸੀ, ਨਾ ਕਿ ਸਿਰਫ ਇਸਦੀ ਮੈਨੇਜਮੈਂਟ ’ਚ।

ਇਸ ਵਿਚ ਕੁਝ ਯੋਗ ਆਸਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜੋ ਇਸ ਸਬੰਧ ’ਚ ਲਾਹੇਵੰਦ ਪਾਏ ਗਏ ਹਨ। ਪਹਿਲਾਂ ਦੇ ਜ਼ਿਆਦਾਤਰ ਅਧਿਐਨਾਂ ’ਚ ਡਾਇਬਟੀਜ਼ ਨਾਲ ਪੀੜਤ ਲੋਕਾਂ ’ਤੇ ਧਿਆਨ ਕੇਂਦਰਤ ਕੀਤਾ ਗਿਆ ਸੀ, ਜਿਸ ਵਿਚ ਇਹ ਦੇਖਿਆ ਗਿਆ ਸੀ ਕਿ ਯੋਗ ਕਿਵੇਂ ਦਵਾਈ ਜਾਂ ਇੰਸੁਲਿਨ ’ਤੇ ਉਨ੍ਹਾਂ ਦੀ ਨਿਰਭਰਤਾ ਘੱਟ ਕਰ ਸਕਦਾ ਹੈ। ਇਸਦੇ ਉਲਟ, ਇਹ ਅਧਿਐਨ ਵਿਸ਼ੇਸ਼ ਤੌਰ ’ਤੇ ਉਨ੍ਹਾਂ ਲੋਕਾਂ ’ਤੇ ਕੇਂਦਰਤ ਹੈ, ਜਿਨ੍ਹਾਂ ਨੂੰ ਇਸ ਬਿਮਾਰੀ ਦੇ ਹੋਣ ਦਾ ਖ਼ਤਰਾ ਹੈ, ਜਿਵੇਂ ਕਿ ਜਿਨ੍ਹਾਂ ਦੇ ਪਰਿਵਾਰ ’ਚ ਡਾਇਬਟੀਜ਼ ਦਾ ਇਤਿਹਾਸ ਰਿਹਾ ਹੈ। ਇਹ ਵੀ ਧਿਆਨ ’ਚ ਰੱਖਿਆ ਗਿਆ ਹੈ ਕਿ ਕੀ ਇਸਦੀ ਸ਼ੁਰੂਆਤ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ। ਰਿਪੋਰਟ ਅੱਗੇ ਦੀ ਜਾਂਚ ਲਈ ਪੇਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਦੀ ਖੋਜ ਜੀਵ ਤਕਨੀਕੀ ਵਿਭਾਗ ਦੇ ਤਹਿਤ ਵੀ ਚੱਲ ਰਹੀ ਹੈ, ਜਿਥੇ ਇਹ ਅਧਿਐਨ ਕੀਤਾ ਜਾ ਰਿਹਾ ਹੈ ਕਿ ਕਿਵੇਂ ਰਵਾਇਤੀ ਸਿਹਤ ਦਖ਼ਲ ਜਿਵੇਂ ਕਿ ਯੋਗ, ਰੋਕਥਾਮ ਤੇ ਮੈਡੀਕਲ ਸਿਹਤ ਨਤੀਜਿਆਂ ’ਚ ਯੋਗਦਾਨ ਕਰ ਸਕਦੇ ਹਨ।

Share this content:

Post Comment