Loading Now

ਯੂ-ਟਿਊਬ ਚੈਨਲ “ਗੱਲਾਂ ਆਰਵ ਦੀਆਂ- ਮਹਿਕ ਵਿਰਸੇ ਦੀ” ਬੱਚਿਆਂ ਲਈ ਪ੍ਰੇਰਣਾ ਸਰੋਤ ਆਸ਼ਾ ਸ਼ਰਮਾ ਵੱਲੋਂ ਪੰਜਾਬੀ ਪਿਆਰਿਆਂ ਨੂੰ ਸਮਰਪਿਤ

ਯੂ-ਟਿਊਬ ਚੈਨਲ “ਗੱਲਾਂ ਆਰਵ ਦੀਆਂ- ਮਹਿਕ ਵਿਰਸੇ ਦੀ” ਬੱਚਿਆਂ ਲਈ ਪ੍ਰੇਰਣਾ ਸਰੋਤ ਆਸ਼ਾ ਸ਼ਰਮਾ ਵੱਲੋਂ ਪੰਜਾਬੀ ਪਿਆਰਿਆਂ ਨੂੰ ਸਮਰਪਿਤ

photo12-300x244 ਯੂ-ਟਿਊਬ ਚੈਨਲ "ਗੱਲਾਂ ਆਰਵ ਦੀਆਂ- ਮਹਿਕ ਵਿਰਸੇ ਦੀ" ਬੱਚਿਆਂ ਲਈ ਪ੍ਰੇਰਣਾ ਸਰੋਤ ਆਸ਼ਾ ਸ਼ਰਮਾ ਵੱਲੋਂ ਪੰਜਾਬੀ ਪਿਆਰਿਆਂ ਨੂੰ ਸਮਰਪਿਤ

ਕੈਲੇਫੋਰਨੀਆ, 23 ( ਏ.ਡੀ.ਪੀ. ਨਿਊਜ਼) ਵਿਦੇਸ਼ ਵਸਦੇ ਬੱਚਿਆਂ ਦੀ ਪੰਜਾਬੀ ਬੋਲੀ, ਪੰਜਾਬੀ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨਾਲ ਸਾਂਝ ਪਵਾਉਣ ਦੇ ਮੰਤਵ ਨਾਲ ਅਤੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਲਈ ਪ੍ਰੇਰਣਾ ਦੇਣ ਵਜੋਂ ਇੱਕ ਕੋਸ਼ਿਸ਼ ਦੇ ਤੌਰ ‘ਤੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਪੰਜਾਬੀ ਬੋਲੀ ਨੂੰ ਪ੍ਰਣਾਈ ਸਖ਼ਸ਼ੀਅਤ ਆਸ਼ਾ ਸ਼ਰਮਾ ਵੱਲੋਂ “ਗੱਲਾਂ ਆਰਵ ਦੀਆਂ, ਮਹਿਕ ਵਿਰਸੇ ਦੀ ਚੈਨਲ” ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਆਰਵ ਸਿੰਘ ਦੀਆਂ ਦੋ ਵੀਡੀਓਜ਼ ਬਹੁਤ ਹੀ ਪਿਆਰੀ ਭਾਸ਼ਾ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਇਹਨਾ ਵੀਡੀਓਜ਼ ਨੂੰ ਪੰਜਾਬੀ ਪਿਆਰਿਆਂ ਵੱਲੋਂ ਭਰਪੂਰ ਹੂੰਗਾਰਾ ਮਿਲ ਰਿਹਾ ਹੈ।
ਆਰਵ ਸਿੰਘ, ਆਸ਼ਾ ਸ਼ਰਮਾ ਦਾ ਦੋਹਤਾ ਅਤੇ ਪੰਜਾਬੀ ਸਾਹਿਤਕਾਰ ਗੁਰਮੀਤ ਸਿੰਘ ਪਲਾਹੀ ਦਾ ਪੋਤਾ ਹੈ। ਉਹ ਅਜੇ 5 ਕੁ ਸਾਲ ਦਾ ਹੈ। ਆਸ ਕਰਦੇ ਹਾਂ ਕਿ ਆਰਵ ਸਿੰਘ ਦੀ ਪੰਜਾਬੀ ਬੋਲੀ ਵਿੱਚ ਆਪਣੇ ਜਜ਼ਬਾਤ ਸਾਂਝੇ ਕਰਨ ਦੀ ਕੋਸ਼ਿਸ਼ “ਗੱਲਾਂ ਆਰਵ ਦੀਆਂ – ਮਹਿਕ ਵਿਰਸੇ ਦੀ” ਆਪ ਨੂੰ ਪਸੰਦ ਆਏਗੀ ਅਤੇ ਆਰਵ ਦੀ ਹੌਂਸਲਾ-ਅਫ਼ਜ਼ਾਈ ਅਤੇ ਹੋਰਨਾਂ ਬੱਚਿਆਂ ਨੂੰ ਵਿਰਸੇ ਨਾਲ਼ ਜੋੜਨ ਦੀ ਪ੍ਰੇਰਨਾ ਦੇਣ ਲਈ “ਗੱਲਾਂ ਆਰਵ ਦੀਆਂ – ਮਹਿਕ ਵਿਰਸੇ ਦੀ” ਚੈਨਲ ਸਬਸਕ੍ਰਾਈਬ ਕਰ ਕੇ, ਵੀਡੀਓਜ਼ ਦੇਖ ਕੇ ਆਪਣੇ ਵਿਚਾਰ ਦੇ ਕੇ ਅਤੇ ਵੀਡੀਓਜ਼ ਪਸੰਦ ਅਤੇ ਸ਼ੇਅਰ ਕਰ ਕੇ ਆਪ ਜ਼ਰੂਰ ਆਰਵ ਸਿੰਘ ਨੂੰ ਹੱਲਾਸ਼ੇਰੀ ਦਿਉਗੇ। https://www.youtube.com/@gallanaaravdiyan

Share this content:

Post Comment