Loading Now

ਯੂ.ਜੀ.ਸੀ ਦਾ ਨੇ ਕੀਤਾ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਤਰੀਖ਼ ‘ਚ ਕੀਤਾ ਵਾਧਾ

ਯੂ.ਜੀ.ਸੀ ਦਾ ਨੇ ਕੀਤਾ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਤਰੀਖ਼ ‘ਚ ਕੀਤਾ ਵਾਧਾ

ਨਵੀਂ ਦਿੱਲੀ, 11 ਨਵੰਬਰ – ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਅੱਜ (ਮੰਗਲਵਾਰ) ਨੂੰ ਦੇਸ਼ ਭਰ ਦੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਯੂ.ਜੀ.ਸੀ ਨੇ ਓਪਨ ਐਂਡ ਡਿਸਟੈਂਸ ਲਰਨਿੰਗ ਅਤੇ ਆਨਲਾਈਨ ਪ੍ਰੋਗਰਾਮਾਂ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਨੂੰ ਵਧਾ ਦਿੱਤਾ ਹੈ। ਇਹ ਫੈਸਲਾ 2025-26 ਅਕਾਦਮਿਕ ਸੈਸ਼ਨ ਲਈ ਮਾਨਤਾ ਪ੍ਰਾਪਤ ਕਰਨ ਲਈ ਲਿਆ ਗਿਆ ਹੈ, ਜਿਸਦੀ ਪੁਰਾਣੀ ਸਮਾਂ ਸੀਮਾ 10 ਨਵੰਬਰ ਨੂੰ ਸਮਾਪਤ ਹੋ ਗਈ ਸੀ।

ਹੁਣ 17 ਨਵੰਬਰ ਤੱਕ ਕਰ ਸਕਦੇ ਹਨ ਅਪਲਾਈ

UGC ਮੁਤਾਬਕ, ਪਹਿਲਾਂ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਤਾਰੀਖ 10 ਨਵੰਬਰ, 2025 ਸੀ, ਜਿਸਨੂੰ ਹੁਣ 17 ਨਵੰਬਰ, 2025 ਤੱਕ ਵਧਾ ਦਿੱਤਾ ਗਿਆ ਹੈ। ਇਹ ਵਾਧਾ ਅਕਾਦਮਿਕ ਸਾਲ 2025-26 ਲਈ ਲਾਗੂ ਹੁੰਦਾ ਹੈ। ਇਨ੍ਹਾਂ ਪ੍ਰੋਗਰਾਮਾਂ ਦੇ ਅਕਾਦਮਿਕ ਸੈਸ਼ਨ ਫਰਵਰੀ 2026 ਤੋਂ ਸ਼ੁਰੂ ਹੋਣ ਵਾਲੇ ਹਨ।

UGC ਨੇ ਸੰਸਥਾਵਾਂ ਨੂੰ ਕੀਤੀ ਅਪੀਲ

UGC ਨੇ ਸਾਰੀਆਂ ਯੋਗ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਧਾਈ ਗਈ ਸਮਾਂ-ਸੀਮਾ ਦੀ ਵਰਤੋਂ ਕਰਨ ਅਤੇ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੀਆਂ ਅਰਜ਼ੀਆਂ ਨੂੰ ਪੂਰਾ ਕਰਨ।

Share this content:

Post Comment