ਯੂਰਪੀ ਪੰਜਾਬੀ ਸਾਹਿਤ ਅਕਾਦਮੀ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਨੇ ਕਰਵਾਇਆ ਮਾਂ ਬੋਲੀ ਦਿਵਸ ਨੂੰ ਸਮਰਪਿਤ ਆਨਲਾਈਨ ਅੰਤਰਰਾਸਟਰੀ ਸਾਹਿਤਿਕ ਸਮਾਗਮ।
*ਇਟਲੀ, ਜਰਮਨੀ, ਗ੍ਰੀਸ, ਪੁਰਤਗਾਲ, ਯੂ ਕੇ, ਦੱਖਣੀ ਕੋਰੀਆ, ਡੈਨਮਾਰਕ, ਪੰਜਾਬ ਅਤੇ ਕਨੇਡਾ ਤੋਂ ਪੰਜਾਬੀ ਸਾਹਿਤਕਾਰਾਂ ਨੇ ਭਰੀ ਹਾਜ਼ਰੀ
ਇਟਲੀ, 25 ਫਰਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਯੂਰਪੀ ਪੰਜਾਬੀ ਸਾਹਿਤ ਅਕਾਦਮੀ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਨੇ ਸਾਂਝੇ ਤੌਰ ‘ਤੇ ਮਾਂ ਬੋਲੀ ਦਿਵਸ ਨੂੰ ਸਮਰਪਿਤ ਅੰਤਰਰਾਸਟਰੀ ਆਨਲਾਈਨ ਸਾਹਿਤਿਕ ਸਮਾਗਮ ਕਰਵਾਇਆ । ਜਿਸ ਵਿਚ ਯੂਰਪ ਸਮੇਤ ਹੋਰ ਮੁਲਕਾਂ ਵਿੱਚੋਂ ਵੀ ਪ੍ਰਵਾਸੀ ਪੰਜਾਬੀ ਲੇਖਕਾਂ ਨੇ ਸ਼ਾਮਲ ਹੋ ਕੇ ਮਾਂ ਬੋਲੀ ਤੇ ਵਿਚਾਰ ਚਰਚਾ ਅਤੇ ਕਵਿਤਾ ਪਾਠ ਕੀਤਾ। ਇਸ ਸਮਾਗਮ ਵਿੱਚ ਉਪਰੋਕਤ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਅਮਨਬੀਰ ਸਿੰਘ ਧਾਮੀ ਦੱਖਣੀ ਕੋਰੀਆ ਪ੍ਰਧਾਨ ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ, ਪ੍ਰਸਿੱਧ ਸ਼ਾਇਰ ਜ਼ਫਰ ਆਵਾਨ ਡੈਨਮਾਰਕ ਅਤੇ ਰਾਜਿੰਦਰ ਸਿੰਘ ਸਹੂ ਰਾਜਸਥਾਨ (ਮੁੱਖ ਸੰਪਾਦਕ ਮੈਗਜ਼ੀਨ ‘ਪੈੜਾਂ’) ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਸਭ ਤੋਂ ਪਹਿਲਾਂ ਇਪਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਪ੍ਰਧਾਨਗੀ ਭਾਸ਼ਨ ਦੌਰਾਨ ਮਾਂ ਬੋਲੀ ਦਿਵਸ ਦੇ ਪਿਛੋਕੜ ਅਤੇ ਇਸਦੀ ਮਹੱਤਤਾ ਵਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਬੋਲੀ ਦੀ ਵਿਲੱਖਣਤਾ ਉਤੇ ਝਾਤ ਪਾਈ।
ਮੇਜਰ ਸਿੰਘ ਖੱਖ ਪ੍ਰਧਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਯੂਰਪੀ ਮੁਲਕਾਂ ਵਿੱਚ ਪੰਜਾਬੀ ਸਾਹਿਤ ਦੇ ਕੀਤੇ ਜਾ ਰਹੇ ਕਾਰਜਾਂ ਲਈ ਦੋਵਾਂ ਸਭਾਵਾਂ ਨੂੰ ਹੱਲਾ ਸ਼ੇਰੀ ਦਿੱਤੀ ਅਤੇ ਪੰਜਾਬੀਆਂ ਦੇ ਸੁਭਾਅ ਅਨੁਸਾਰ ਆਪਣੀ ਕਵਿਤਾ “ਅਸੀਂ ਆਪਣੇ ਬਜ਼ੁਰਗਾਂ ਦਾ ਜਲਵਾ” ਸੁਣਾਈ। ਅਮਨਬੀਰ ਸਿੰਘ ਧਾਮੀ ਦੱਖਣੀ ਕੋਰੀਆ, ਜਫ਼ਰ ਅਵਾਨ ਡੈਨਮਾਰਕ ਅਤੇ ਅਮਨਦੀਪ ਸਿੰਘ ਕਾਲਕਟ ਜਰਮਨੀ ਨੇ ਮਾਂ ਬੋਲੀ ਪੰਜਾਬੀ ਨੂੰ ਸਜਦਾ ਕਰਦਿਆਂ ਕਵਿਤਾ ਪਾਠ ਕੀਤਾ ਅਤੇ ਕਿਹਾ ਕਿ ਪੰਜਾਬੀ ਮਾਂ ਦੇ ਸਪੂਤ ਵਿਸ਼ਵ ਭਰ ਵਿੱਚ ਇਸ ਦੇ ਪ੍ਰਚਾਰ ਪ੍ਰਸਾਰ ਲਈ ਹਰ ਵੇਲੇ ਤਿਆਰ ਬਰ ਤਿਆਰ ਹਨ।
ਰਾਜਿੰਦਰ ਸਿੰਘ ਸਹੂ ਰਾਜਸਥਾਨ ਨੇ ਮਾਂ ਬੋਲੀ ਦਿਵਸ ਦੀ ਵਧਾਈ ਦਿੰਦੇ ਹੋਏ ਆਪਣੇ ਮੈਗਜ਼ੀਨ ਪੈੜਾਂ ਦਾ ਵਿਸ਼ੇਸ਼ ਪ੍ਰਵਾਸੀ ਪੰਜਾਬੀ ਅੰਕ ਕੱਢਣ ਦੀ ਵਚਨਬੱਧਤਾ ਦੁਹਰਾਈ ਅਤੇ ਯੂਰਪੀ ਪੰਜਾਬੀ ਲੇਖਕਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਮੰਚ ਦਾ ਸੰਚਾਲਨ ਦਲਜਿੰਦਰ ਸਿੰਘ ਰਹਿਲ ਜਨਰਲ ਸਕੱਤਰ ਇਪਲਾ ਵਲੋਂ ਵਧੀਆ ਤਰੀਕੇ ਨਾਲ ਕੀਤਾ ਗਿਆ। ਇਸ ਵਿਸ਼ਵ ਪੱਧਰੀ ਸਾਹਿਤਿਕ ਸਮਾਗਮ ਵਿੱਚ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿੱਚ ਅਮਰਜੀਤ ਸਿੰਘ ਸਿੱਧੂ ਜਰਮਨੀ, ਅਮਨਦੀਪ ਸਿੰਘ ਕਾਲਕਟ ਜਰਮਨੀ, ਅਮਨਬੀਰ ਸਿੰਘ ਧਾਮੀ ਦੱਖਣੀ ਕੋਰੀਆ, ਪ੍ਰੇਮਪਾਲ ਸਿੰਘ, ਨਰਿੰਦਰ ਸਿੰਘ ਪੰਨੂ, ਜਸਵਿੰਦਰ ਕੌਰ ਮਿੰਟੂ, ਭਿੰਦਰਜੀਤ ਕੌਰ, ਸਿੱਕੀ ਝੱਜੀ ਪਿੰਡ ਵਾਲਾ ਇਟਲੀ, ਮਨਦੀਪ ਕੌਰ ਪ੍ਰੀਤ ਹੁਸ਼ਿਆਰਪੁਰ, ਜ਼ਫਰ ਆਵਾਨ ਡੈਨਮਾਰਕ, ਬਲਕਾਰ ਸਿੰਘ ਰੌੜ, ਗੁਰਪ੍ਰੀਤ ਕੌਰ ਗੈਦੂ ਗ੍ਰੀਸ, ਕੇਸਰ ਸਿੰਘ ਰੌੜ, ਦੁੱਖ ਭੰਜਨ ਰੰਧਾਵਾ ਪੁਰਤਗਾਲ, ਗੀਤਕਾਰ ਪੰਜਾਬ ਸਿੰਘ ਕਾਹਲੋਂ ਕਨੇਡਾ, ਪ੍ਰੋ ਜਸਪਾਲ ਸਿੰਘ ਇਟਲੀ, ਦਲਜਿੰਦਰ ਸਿੰਘ ਰਹਿਲ ਇਟਲੀ , ਬਲਵਿੰਦਰ ਸਿੰਘ ਚਾਹਲ ਯੂ ਕੇ ਅਤੇ ਮੇਜਰ ਸਿੰਘ ਖੱਖ ਨੇ ਹਿੱਸਾ ਲਿਆ। ਅੰਤ ਵਿੱਚ ਸ਼ਾਮਿਲ ਲੇਖਕਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਪ੍ਰੋਫੈਸਰ ਜਸਪਾਲ ਸਿੰਘ ਨੇ ਧੰਨਵਾਦ ਕੀਤਾ। ਇਸ ਤਰ੍ਹਾਂ ਇਹ ਪ੍ਰੋਗਰਾਮ ਬਹੁਤ ਹੀ ਚੜ੍ਹਦੀ ਕਲਾ ਵਿੱਚ ਨਵੀਆਂ ਪੈੜਾਂ ਪਾਉਂਦਾ ਹੋਇਆ ਸਮਾਪਤ ਹੋਇਆ।
Share this content:


Post Comment