Loading Now

ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪਲੇਠਾ ਆਨ ਲਾਈਨ ਸਮਾਗਮ ਵਿਚਾਰ ਚਰਚਾ ਤੇ ਵਰਕਸ਼ਾਪ ਸਫਲਤਾ ਪੂਰਵਕ ਸੰਪੰਨ

ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪਲੇਠਾ ਆਨ ਲਾਈਨ ਸਮਾਗਮ ਵਿਚਾਰ ਚਰਚਾ ਤੇ ਵਰਕਸ਼ਾਪ ਸਫਲਤਾ ਪੂਰਵਕ ਸੰਪੰਨ

ਯੂਰਪ, 29 ਜੁਲਾਈ – ਬੀਤੇ ਦਿਨੀ ਯੂਰਪ ਮਹਾਂਦੀਪ ਦੀ ਧਰਤੀ ਉੱਪਰ ਯੂਰਪੀਨ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕੀਤਾ ਗਿਆ ਹੈ। ਜਿਸ ਤਹਿਤ ਇਸ ਸੰਸਥਾ ਵੱਲੋਂ ਪਹਿਲੀ ਆਨ ਲਾਇਨ ਵਿਚਾਰ ਚਰਚਾ ਤੇ ਵਰਕਸ਼ਾਪ ਮਿਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨ ਡਾ ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀ ਅੰਮ੍ਰਿਤਸਰ ਨੇ ਕੀਤੀ। ਹੋਰ ਵਿਸ਼ੇਸ਼ ਬੁਲਾਰਿਆਂ ਵਿੱਚ ਪ੍ਰੋ ਗੁਰਭਜਨ ਸਿੰਘ ਗਿੱਲ ਚੈਅਰਮੈਨ ਲੋਕ ਵਿਰਾਸਤ ਅਕਾਦਮੀ ਲੁਧਿਆਣਾ, ਡਾ ਆਤਮ ਸਿੰਘ ਰੰਧਾਵਾ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਅਰਵਿੰਦਰ ਸਿੰਘ ਢਿੱਲੋਂ ਉਪ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਸ਼ਾਮਲ ਹੋਏ। ਇਸਦੇ ਇਲਾਵਾ ਇੰਗਲੈਂਡ ਤੋਂ ਪ੍ਰਸਿੱਧ ਲੇਖਕ ਗੁਰਚਰਨ ਸੱਗੂ, ਬੈਲਜ਼ੀਅਮ ਤੋਂ ਸ਼ਾਇਰਾ ਜੀਤ ਸੁਰਜੀਤ, ਜਰਮਨੀ ਤੋਂ ਸ਼ਾਇਰਾ ਨੀਲੂ ਜਰਮਨੀ, ਇਟਲੀ ਤੋਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰ ਮੇਜਰ ਸਿੰਘ ਖੱਖ ਨੇ ਵੀ ਭਾਗ ਲਿਆ। ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਆਏ ਸਭ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਇਸ ਸੰਸਥਾ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹ ਸੰਸਥਾ ਸਮੁੱਚੇ ਯੂਰਪੀ ਖਿੱਤੇ ਵਿੱਚ ਅਜਿਹੀ ਪਹਿਲੀ ਸੰਸਥਾ ਹੋਵੇਗੀ ਜੋ ਪੰਜਾਬੀ ਸਾਹਿਤ, ਦਰਸ਼ਨ, ਭਾਸ਼ਾ ਅਤੇ ਨਵੀਂ ਪੀੜ੍ਹੀ ਜਿਹੇ ਗੰਭੀਰ ਅਤੇ ਸੰਵੇਦਨਸ਼ੀਲ ਮੁੱਦਿਆਂ ਉੱਪਰ ਅਕਾਦਮਿਕ ਪੱਧਰ ‘ਤੇ ਕੰਮ ਕਰੇਗੀ। ਸੰਸਥਾ ਦੇ ਮੁੱਖ ਸਲਾਹਕਾਰ ਪ੍ਰੋ ਜਸਪਾਲ ਸਿੰਘ ਨੇ ਵਿਸਥਾਰ ਸਹਿਤ ਮਨੋਰਥਾਂ ਤੇ ਟੀਚਿਆਂ ਬਾਰੇ ਦੱਸਿਆ।

ਡਾ. ਸ ਪ ਸਿੰਘ ਨੇ ਇਸ ਸੰਸਥਾ ਬਾਰੇ ਬੋਲਦੇ ਹੋਏ ਕਿਹਾ ਕਿ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਗਠਨ ਹੋਣ ਨਾਲ ਮੇਰਾ ਬਹੁਤ ਸਾਲਾਂ ਦਾ ਅਧੂਰਾ ਪਿਆ ਸੁਪਨਾ ਪੂਰਾ ਹੋਇਆ ਹੈ। ਉਹਨਾਂ ਕਿਹਾ ਇਸ ਨਾਲ ਯੂਰਪ ਭਰ ਦੇ ਸਮੂਹ ਦੇਸ਼ਾਂ ਵਿੱਚ ਪੰਜਾਬੀ ਸਾਹਿਤ ਨੂੰ ਵੱਡਾ ਹੁੰਗਾਰਾ ਮਿਲੇਗਾ। ਪ੍ਰੋ ਗੁਰਭਜਨ ਸਿੰਘ ਗਿੱਲ ਨੇ ਜਿੱਥੇ ਹਰ ਤਰ੍ਹਾਂ ਦੇ ਸਾਹਿਤਕ ਤੇ ਅਕਾਦਮਿਕ ਸਹਿਯੋਗ ਦਾ ਵਾਅਦਾ ਕੀਤਾ ਉੱਥੇ ਉਹਨਾਂ ਨੇ ਕਿਹਾਕਿ ਇਹ ਸੰਸਥਾ ਸਮੂਹ ਪੰਜਾਬੀਆਂ ਦੇ ਸਾਹਿਤਕ ਕਾਰਜਾ ਦੀ ਯੂਰਪ ਵਿੱਚ ਤਰਜਮਾਨੀ ਕਰਨ ਵਾਲੀ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਵੇਗੀ। ਅਰਵਿੰਦਰ ਸਿੰਘ ਢਿੱਲੋਂ ਨੇ ਆਪਣੇ ਸੁਨੇਹੇ ਵਿੱਚ ਸੰਸਥਾ ਦੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਪੇਸ਼ ਕੀਤੀ। ਗੁਰਚਰਨ ਸੱਗੂ ਨੇ ਕਿਹਾ ਕਿ ਯੁਰਪ ਵਿੱਚ ਅਜਿਹੀ ਸੰਸਥਾ ਦਾ ਹੋਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਮੇਜਰ ਸਿੰਘ ਖੱਖ ਨੇ ਜਿੱਥੇ ਵਧਾਈ ਪੇਸ਼ ਕੀਤੀ ਉੱਥੇ ਹਰ ਤਰ੍ਹਾਂ ਦੇ ਸਹਿਯੋਗ ਲਈ ਵੀ ਹਾਮੀ ਭਰੀ। ਜੀਤ ਸੁਰਜੀਤ ਤੇ ਨੀਲੂ ਜਰਮਨੀ ਨੇ ਵੀ ਵਧਾਈ ਦਿੰਦਿਆਂ ਆਪਣੀਆਂ ਸੁਭਕਾਮਨਾਵਾਂ ਦਿੱਤੀਆਂ। ਸਭਾ ਦੇ ਹੋਰ ਅਹੁਦੇਦਾਰਾਂ ਵਿੱਚ ਅਮਜਦ ਆਰਫ਼ੀ ਵੱਲੋਂ ਕਿਹਾ ਗਿਆ ਕਿ ਸਾਹਿਤ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਅਸੀਂ ਕਿਸੇ ਵੀ ਮਸਲੇ ਦਾ ਹੱਲ ਬੜੀ ਆਸਾਨੀ ਨਾਲ ਲੱਭ ਕੇ ਸਦਭਾਵਨਾਤਮਿਕ ਮਾਹੌਲ ਸਿਰਜ ਸਕਦੇ ਹਾਂ। ਗੁਰਪ੍ਰੀਤ ਕੌਰ ਗਾਇਦੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਗਲੇਰੇ ਪ੍ਰੋਗਰਾਮ ਬਾਰੇ ਦੱਸਿਆ। ਇਸ ਪ੍ਰੋਗਰਾਮ ਦਾ ਸੰਚਾਲਨ ਦਲਜਿੰਦਰ ਸਿੰਘ ਰਹਿਲ ਤੇ ਰੂਪ ਦਵਿੰਦਰ ਕੌਰ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।

Share this content:

Post Comment