Loading Now

ਯੂਨੀਵਰਸਿਟੀ ਕਾਲਜ ਜੰਡਿਆਲਾ ਦਾ ਪਹਿਲਵਾਨ ਕਰਨਵੀਰ ਸੰਘਾ ਖੇਲੋ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ ਲਈ ਨਾਮਜ਼ਦ

ਯੂਨੀਵਰਸਿਟੀ ਕਾਲਜ ਜੰਡਿਆਲਾ ਦਾ ਪਹਿਲਵਾਨ ਕਰਨਵੀਰ ਸੰਘਾ ਖੇਲੋ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ ਲਈ ਨਾਮਜ਼ਦ

ਜਲੰਧਰ, 6 ਫਰਵਰੀ – ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ (ਮੰਜਕੀ) ਦਾ ਬੀ.ਏ. ਭਾਗ ਪਹਿਲੇ ਦਾ ਪਹਿਲਵਾਨ ਕਰਨਵੀਰ ਸੰਘਾ ਭਾਰਤੀ ਮੰਤਰਾਲੇ ਦੁਆਰਾ ਖੇਲੋ ਇੰਡੀਆ ਇੰਟਰ ਯੂਨੀਵਰਸਿਟੀ ਦੀਆਂ ਖੇਡ ਮੁਕਾਬਲਿਆਂ ਲਈ ਚੁਣਿਆ ਗਿਆ। ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਨੇ ਖਿਡਾਰੀ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਇਹ ਪਹਿਲਵਾਨ ਆਲ ਇੰਡੀਅਨ ਚੈਂਪੀਅਨਸ਼ਿਪ ਦੇ ਚੋਟੀ ਦੇ ਅੱਠ ਖਿਡਾਰੀਆਂ ਵਿੱਚੋਂ ਆਇਆ ਹੈ ਅਤੇ 12 ਤੋਂ 14 ਫ਼ਰਵਰੀ 2026 ਤੱਕ ਗਾਜ਼ੀਆਬਾਦ (ਯੂ.ਪੀ.) ਵਿਖੇ ਹੋਣ ਵਾਲੇ ਫੈਡਰੇਸ਼ਨ ਕੱਪ ਵਿੱਚ ਹਿੱਸਾ ਲਵੇਗਾ। ਉਹਨਾਂ ਨੇ ਕਿਹਾ ਕਿ ਕਾਲਜ ਵਿਖੇ ਵਿਦਿਆਰਥੀਆਂ ਦੀ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਕਿਹਾ ਕਿ ਕਾਲਜ ਦੇ ਵਿਦਿਆਰਥੀ ਖਿਡਾਰੀਆਂ ਨੇ ਸਮੇਂ-ਸਮੇਂ ਤੇ ਹੋਈਆਂ ਖੇਡਾਂ ਵਿੱਚ ਹਿੱਸਾ ਲਿਆ ਅਤੇ ਅੰਤਰਰਾਸ਼ਟਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਵੀ ਨਾਮਣਾ ਖੱਟ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਅਤੇ ਖਿਡਾਰੀ ਕਰਨਵੀਰ ਨੂੰ ਭਵਿੱਖ ਵਿੱਚ ਵਧੀਆ ਖੇਡ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ।

Share this content:

Post Comment