Loading Now

ਮੱਧ ਪ੍ਰਦੇਸ਼ ‘ਚ ਵਾਪਰਿਆ ਭਿਆਨਕ ਹਾਦਸਾ ਨਾਮੀ ਗਾਇਕ ਅਤੇ 3 ਮਿਊਜ਼ਿਸ਼ੀਅਨ ਦੀ ਮੌਤ

ਮੱਧ ਪ੍ਰਦੇਸ਼ ‘ਚ ਵਾਪਰਿਆ ਭਿਆਨਕ ਹਾਦਸਾ ਨਾਮੀ ਗਾਇਕ ਅਤੇ 3 ਮਿਊਜ਼ਿਸ਼ੀਅਨ ਦੀ ਮੌਤ

ਮੱਧ ਪ੍ਰਦੇਸ਼, 16 ਅਗਸਤ – ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿਚ ਸ਼ਨੀਵਾਰ ਇਕ ਵੱਡਾ ਸੜਕ ਹਾਦਸਾ ਵਾਪਰਿਆ। ਰਾਸ਼ਟਰੀ ਰਾਜਮਾਰਗ-46 ਉਤੇ ਸੁਰਵਾਇਆ ਨੇੜੇ ਇੱਕ ਟਰੱਕ ਅਤੇ ਟੈਂਪੂ ਟਰੈਵਲਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂ ਕਿ ਸੱਤ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਸਵੇਰੇ 5:30 ਵਜੇ ਦੇ ਕਰੀਬ ਵਾਪਰਿਆ, ਜਦੋਂ ਟਰੈਵਲਰ ਕੰਟਰੋਲ ਤੋਂ ਬਾਹਰ ਹੋ ਗਈ, ਡਿਵਾਈਡਰ ਪਾਰ ਕਰਕੇ ਦੂਜੀ ਲੇਨ ਵਿੱਚ ਪਹੁੰਚ ਗਈ। ਉਸੇ ਸਮੇਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ। ਜਾਣਕਾਰੀ ਅਨੁਸਾਰ ਟਰੈਵਲਰ ਉਤੇ ਗੁਜਰਾਤ ਦੇ ਮੇਹਸਾਣਾ ਅਤੇ ਸੁਰੇਂਦਰਨਗਰ ਜ਼ਿਲ੍ਹਿਆਂ ਦੇ ਲਗਭਗ 20 ਮਿਊਜ਼ਿਸ਼ੀਅਨ ਸਵਾਰ ਸਨ। ਇਹ ਗਰੁੱਪ ਸ਼ੁੱਕਰਵਾਰ ਸ਼ਾਮ ਨੂੰ ਵਾਰਾਣਸੀ ਵਿੱਚ ਆਯੋਜਿਤ ਸ਼ਿਵ ਕਥਾ ਪ੍ਰੋਗਰਾਮ ਤੋਂ ਬਾਅਦ ਵਾਪਸ ਆ ਰਿਹਾ ਸੀ। ਹਾਦਸੇ ਵਿੱਚ ਗਰੁੱਪ ਦੇ ਸਿੰਗਰ ਹਾਰਦਿਕ ਦਵੇ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦੋਂ ਕਿ ਰਾਜਾ ਠਾਕੁਰ, ਅੰਕਿਤ ਠਾਕੁਰ ਅਤੇ ਰਾਜਪਾਲ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਸੱਤ ਜ਼ਖਮੀਆਂ ਦੀ ਹਾਲਤ ਨਾਜ਼ੁਕ

ਰਾਵਲ ਮੋਹਿਤ, ਆਸ਼ੀਸ਼ ਵਿਆਸ, ਮੋਹਾਲਕ, ਨਰਿੰਦਰ ਨਾਇਕ, ਚੇਤਨ ਕੁਮਾਰ, ਰਿਸ਼ੀਕੇਸ਼, ਵਿਪੁਲ, ਅਰਵਿੰਦ, ਅਰਜੁਨ, ਹਰਸ਼ਦ ਗੋਸਵਾਮੀ ਅਤੇ ਟਰੈਵਲਰ ਡਰਾਈਵਰ ਹਾਦਸੇ ਵਿੱਚ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਸੱਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ।

ਡਰਾਈਵਰ ਨੂੰ ਨੀਂਦ ਆ ਗਈ!

ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਰੈਵਲਰ ਡਰਾਈਵਰ ਦੇ ਸੌਂ ਜਾਣ ਕਾਰਨ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਹਾਦਸੇ ਨੇ ਨਾ ਸਿਰਫ਼ ਚਾਰ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ, ਸਗੋਂ ਸੰਗੀਤ ਜਗਤ ਲਈ ਵੀ ਇੱਕ ਵੱਡਾ ਝਟਕਾ ਸਾਬਤ ਹੋਇਆ ਹੈ।

Share this content:

Post Comment