Loading Now

ਮੌਸਮ ਦੀ ਭਵਿੱਖਬਾਣੀ ਕਰਨ ਵਾਲੇ Pill Premier ਦਾ ਦਿਹਾਂਤ

ਮੌਸਮ ਦੀ ਭਵਿੱਖਬਾਣੀ ਕਰਨ ਵਾਲੇ Pill Premier ਦਾ ਦਿਹਾਂਤ

ਵੈਨਕੂਵਰ, 21 ਜੁਲਾਈ – ਕੈਨੇਡਾ ਦੇ ਮੀਡੀਆ ਖੇਤਰ ’ਚ ਉਘੀ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਰਹੇ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਪਿਲ ਪ੍ਰੀਮੀਅਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 84 ਸਾਲਾਂ ਦੀ ਉਮਰ ’ਚ ਆਖ਼ਰੀ ਸਾਹ ਲਏ। ਜ਼ਿਕਰਯੋਗ ਹੈ ਕਿ 1940 ‘ਚ ਪੈਦਾ ਹੋਏ ਪਿਲ ਪ੍ਰੀਮੀਅਰ ਕੈਨੇਡਾ ਦੇ ਇਕ ਪ੍ਰਮੁੱਖ ਮੀਡੀਆ ਅਦਾਰੇ ਨਾਲ ਜੁੜ ਕੇ ਮੌਸਮ ਦੀ ਭਵਿੱਖਬਾਣੀ ਸਬੰਧੀ ਸੂਚਨਾਵਾਂ ਸਾਂਝੀਆਂ ਕਰਨ ਦੀ ਪੇਸ਼ਕਾਰੀ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ। ਅਪਣੇ ਕਰੀਅਰ ਦੌਰਾਨ ਉਨ੍ਹਾਂ ਵਲੋਂ ਅਪਣੀ ਦਿਲਕਸ਼ ਅਵਾਜ਼ ਅਤੇ ਦਿਲਚਸਪ ਅੰਦਾਜ਼ ਨਾਲ ਕੀਤੀ ਜਾਂਦੀ ਪੇਸ਼ਕਾਰੀ ਕਾਰਨ ਉਹ ਥੋੜੇ ਸਮੇਂ ’ਚ ਹੀ ਦਰਸ਼ਕਾਂ ‘ਚ ਕਾਫ਼ੀ ਹਰਮਨ ਪਿਆਰੇ ਬਣ ਗਏ। ਉਨ੍ਹਾਂ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕਾਂ ’ਚ ਸੋਗ ਦੀ ਲਹਿਰ ਦੌੜ ਗਈ ਹੈ।

Share this content:

Post Comment