Loading Now

ਮੌਸਮ ਦੀ ਤਬਦੀਲੀ ਕਾਰਨ ਬੀ.ਐਸ.ਐਫ਼. ਅਧਿਕਾਰੀਆਂ ਨੇ ਬਦਲਿਆ ਰਿਟਰੀਟ ਸੈਰਾਮਨੀ ਸਮਾਂ

ਮੌਸਮ ਦੀ ਤਬਦੀਲੀ ਕਾਰਨ ਬੀ.ਐਸ.ਐਫ਼. ਅਧਿਕਾਰੀਆਂ ਨੇ ਬਦਲਿਆ ਰਿਟਰੀਟ ਸੈਰਾਮਨੀ ਸਮਾਂ

ਅੰਮ੍ਰਿਤਸਰ, 16 ਅਗਸਤ – ਸੰਯੁਕਤ ਚੈੱਕ ਪੋਸਟ ਅਟਾਰੀ ਸਰਹੱਦ ’ਤੇ ਬੀ.ਐਸ.ਐਫ਼. ਵਲੋਂ ਕੀਤੀ ਜਾਣ ਵਾਲੀ ਰਿਟਰੀਟ ਸੈਰਾਮਨੀ ਪਰੇਡ ਦਾ ਸਮਾਂ ਮੌਸਮ ਦੀ ਤਬਦੀਲੀ ਦੇ ਮੱਦੇਨਜ਼ਰ ਬੀ.ਐਸ.ਐਫ਼. ਦੇ ਅਧਿਕਾਰੀਆਂ ਵਲੋਂ ਬਦਲ ਦਿਤਾ ਗਿਆ ਹੈ।

ਇਸ ਫ਼ਾਸਲੇ ਨਾਲ ਸੈਲਾਨੀਆਂ ਨੂੰ ਵੱਡੀ ਸਹੂਲਤ ਮਿਲੇਗੀ ਕਿਉਂਕਿ ਸੈਰਾਮਨੀ ਦਾ ਸਮਾਂ ਅੱਧਾ ਘੰਟੇ ਪਹਿਲਾਂ ਕਰ ਦਿਤਾ ਗਿਆ ਹੈ। ਜਾਣਕਾਰੀ ਅਨੁਸਾਰ ਪਰੇਡ ਦਾ ਸਮਾਂ ਹੁਣ ਸ਼ਾਮ 6.30 ਵਜੇ ਦੀ ਬਜਾਏ 6 ਵਜੇ ਕਰ ਦਿਤਾ ਗਿਆ ਹੈ ਅਤੇ 6.30 ਵਜੇ ਤਕ ਪਰੇਡ ਸਮਾਪਤ ਹੋਵੇਗੀ। ਇਸ ਤੋਂ ਪਹਿਲਾਂ ਸ਼ਾਮ 6.30 ਵਜੇ ਤੋਂ ਲੈ ਕੇ 7 ਤੱਕ ਪਰੇਡ ਹੁੰਦੀ ਸੀ।

Share this content:

Post Comment