ਮੋਹਾਲੀ ‘ਚ 9 ਨਵੇਂ ਸੈਕਟਰ ਵਿਕਸਤ ਕਰਨ ਲਈ 6,285 ਏਕੜ ਜ਼ਮੀਨ ਐਕੁਆਇਰ ਕਰਨ ਦੀ ਤਿਆਰੀ
ਮਾਨਸਾ, 10 ਜੂਨ – ਪੰਜਾਬ ਸਰਕਾਰ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੀ 212 ਏਕੜ ਜ਼ਮੀਨ ਅਰਬਨ ਸਟੇਟ ਦੇ ਲਈ ਐਕੁਵਾਇਰ ਸ਼ੁਰੂ ਕੀਤੇ ਜਾਣ ਦਾ ਕਿਸਾਨਾਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਉਹ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਹਿੱਸਾ ਸਰਕਾਰ ਨੂੰ ਨਹੀਂ ਦੇਣਗੇ ਅਤੇ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਅੱਜ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਹੈ।
ਕਿਸਾਨਾਂ ਦੀ ਹਮਾਇਤ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ
ਪੰਜਾਬ ਸਰਕਾਰ ਵੱਲੋਂ ਕਈ ਜਿਲ੍ਹਿਆਂ ਦੇ ਵਿੱਚ ਅਰਬਨ ਸਟੇਟ ਬਣਾਉਣ ਦੇ ਲਈ ਜ਼ਮੀਨ ਐਕੁਵਾਇਰ ਕਰਨ ਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਹੈ। ਜਿਸ ਦੇ ਵਿੱਚ ਮਾਨਸਾ, ਬਠਿੰਡਾ, ਮੋਗਾ, ਫਿਰੋਜ਼ਪੁਰ ਅਤੇ ਨਵਾਂ ਸ਼ਹਿਰ ਦੀ ਜ਼ਮੀਨ ਐਕੁਵਾਇਰ ਕੀਤੀ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੀ 212 ਏਕੜ ਜ਼ਮੀਨ ਐਕੁਵਾਇਰ ਕਰਨ ਦੇ ਨੋਟੀਫਿਕੇਸ਼ਨ ਤੋਂ ਬਾਅਦ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਠੂਠਿਆਂਵਾਲੀ ਦੇ ਕਿਸਾਨਾਂ ਦੀ ਹਮਾਇਤ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਕਿਸਾਨਾਂ ਨੇ ਸਰਕਾਰ ਫੈਸਲੇ ਨੂੰ ਦਿੱਤਾ ਨਕਾਰ
ਅੱਜ ਪਿੰਡ ਠੂਠਿਆਂਵਾਲੀ ਵਿਖੇ ਰੱਖੇ ਗਏ ਇਕੱਠ ਦੇ ਦੌਰਾਨ ਕਿਸਾਨਾਂ ਨੇ ਕਿਹਾ ਕਿ, “ਉਹ ਸਰਕਾਰ ਨੂੰ ਆਪਣੀ ਜ਼ਮੀਨ ਵਿੱਚੋਂ ਇੱਕ ਇੰਚ ਵੀ ਜ਼ਮੀਨ ਨਹੀਂ ਦੇਣਗੇ, ਕਿਉਂਕਿ ਜ਼ਮੀਨ ਉਨ੍ਹਾਂ ਦੀ ਮਾਂ ਹੈ ਅਤੇ ਇਸ ਜ਼ਮੀਨ ‘ਤੇ ਹੀ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਚੱਲਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਸਰਕਾਰ ਕਿਸਾਨਾਂ ਨੂੰ ਲਾਲਚ ਦੇ ਰਹੀ ਹੈ ਕਿ ਉਨ੍ਹਾਂ ਨੂੰ 1200 ਗਜ ਦਾ ਪਲਾਂਟ ਰੁਜ਼ਗਾਰ ਚਲਾਉਣ ਦੇ ਲਈ ਦਿੱਤਾ ਜਾਵੇਗਾ। ਕਿਸਾਨਾਂ ਨੇ ਸਰਕਾਰ ਫੈਸਲੇ ਨੂੰ ਵੀ ਨਕਾਰ ਦਿੱਤਾ ਹੈ ਤੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਤੋਂ ਹੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੈ ਅਤੇ ਅੱਜ ਇਸ ਮਾਮਲੇ ਦੇ ਵਿੱਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਬਿਜਲੀ ਦੇ ਟਾਵਰਾਂ ਉੱਤੇ ਚੜੇ ਦੋ ਬਜ਼ੁਰਗ
ਬੈਰਾਜ ਔਸਤੀ ਸੰਗਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ਅਤੇ ਉਸਦੀ ਦੂਸਰੀ ਅਕਾਈ ਸ਼ਾਹਪੁਰਕੰਡੀ ਬੈਰਾਜ ਪ੍ਰੋਜੈਕਟ ਦੇ ਵਿੱਚ ਆਈਆਂ ਜ਼ਮੀਨਾਂ ਤੋਂ ਬਾਅਦ ਸਰਕਾਰ ਵੱਲੋਂ ਲੋਕਾਂ ਨੂੰ ਦਿੱਤਾ ਗਿਆ ਸੀ। ਜ਼ਮੀਨ ਦੇ ਬਦਲੇ ਨੌਕਰੀ ਦੇਣ ਦਾ ਭਰੋਸਾ, ਹਾਲੇ ਤੱਕ ਕੁਝ ਲੋਕਾਂ ਨੂੰ ਨੌਕਰੀ ਨਾ ਮਿਲਣ ਦੇ ਚਲਦੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਕਈ ਵਾਰ ਵੱਖ-ਵੱਖ ਜਗ੍ਹਾ ‘ਤੇ ਟਾਵਰਾਂ ਉੱਤੇ ਚੜ ਚੁੱਕੇ ਹਨ। ਅੱਜ ਇੱਕ ਵਾਰ ਫਿਰ ਤੋਂ ਪਠਾਨਕੋਟ ਦੇ ਜੁਗਿਆਲ ਰੋਡ ‘ਤੇ ਪੈਂਦੀ ਡੀਸੀ ਦੀ ਰਿਹਾਇਸ਼ ਤੋਂ ਕੁਝ ਦੂਰੀ ‘ਤੇ ਲਗ ਰਹੇ ਬਿਜਲੀ ਦੇ ਟਾਵਰਾਂ ਉੱਤੇ ਦੋ ਬਜ਼ੁਰਗ ਚੜ ਗਏ ਹਨ।
Share this content:


Post Comment