Loading Now

ਮੋਬਾਈਲ ਨੰਬਰ ਤੇ ਅਧਾਰ ਨਾਲ ਲਿੰਕ ਹੋਣਗੇ ਗੱਡੀ ਤੇ ਡਰਾਈਵਿੰਗ ਲਾਇਸੈਂਸ

ਮੋਬਾਈਲ ਨੰਬਰ ਤੇ ਅਧਾਰ ਨਾਲ ਲਿੰਕ ਹੋਣਗੇ ਗੱਡੀ ਤੇ ਡਰਾਈਵਿੰਗ ਲਾਇਸੈਂਸ

ਨਵੀਂ ਦਿੱਲੀ, 16 ਅਗਸਤ – ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ (MoRTH) ਨੇ ਡਰਾਈਵਿੰਗ ਲਾਇਸੈਂਸ ਧਾਰਕਾਂ ਤੇ ਰਜਿਸਟਰਡ ਵਾਹਨ ਮਾਲਕਾਂ ਲਈ ਮੋਬਾਈਲ ਨੰਬਰ ਅਪਡੇਟ ਕਰਨ ਦੀ ਸਹੂਲਤ ਆਨਲਾਈਨ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਦੇ ਲਈ ਤੁਹਾਨੂੰ RTO ਦਫਤਰ ਜਾਣ ਦੀ ਲੋੜ ਨਹੀਂ। ਮੋਬਾਈਲ ਨੰਬਰ ਅਪਡੇਟ ਕਰਨ ਅਤੇ ਆਧਾਰ ਨਾਲ ਲਿੰਕ ਕਰਨ ਦੀ ਪੂਰੀ ਪ੍ਰਕਿਰਿਆ parivahan.gov.in ਪੋਰਟਲ ‘ਤੇ ਉਪਲਬਧ ਹੈ। ਆਓ ਵੇਖੀਏ ਕਿ ਤੁਹਾਨੂੰ ਆਪਣੇ ਵਾਹਨ ਨੰਬਰ ਅਤੇ ਡਰਾਈਵਿੰਗ ਲਾਇਸੈਂਸ ਨੂੰ ਆਧਾਰ ਕਾਰਡ ਨਾਲ ਕਿਉਂ ਲਿੰਕ ਕਰਨਾ ਪਵੇਗਾ ਤੇ ਇਸਨੂੰ ਲਿੰਕ ਕਰਨ ਦਾ ਤਰੀਕਾ ਕੀ ਹੈ।

ਕੀ ਹੈ ਮਾਮਲਾ?

ਵਾਹਨ ਮਾਲਕਾਂ ਤੇ ਲਾਇਸੈਂਸ ਧਾਰਕਾਂ ਨੂੰ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਵੱਲੋਂ ਇਕ ਮੈਸੇਜ ਭੇਜਿਆ ਜਾ ਰਿਹਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਆਪਣੇ ਰਜਿਸਟਰਡ ਵਾਹਨ ਲਈ ਆਧਾਰ ਅਥੈਂਟੀਕੇਸ਼ਨ ਪ੍ਰੋਸੈੱਸ ਰਾਹੀਂ ਮੋਬਾਈਲ ਨੰਬਰ ਨੂੰ ਲਿੰਕ, ਅੱਪਡੇਟ ਤੇ ਪੁਸ਼ਟੀ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਲਈ ਤੁਹਾਨੂੰ parivahan.gov.in ‘ਤੇ ਜਾ ਕੇ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਪੋਰਟਲ ‘ਤੇ ਵਾਹਨ ਅਤੇ ਸਾਰਥੀ ਨਾਂ ਦੇ ਦੋ QR ਕੋਡ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਤੁਸੀਂ ਅੱਪਡੇਟ ਕਰ ਸਕਦੇ ਹੋ।

ਵਾਹਨ (RC) ਲਈ ਮੋਬਾਈਲ ਨੰਬਰ ਅਪਡੇਟ ਕਰਨ ਦਾ ਤਰੀਕਾ

1. ਸਭ ਤੋਂ ਪਹਿਲਾਂ parivahan.gov.in ਵੈਬਸਾਈਟ ‘ਤੇ ਜਾਓ।

2. ਫਿਰ ਆਧਾਰ ਰਾਹੀਂ ਮੋਬਾਈਲ ਨੰਬਰ ਅਪਡੇਟ ਕਰਨ ਦੇ ਬਦਲ ਨੂੰ ਚੁਣੋ।

3. ਹੁਣ ਤੁਹਾਨੂੰ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ, ਚੈਸੀ ਨੰਬਰ ਤੇ ਇੰਜਣ ਨੰਬਰ ਭਰਨਾ ਹੋਵੇਗਾ।

4. ਇਸਦੇ ਨਾਲ ਹੀ ਤੁਹਾਨੂੰ ਰਜਿਸਟ੍ਰੇਸ਼ਨ ਦੀ ਤਰੀਕ ਤੇ ਵੈਲਿਡਿਟੀ ਵੀ ਦੱਸਣੀ ਹੋਵੇਗੀ।

5. ਵੈਰੀਫਿਕੇਸ਼ਨ ਕੋਡ ਭਰ ਕੇ ਸਬਮਿਟ ਕਰੋ ਤੇ ਪ੍ਰਕਿਰਿਆ ਪੂਰੀ ਕਰੋ।

ਡਰਾਈਵਿੰਗ ਲਾਇਸੈਂਸ (DL) ਲਈ ਮੋਬਾਈਲ ਨੰਬਰ ਅਪਡੇਟ ਕਰਨ ਦਾ ਤਰੀਕਾ

1. ਇਸ ਲਈ ਤੁਹਾਨੂੰ ਪੋਰਟਲ ‘ਤੇ ਸਾਰਥੀ QR ਕੋਡ ਸਕੈਨ ਕਰਨਾ ਹੋਵੇਗਾ ਜਾਂ ਸੰਬੰਧਤ ਪੇਜ ‘ਤੇ ਜਾਣਾ ਹੋਵੇਗਾ।

2. ਫਿਰ ਤੁਹਾਨੂੰ ਆਪਣੇ ਡਰਾਈਵਿੰਗ ਲਾਇਸੈਂਸ ਦੇ ਨਾਲ ਮੰਗੀ ਗਈ ਜਾਣਕਾਰੀ ਭਰਨੀ ਹੋਵੇਗੀ।

3. ਇਸਦੇ ਨਾਲ ਹੀ ਆਪਣੀ ਜਨਮ ਤਰੀਕ, ਸੂਬੇ ਦਾ ਨਾਂ ਤੇ ਕੈਪਚਾ ਕੋਡ ਧਿਆਨ ਨਾਲ ਭਰਨਾ ਹੋਵੇਗਾ।

4. ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੇਠਾਂ ਦਿੱਤੇ ਸਬਮਿਟ ਬਟਨ ‘ਤੇ ਕਲਿੱਕ ਕਰੋ।

Share this content:

Post Comment