Loading Now

ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਵਿਸ਼ਾਲ ਕਨਵੈਨਸ਼ਨ

ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਵਿਸ਼ਾਲ ਕਨਵੈਨਸ਼ਨ

ਮਾਨਸਾ, 5 ਫਰਵਰੀ – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਦੇ ਹੱਕਾਂ ‘ਤੇ ਕੀਤੇ ਜਾ ਰਹੇ ਹਮਲਿਆਂ ਅਤੇ ਸੰਵਿਧਾਨ ਨੂੰ ਕਮਜ਼ੋਰ ਕਰਨ ਵਾਲੀਆਂ ਨੀਤੀਆਂ ਖ਼ਿਲਾਫ਼ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਇੱਕ ਅਹਿਮ ਸਾਂਝੀ ਕਨਵੈਨਸ਼ਨ ਕੀਤੀ ਗਈ¢ਕਨਵੈਨਸ਼ਨ ‘ਚ ਜ਼ਿਲ੍ਹੇ ਭਰ ਤੋਂ ਸੈਂਕੜੇ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਨੇ ਸ਼ਮੂਲੀਅਤ ਕਰਦਿਆਂ 12 ਫਰਵਰੀ ਦੀ ਦੇਸ਼-ਵਿਆਪੀ ਹੜਤਾਲ ਨੂੰ ਇਤਿਹਾਸਕ ਤੌਰ ‘ਤੇ ਸਫਲ ਬਣਾਉਣ ਦਾ ਐਲਾਨ ਕੀਤਾ।

ਕਨਵੈਨਸ਼ਨ ਦੀ ਪ੍ਰਧਾਨਗੀ ਕਾ. ਕ੍ਰਿਸ਼ਨ ਚÏਹਾਨ ਏਟਕ, ਕਾ. ਰਾਜਵਿੰਦਰ ਸਿੰਘ ਰਾਣਾ (ਏਕਟੂ), ਕਾ. ਸਵਰਨਜੀਤ ਸਿੰਘ ਦਲਿਓਾ (ਸੀਟੂ), ਕਾ. ਲਾਲ ਚੰਦ (ਸੀ.ਟੀ.ਯੂ.) ਅਤੇ ਨਿਰਮਲ ਸਿੰਘ ਝੰਡੂਕੇ (ਸੰਯੁਕਤ ਕਿਸਾਨ ਮੋਰਚਾ) ‘ਤੇ ਅਧਾਰਤ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕਾ. ਕੁਲਵਿੰਦਰ ਸਿੰਘ ਉੱਡਤ ਏਟਕ ਅਤੇ ਵਿਜੈ ਕੁਮਾਰ ਭੀਖੀ (ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ, ਪੰਜਾਬ) ਨੇ ਸਾਂਝੇ ਤੌਰ ‘ਤੇ ਨਿਭਾਈ |

ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਕਾ. ਨਿਰਮਲ ਸਿੰਘ ਧਾਲੀਵਾਲ ਸੂਬਾਈ ਜਨਰਲ ਸਕੱਤਰ ਏਟਕ, ਰੁਲਦੂ ਸਿੰਘ ਮਾਨਸਾ (ਸੰਯੁਕਤ ਕਿਸਾਨ ਮੋਰਚਾ), ਕਾ. ਹਰਦੇਵ ਸਿੰਘ ਅਰਸ਼ੀ, ਕਾ. ਵਿਜੈ ਕੁਮਾਰ ਭੀਖੀ, ਕਾ. ਮਹੀਪਾਲ ਸਿੰਘ ਬਠਿੰਡਾ (ਸੀ ਟੀ ਯੂ ਪੰਜਾਬ) ਅਤੇ ਕਾ. ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਜਨਤਕ ਅਦਾਰਿਆਂ ਅਤੇ ਕੁਦਰਤੀ ਸਾਧਨਾਂ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਕੇ ਆਮ ਨਾਗਰਿਕਾਂ ਦੀ ਲੁੱਟ ਕਰਵਾ ਰਹੀ ਹੈ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹਨ ਇਹ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਦੁਕਾਨਦਾਰਾਂ ਨੂੰ ਉਜਾੜਨ ਦੀਆਂ ਨੀਤੀਆਂ ਹਨ।

ਇਹ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਲਈ ਇੱਕ ਜੇਤੂ ਅਤੇ ਵਿਆਪਕ ਕਿਸਾਨ ਅੰਦੋਲਨ ਵਾਂਗ ਦੇਸ਼ ਪੱਧਰੀ ਏਕਾ ਕਰਕੇ ਇੱਕ ਵੱਡੇ ਸੰਘਰਸ਼ ਨੂੰ ਸਫਲ ਬਣਾਉਣ ਲਈ 12 ਫਰਵਰੀ ਦੀ ਹੜਤਾਲ ਨੂੰ ਸਫਲ ਕਰਨ ਲਈ ਵਿਆਪਕ ਏਕੇ ਨੂੰ ਮਜ਼ਬੂਤ ਕਰਦੇ ਹੋਏ ਸੰਘਰਸ਼ ਨੂੰ ਪਿੰਡ-ਪਿੰਡ ਪੱਧਰ ‘ਤੇ ਸਮਾਜਿਕ ਏਕੇ ਲਈ ਲਾਮਬੰਦੀ ਕਰਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਬਣਾਏ ਗਏ 4 ਲੇਬਰ ਕੋਡ ਮਜ਼ਦੂਰਾਂ ਨੂੰ ਗੁਲਾਮੀ ਵੱਲ ਧੱਕਣਗੇ ਅਤੇ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਮੁਲਾਜ਼ਮਾਂ ਦਾ ਭਵਿੱਖ ਉਜਾੜਿਆ ਗਿਆ ਹੈ।

ਮੋਦੀ ਸਰਕਾਰ ਦੇਸ਼ ਵਿੱਚ ਕਾਰਪੋਰੇਟ ਘਰਾਣਿਆਂ ਲਈ ਲੁੱਟ ਦੇ ਸੁਰੱਖਿਅਤ ਹਥਿਆਰ ਵਜੋਂ ਪਾਲਸੀ ਬਣਾ ਕੇ ਲੁੱਟ ਯਕੀਨੀ ਬਣਾ ਰਹੀ ਹੈ ਅਤੇ ਆਪਣੇ ਫਾਸ਼ੀ ਹਮਲੇ ਦੀ ਨੀਤੀ ਨੂੰ ਦੇਸ਼ ਅੰਦਰ ਲਾਗੂ ਕਰ ਰਹੀ ਹੈ। ਕਨਵੈਨਸ਼ਨ ਨੂੰ ਹੋਰਨਾਂ ਤੋਂ ਇਲਾਵਾ ਕਾ. ਧੰਨਾ ਮੱਲ ਗੋਇਲ (ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ), ਕਾ. ਸਿਕੰਦਰ ਸਿੰਘ ਘਰਾਂਗਣਾ (ਪੈਨਸ਼ਨਰਜ਼ ਐਸੋਸੀਏਸ਼ਨ), ਰੂਪ ਸਿੰਘ ਢਿੱਲੋਂ, ਜੀਤ ਸਿੰਘ ਬੋਹਾ, ਗੁਰਮੀਤ ਸਿੰਘ ਨੰਦਗੜ੍ਹ, ਆਤਮਾ ਰਾਮ ਸਰਦੂਲਗੜ੍ਹ, ਅਮਰੀਕ ਫਫੜੇ, ਵੇਦ ਪ੍ਰਕਾਸ਼ (ਏਟਕ), ਕਰਨੈਲ ਸਿੰਘ ਭੀਖੀ, ਮੀਨੂ ਮਾਨਸਾ (ਆਂਗਣਵਾੜੀ ਵਰਕਰ ਆਗੂ), ਮਨਜੀਤ ਕੌਰ, ਨਰੇਸ਼ ਬੁਰਜ ਹਰੀ, ਰਘਵੀਰ ਸਿੰਘ ਭੀਖੀ, ਮੇਜਰ ਸਿੰਘ ਦੂਲੋਵਾਲ, ਬਲਵੰਤ ਸਿੰਘ ਦਲੇਲ ਸਿੰਘ ਵਾਲਾ, ਜਸਵੀਰ ਸਿੰਘ ਰਾਏਕੇ, ਮੱਖਣ ਸਿੰਘ ਮਾਨਸਾ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ (ਬੀ.ਕੇ.ਯੂ. ਲੱਖੋਵਾਲ), ਰਤਨ ਸਿੰਘ ਭੋਲਾ (ਵਪਾਰ ਮੰਡਲ), ਭਜਨ ਸਿੰਘ ਘੁੰਮਣ (ਕ੍ਰਾਂਤੀਕਾਰੀ ਕਿਸਾਨ ਯੂਨੀਅਨ), ਕਰਨੈਲ ਸਿੰਘ (ਪੰਜਾਬ ਕਿਸਾਨ ਯੂਨੀਅਨ) ਅਤੇ ਬਲਵਿੰਦਰ ਕÏਰ ਬੈਰਾਗੀ ਨੇ ਵੀ ਸੰਬੋਧਨ ਕੀਤਾ।

ਕਨਵੈਨਸ਼ਨ ਦÏਰਾਨ ਚਾਰ ਮਜ਼ਦੂਰ ਵਿਰੋਧੀ ਲੇਬਰ ਕੋਡ ਤੁਰੰਤ ਰੱਦ ਕੀਤੇ ਜਾਣ, ਨਰੇਗਾ ਸਕੀਮ ਨੂੰ ਬਚਾਉਣ ਲਈ ਬਜਟ ਵਧਾਉਣ ਅਤੇ 200 ਦਿਨ ਕੰਮ ਯਕੀਨੀ ਬਣਾਉਣ, ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਿਨਾਂ ਸ਼ਰਤ ਲਾਗੂ ਕਰਨ ਅਤੇ ਖੇਤੀ ਕਿਰਤ ਖੇਤਰ ਵਿੱਚ ਕਾਰਪੋਰੇਟ ਦੇ ਦਖ਼ਲ ਨੂੰ ਬੰਦ ਕਰਨ, ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨਕ ਅਧਿਕਾਰਾਂ ‘ਤੇ ਹਮਲੇ ਬੰਦ ਕਰਨ ਦੀਆਂ ਮੰਗਾਂ ਮੁੱਖ ਤੌਰ ‘ਤੇ ਉੱਭਰ ਕੇ ਸਾਹਮਣੇ ਆਈਆਂ।

Share this content:

Post Comment