Loading Now

ਮੋਦੀ ਨੌਜਵਾਨਾਂ ਨੂੰ ਰੀਲ੍ਹਾਂ ਬਣਾਉਣ ਦਾ ਨਸ਼ਾ ਲਾ ਰਹੇ : ਰਾਹੁਲ

ਮੋਦੀ ਨੌਜਵਾਨਾਂ ਨੂੰ ਰੀਲ੍ਹਾਂ ਬਣਾਉਣ ਦਾ ਨਸ਼ਾ ਲਾ ਰਹੇ : ਰਾਹੁਲ

ਔਰੰਗਾਬਾਦ, 5 ਨਵੰਬਰ – ਰਾਹੁਲ ਗਾਂਧੀ ਨੇ ਮੰਗਲਵਾਰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਨੌਜਵਾਨ ਸੋਸ਼ਲ ਮੀਡੀਆ ਰੀਲ੍ਹਾਂ ਬਣਾਉਣ ਵਿੱਚ ਰੁੱਝੇ ਰਹਿਣ, ਤਾਂ ਜੋ ਉਹ ਸਿੱਖਿਆ, ਸਿਹਤ ਅਤੇ ਰੁਜ਼ਗਾਰ ਬਾਰੇ ਦਬਾਅ ਵਾਲੀਆਂ ਸਮੱਸਿਆਵਾਂ ਤੋਂ ਭਟਕੇ ਰਹਿਣ। ਬਿਹਾਰ ਦੇ ਔਰੰਗਾਬਾਦ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਪ੍ਰਧਾਨ ਮੰਤਰੀ ’ਤੇ ਸੋਸ਼ਲ ਮੀਡੀਆ ਦੀ ਆਦਤ ਨੂੰ ਵਧਾਵਾ ਦੇਣ ਦਾ ਦੋਸ਼ ਲਾਉਦਿਆਂ ਕਿਹਾ, ‘ਮੋਦੀ ਚਾਹੁੰਦੇ ਹਨ ਕਿ ਤੁਸੀਂ ਰੀਲ੍ਹਾਂ, ਇੰਸਟਾਗ੍ਰਾਮ, ਫੇਸਬੁਕ ਚਲਾਉਣ ਦੇ ਆਦੀ ਹੋ ਜਾਓ… ਇਹ 21ਵੀਂ ਸਦੀ ਦਾ ਨਵਾਂ ਨਸ਼ਾ ਹੈ। ਉਹ ਅਜਿਹਾ ਮਾਹੌਲ ਚਾਹੁੰਦੇ ਹਨ, ਕਿਉਂਕਿ ਇਹ ਯਕੀਨੀ ਬਣਾਏਗਾ ਕਿ ਨੌਜਵਾਨ ਭਟਕੇ ਰਹਿਣ ਅਤੇ ਸਿੱਖਿਆ, ਸਿਹਤ ਅਤੇ ਰੁਜ਼ਗਾਰ ਬਾਰੇ ਆਪਣੀਆਂ ਸਮੱਸਿਆਵਾਂ ਲਈ ਉਨ੍ਹਾ ਦੀ ਸਰਕਾਰ ਨੂੰ ਜਵਾਬਦੇਹ ਨਾ ਠਹਿਰਾਉਣ।’ ਉਨ੍ਹਾ ਇਹ ਵੀ ਦਾਅਵਾ ਕੀਤਾ ਕਿ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਿਹਾਰ ਵਿੱਚ ਵੋਟ ਚੋਰੀ ਕਰ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਐੱਨ ਡੀ ਏ ਵਿਧਾਨ ਸਭਾ ਚੋਣਾਂ ਨਹੀਂ ਜਿੱਤੇਗੀ। ਸਾਬਕਾ ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਮਹਾਂ-ਗੱਠਬੰਧਨ ਬਿਹਾਰ ਵਿੱਚ ਸੱਤਾ ਵਿੱਚ ਆਉਂਦਾ ਹੈ ਤਾਂ ਉਸ ਦੀ ਸਰਕਾਰ ਅਤਿਅੰਤ ਪੱਛੜੇ, ਸਮਾਜਕ ਤੌਰ ’ਤੇ ਹਾਸ਼ੀਏ ’ਤੇ ਰਹਿ ਰਹੇ ਅਤੇ ਦਲਿਤਾਂ ਦੀ ਹੋਵੇਗੀ।

Share this content:

Post Comment