Loading Now

ਮੈਤ ਫਿਕਸਿੰਗ ਦੌਰਾਨ 4 ਭਾਰਤੀ ਖਿਡਾਰੀ ਸਸਪੈਂਡ

ਮੈਤ ਫਿਕਸਿੰਗ ਦੌਰਾਨ 4 ਭਾਰਤੀ ਖਿਡਾਰੀ ਸਸਪੈਂਡ

13, ਦਸੰਬਰ – ਭਾਰਤ ਵਿੱਚ ਕ੍ਰਿਕਟ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਰਹਿੰਦਾ ਹੈ ਤੇ ਦੇਸ਼ ਵਿੱਚ ਵੱਡੀ ਗਿਣਤੀ ਕ੍ਰਿਕਟ ਪ੍ਰੇਮੀ ਹਨ। ਪਰ ਇਸ ਦਰਮਿਆਨ ਭਾਰਤ ਵਿੱਚ ਕ੍ਰਿਕਟ ਵਿੱਚ ਮੈਚ ਫਿਕਸਿੰਗ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਚਾਰ ਖਿਡਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਅਸਾਮ ਕ੍ਰਿਕਟ ਐਸੋਸੀਏਸ਼ਨ (ACA) ਨੇ 4 ਕ੍ਰਿਕਟ ਖਿਡਾਰੀਆਂ ਈਸ਼ਾਨ ਅਹਿਮਦ, ਅਮਿਤ ਸਿਨਹਾ, ਅਮਨ ਤ੍ਰਿਪਾਠੀ ਅਤੇ ਅਭਿਸ਼ੇਕ ਠਾਕੁਰੀ ਨੂੰ ਸਈਦ ਮੁਸ਼ਤਾਕ ਅਲੀ ਟ੍ਰਾਫੀ 2025 ਵਿਚਾਲੇ ਭ੍ਰਿਸ਼ਟਾਚਾਰ ਵਿੱਚ ਸ਼ਮੂਲੀਅਤ ਹੋਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਖਿਡਾਰੀਆਂ ਨੇ ਵੱਖ-ਵੱਖ ਪੜਾਵਾਂ ‘ਤੇ ਅਸਾਮ ਦੀ ਨੁਮਾਇੰਦਗੀ ਕੀਤੀ ਸੀ ਤੇ ਉਨ੍ਹਾਂ ਖਿਲਾਫ਼ ਐਫਆਈਆਰ ਦਰਜ ਕੀਤੀ ਹੈ।

ਉਨ੍ਹਾਂ ‘ਤੇ ਸਈਦ ਮੁਸ਼ਤਾਕ ਅਲੀ ਟ੍ਰਾਫੀ ਵਿੱਚ ਹਿੱਸਾ ਲੈਣ ਵਾਲੇ ਕੁਝ ਅਸਾਮ ਦੇ ਖਿਡਾਰੀਆਂ ਨੂੰ ਪ੍ਰਭਾਵਿਤ ਕਰਨ ਤੇ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਏਸੀਏ ਦੇ ਸਕੱਤਰ ਸਨਾਤਨ ਦਾਸ ਨੇ ਕਿਹਾ, “ਦੋਸ਼ਾਂ ਮਗਰੋਂ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਅਤੇ ਸੁਰੱਖਿਆ ਇਕਾਈ (ਏਸੀਐਸਯੂ) ਨੇ ਪੜਤਾਲ ਕੀਤੀ। ਏਸੀਏ ਨੇ ਵੀ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਹੈ। ਪਹਿਲੀ ਨਜ਼ਰੇ ਉਹ ਗੰਭੀਰ ਦੁਰਵਿਵਹਾਰ ਵਿੱਚ ਸ਼ਾਮਲ ਹੋਣ ਦਾ ਸੰਕੇਤ ਦਿੰਦੇ ਹਨ ਜੋ ਖੇਡ ਦੀ ਅਖੰਡਤਾ ਨੂੰ ਪ੍ਰਭਾਵਤ ਕਰਦੇ ਹਨ

ਅਸਾਮ ਦੇ ਸਈਦ ਮੁਸ਼ਤਾਕ ਲੀਗ ਮੈਚ 26 ਨਵੰਬਰ ਤੋਂ 8 ਦਸੰਬਰ ਤੱਕ ਲਖਨਊ ਵਿੱਚ ਹੋਏ ਸਨ ਅਤੇ ਉਹ ਚੱਲ ਰਹੇ ਸੁਪਰ ਲੀਗ ਪੜਾਅ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੇ। “ਉਨ੍ਹਾਂ ਨੂੰ ਸਥਿਤੀ ਦੇ ਹੋਰ ਵਧਣ ਦੀ ਸੰਭਾਵਨਾ ਨੂੰ ਰੋਕਣ ਲਈ ਮੁਅੱਤਲ ਕੀਤਾ ਗਿਆ ਹੈ। ਦਾਸ ਨੇ ਕਿਹਾ “ਇਹ ਮੁਅੱਤਲੀ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਜਾਂਚ ਦਾ ਅੰਤਿਮ ਨਤੀਜਾ ਪਤਾ ਨਹੀਂ ਲੱਗ ਜਾਂਦਾ ਜਾਂ ਐਸੋਸੀਏਸ਼ਨ ਵੱਲੋਂ ਅਗਲਾ ਫੈਸਲਾ ਨਹੀਂ ਲਿਆ ਜਾਂਦਾ।

ਮੁਅੱਤਲੀ ਦੀ ਮਿਆਦ ਦੌਰਾਨ, ਇਨ੍ਹਾਂ ਖਿਡਾਰੀਆਂ ਨੂੰ ACA, ਇਸਦੀਆਂ ਜ਼ਿਲ੍ਹਾ ਇਕਾਈਆਂ, ਜਾਂ ਮਾਨਤਾ ਪ੍ਰਾਪਤ ਕਲੱਬਾਂ ਦੁਆਰਾ ਆਯੋਜਿਤ ਕਿਸੇ ਵੀ ਰਾਜ-ਪੱਧਰੀ ਟੂਰਨਾਮੈਂਟ ਜਾਂ ਮੈਚ ਵਿੱਚ ਹਿੱਸਾ ਲੈਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਨੂੰ ਮੁਅੱਤਲੀ ਦੀ ਮਿਆਦ ਦੇ ਦੌਰਾਨ ਮੈਚ ਰੈਫਰੀ, ਕੋਚ, ਅੰਪਾਇਰ ਆਦਿ ਸਮੇਤ ਕਿਸੇ ਵੀ ਕ੍ਰਿਕਟ ਨਾਲ ਸਬੰਧਤ ਗਤੀਵਿਧੀ ਵਿੱਚ ਹਿੱਸਾ ਲੈਣ ਤੋਂ ਵੀ ਵਰਜਿਤ ਕੀਤਾ ਗਿਆ ਹੈ।

Share this content:

Post Comment