Loading Now

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ‘ਮੇਰੀ ਰਸੋਈ ਸਕੀਮ’ ਸ਼ੁਰੂ ਕਰਨ ਦਾ ਕੀਤਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ‘ਮੇਰੀ ਰਸੋਈ ਸਕੀਮ’ ਸ਼ੁਰੂ ਕਰਨ ਦਾ ਕੀਤਾ ਐਲਾਨ

ਚੰਡੀਗੜ੍ਹ, 23  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਲਾਈ ਹੇਠ ਕੈਬਨਿਟ ਮੀਟਿੰਗ ਹੋਈ ਹੈ। ਮੀਟਿੰਗ ਸੀਐਮ ਹਾਊਸ ਵਿਖੇ ਹੋਈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਮੇਰੀ ਰਸੋਈ ਸਕੀਮ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਪੰਜਾਬ ਬਜਟ ਸੈਸ਼ਨ ਬਾਰੇ ਵੀ ਜ਼ਿਕਰ ਕੀਤਾ ਹੈ। ਉਸ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਪ੍ਰੈਸ ਕਾਨਫਰੰਸ ਕਰਦਿਆਂ ਮੀਟਿੰਗ ਵਿੱਚ ਆਬਕਾਰੀ ਨੀਤੀ ਨੂੰ ਲੈ ਕੇ ਲਏ ਗਏ ਫੈਸਲੇ ਬਾਰੇ ਦੱਸਿਆ ਹੈ।

‘ਮੇਰੀ ਰਸੋਈ’ ਸਕੀਮ ਦਾ ਐਲਾਨ

ਸੀਐਮ ਮਾਨ ਨੇ ‘ਮੇਰੀ ਰਸੋਈ ਸਕੀਮ’ ਦਾ ਐਲਾਨ ਕੀਤਾ ਜਿਸ ਤਹਿਤ 40 ਲੱਖ ਪਰਿਵਾਰਾਂ ਨੂੰ ਫੂਡ ਕਿੱਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ, ਇਸ ਦਾ ਲਾਭ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਮਿਲੇਗਾ। ਜਿਸ ਵਿੱਚ ਇੱਕੋ ਵਾਰ 3 ਮਹੀਨਿਆਂ ਦਾ ਸਾਮਾਨ ਮਿਲੇਗਾ। ਫੂਡ ਕਿੱਟ ਵਿੱਚ ਦਾਲ ਚੀਨੀ ਅਤੇ ਤੇਲ ਆਦਿ ਵੀ ਮਿਲੇਗਾ। ਉਨ੍ਹਾਂ ਕਿਹਾ ਕਿ, “ਜੋ ਸਾਡੇ ਘਰਾਂ ਵਿੱਚ ਸਾਮਾਨ ਵਰਤਿਆਂ ਜਾਂਦਾ ਹੈ, ਉਹੀ ਮੇਰੀ ਰਸੋਈ ਸਕੀਮ ਤਹਿਤ ਲਾਭਪਾਤਰੀਆਂ ਨੂੰ ਦਿੱਤਾ ਜਾਵੇਗਾ। ਮੇਰੀ ਰਸੋਈ ਸਕੀਮ ਮਾਰਕਫੇਡ ਜ਼ਰੀਏ ਚਲਾਈ ਜਾਵੇਗੀ। ਫੂਡ ਅਤੇ ਸਪਲਾਈ ਜ਼ਰੀਏ ਰਾਸ਼ਨ ਵੰਡਿਆ ਜਾਵੇਗਾ। ਇੱਕੋ ਵਾਰ ਵਿੱਚ 3 ਮਹੀਨਿਆਂ ਦਾ ਰਾਸ਼ਨ ਵੰਡਿਆ ਜਾਵੇਗਾ। ਸਮੇਂ-ਸਮੇਂ ਉੱਤੇ ਕੁਆਲਟੀ ਚੈਕ ਹੋਵੇਗੀ। ਉਨ੍ਹਾਂ ਕਿਹਾ ਕਿ, “ਇਸ ਯੋਜਨਾ ਦੇ ਤਹਿਤ, ਲੋਕਾਂ ਨੂੰ ਜਨਤਕ ਵੰਡ ਰਾਹੀਂ ਕਣਕ ਮਿਲਦੀ ਰਹੇਗੀ। ਹੁਣ ਅਸੀਂ ਭੋਜਨ ਨੂੰ ਹੋਰ ਪੌਸ਼ਟਿਕ ਬਣਾਉਣ ਲਈ ਇੱਕ ਯੋਜਨਾ ਸ਼ੁਰੂ ਕਰ ਰਹੇ ਹਾਂ। ਤਾਂ ਜੋ ਪਰਿਵਾਰ ਦੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਮਿਲ ਸਕੇ। ਉਹ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ।”

ਨੀਲਾ ਕਾਰਡ ਧਾਰਕਾਂ ਨੂੰ ਕੀ-ਕੀ ਮਿਲੇਗਾ

ਮੁੱਖ ਮੰਤਰੀ ਨੇ ਕਿਹਾ ਕਿ, “40 ਲੱਖ ਪਰਿਵਾਰਾਂ ਲਈ ਇੱਕ ਫੂਡ ਕਿੱਟ ਤਿਆਰ ਕੀਤੀ ਜਾਵੇਗੀ, ਜੋ ਕਿ ਨੀਲਾ ਕਾਰਡ ਧਾਰਕਾਂ ਨੂੰ ਦਿੱਤੀ ਜਾਵੇਗੀ। ਕਣਕ ਦੇ ਨਾਲ, ਕਿੱਟ ਵਿੱਚ 2 ਕਿਲੋ ਦਾਲ ਉੜਦ-ਛੋਲੇ, 2 ਕਿਲੋ ਖੰਡ, 1 ਕਿਲੋ ਆਇਓਡੀਨ ਵਾਲਾ ਨਮਕ, 200 ਗ੍ਰਾਮ ਹਲਦੀ ਪਾਊਡਰ ਅਤੇ ਇੱਕ ਲੀਟਰ ਸਰ੍ਹੋਂ ਦਾ ਤੇਲ ਹੋਵੇਗਾ।

ਪੰਜਾਬ ਬਜਟ ਸੈਸ਼ਨ

ਸੀਐਮ ਭਗਵੰਤ ਮਾਨ ਨੇ ਦੱਸਿਆ ਸੀ ਕਿ, ਪੰਜਾਬ ਵਿਾਧਾਨ ਸਭਾ ਦਾ ਬਜਟ ਸੈਸ਼ਨ 6 ਮਾਰਚ (ਸ਼ੁੱਕਰਵਾਰ), 2026 ਤੋਂ ਸ਼ੁਰੂ ਹੋਵੇਗਾ। ਜਦਕਿ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ 8 ਮਾਰਚ (ਐਤਵਾਰ) ਨੂੰ ਪੰਜਾਬ ਦਾ ਬਜਟ 2026-27 ਪੇਸ਼ ਕਰਨਗੇ। ਇਹ ਬਜਟ ਸੈਸ਼ਨ 16 ਮਾਰਚ ਤੱਕ ਚੱਲੇਗਾ। ਇਸ ਸਬੰਧੀ ਹਰਪਾਲ ਚੀਮਾ ਅੱਜ ਦਪਹਿਰ ਬਾਅਦ ਪ੍ਰੈਸ ਕਾਨਫਰੰਸ ਕਰਨਗੇ। ਐਤਵਾਰ ਨੂੰ ਬਜਟ ਸੈਸ਼ਨ ਰੱਖੇ ਜਾਣ ਦੇ ਸਵਾਲ ਉੱਤੇ ਸੀਐਮ ਮਾਨ ਨੇ ਜਵਾਬ ਦਿੰਦਿਆ ਕਿਹਾ ਕਿ, “ਜੇਕਰ ਮੋਦੀ ਐਤਵਾਰ ਨੂੰ ਪਾਰਲੀਮੈਂਟ ਖੁੱਲ੍ਹਵਾ ਸਕਦੇ ਤਾਂ, ਅਸੀਂ ਕਿਉਂ ਨਹੀਂ? ਬਾਕੀ ਉਸ ਦਿਨ ਸਿਰਫ਼ ਐਤਵਾਰ ਹੀ ਨਹੀਂ ਹੈ, ਅੰਤਰਰਾਸ਼ਟਰੀ ਮਹਿਲਾ ਦਿਵਸ ਵੀ ਹੈ।”ਸੋ ਅਜਿਹੇ ਵਿੱਚ ਕਿਆਸ ਲਗਾਏ ਜਾ ਰਹੇ ਹਨ ਕਿ ਬਜਟ ਵਾਲੇ ਦਿਨ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਆਪ ਸਰਕਾਰ ਵਲੋਂ ਪੂਰੀ ਕੀਤੀ ਜਾ ਸਕਦੀ ਹੈ।

ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਐਲਾਨ

ਪੰਜਾਬ ਦੀ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ, “ਜਦੋਂ 2022-23 ਵਿੱਚ ਸਾਡੀ ਸਰਕਾਰ ਬਣੀ ਸੀ, ਤਾਂ ਪੰਜਾਬ ਸਰਕਾਰ ਨੂੰ ਸਿਰਫ਼ 6,200 ਕਰੋੜ ਰੁਪਏ ਦਾ ਮਾਲੀਆ ਮਿਲਿਆ ਸੀ। ਅੱਜ ਉਹ ਮਾਲੀਆ ਵਧ ਕੇ 11,020 ਕਰੋੜ ਰੁਪਏ ਹੋ ਗਿਆ ਹੈ। ਸਾਲ ਭਰ ਕੋਈ ਵੀ ਕਿਸ਼ਤ ਦੇਰੀ ਨਾਲ ਨਹੀਂ ਆਈ।

Share this content:

Post Comment