ਮੁੰਬਈ: ਗੇਟਵੇਅ ਆਫ ਇੰਡੀਆ ’ਤੇ ਫਿਲਮੀ ਹਸਤੀਆਂ ਨੇ ਰੌਣਕਾਂ ਲਾਈਆਂ
ਮੁੰਬਈ, 23 ਨਵੰਬਰ – ਮੁੰਬਈ ਦੇ ਗੇਟਵੇਅ ਆਫ ਇੰਡੀਆ ’ਤੇ ਗੋਲਬਲ ਪੀਸ ਆਨਰਜ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰੌਫ ਨੇ ਵੀ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਵਾ ਵਿਕਰਾਂਤ ਮੈਸੀ, ਸ਼ਾਹਰੁਖ ਖ਼ਾਨ, ਰਣਵੀਰ ਸਿੰਘ ਸਣੇ ਕਈ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਗੋਲੀਬਾਰੀ ਦੀ ਘਟਨਾ ਮਗਰੋਂ ਟਾਈਗਰ ਸ਼ਰੌਫ ਪਹਿਲੀ ਵਾਰ ਕਿਸੇ ਜਨਤਕ ਸਮਾਗਮ ਵਿੱਚ ਪੇਸ਼ਕਾਰੀ ਦੇਣ ਪੁੱਜਿਆ। ਇਸ ਦੌਰਾਨ ਉਸ ਨੇ ਲਾਲ ਅਤੇ ਸੁਨਹਿਰੀ ਰੰਗ ਦਾ ਰਵਾਇਤੀ ਪਹਿਰਾਵਾ ਪਾਇਆ ਹੋਇਆ ਸੀ। ਅਦਾਕਾਰ ਨੇ ‘ਅਗਨੀਪਥ’ ਫਿਲਮ ਦੇ ਗੀਤ ‘ਦੇਵਾ ਸ੍ਰੀ ਗਣੇਸ਼ਾ’ ’ਤੇ ਪੇਸ਼ਕਾਰੀ ਦਿੱਤੀ। ਅਦਾਕਾਰ ਟਾਈਗਰ ਸ਼ਰੌਫ ’ਤੇ 17 ਅਕਤੂਬਰ ਨੂੰ ਹਮਲਾ ਹੋਇਆ ਸੀ। ਹਮਲਾਵਰਾਂ ਨੇ ਮੁੰਬਈ ਦੇ ਜੁਹੂ ਇਲਾਕੇ ਵਿੱਚ ਉਸ ਦੀ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਹਮਲੇ ਵਿੱਚ ਅਦਾਕਾਰ ਵਾਲ-ਵਾਲ ਬਚ ਗਏ ਸਨ ਜਦੋਂਕਿ ਉਨ੍ਹਾਂ ਦਾ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਏ ਸਨ।
ਟਾਈਗਰ ਸ਼ਰੌਫ ਜਲਦੀ ਹੀ ਅਗਲੀ ਫਿਲਮ ਵਿੱਚ ਨਜ਼ਰ ਆਉਣਗੇ। ਹਾਲੇ ਤੱਕ ਇਸ ਫਿਲਮ ਦੇ ਨਾਮ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਦੇ ਨਿਰਮਾਤਾ ਰੇਮੋ ਡਿਸੂਜ਼ਾ ਹਨ। ਇਸ ਫਿਲਮ ਦਾ ਪ੍ਰੋਡਕਸ਼ਨ ਵਿੱਕੀ ਜੈਨ ਨੇ ਵੀ ਜੇ ਫਿਲਮਜ਼ ਦੇ ਬੈਨਰ ਹੇਠ ਕੀਤਾ ਹੈ। ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਨਿਰਮਾਤਾਵਾਂ ਵੱਲੋਂ ਫਿਲਮ ਦੀ ਕਹਾਣੀ ਅਤੇ ਇਸ ਦੇ ਰਿਲੀਜ਼ ਸਬੰਧੀ ਕੋਈ ਜਾਣਕਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਦਾਕਾਰ ਸ਼ਰੌਫ ਆਖ਼ਰੀ ਵਾਰ ‘ਬਾਗ਼ੀ 4’ ਵਿੱਚ ਨਜ਼ਰ ਆਇਆ ਸੀ। ਇਸ ਫਿਲਮ ਵਿੱਚ ਸੋਨਮ ਬਾਜਵਾ ਅਤੇ ਹਰਨਾਜ਼ ਸੰਧੂ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ। ਇਹ ਫਿਲਮ 2025 ਵਿੱਚ ਰਿਲੀਜ਼ ਹੋਈ ਸੀ।
Share this content:



Post Comment