Loading Now

ਮੁੜ ਪਾਕਿਸਤਾਨੀ ਪਤੀ ਦੇ ਘਰ ਪਹੁੰਚੀ ਸਰਬਜੀਤ ਕੌਰ ਉਰਫ਼ ਨੂਰ ਹੂਸੈਨ

ਮੁੜ ਪਾਕਿਸਤਾਨੀ ਪਤੀ ਦੇ ਘਰ ਪਹੁੰਚੀ ਸਰਬਜੀਤ ਕੌਰ ਉਰਫ਼ ਨੂਰ ਹੂਸੈਨ

ਭਾਰਤ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਉਰਫ਼ ਨੂਰ ਫਾਤਿਮਾ ਹੂਸੈਨ ਬੀਤੇ ਦਿਨ ਆਪਣੇ ਪਾਕਿਸਤਾਨੀ ਪਤੀ ਨਾਸਿਰ ਹੂਸੈਨ ਦੇ ਘਰ ਪਹੁੰਚ ਗਈ ਹੈ। ਹਾਲਾਂਕਿ ਪਿਛਲੇ ਕੁੱਝ ਸਮੇਂ ਤੋਂ ਸਰਬਜੀਤ ਕੌਰ ਦੇ ਭਾਰਤ ਵਾਪਸ ਆਉਣ ਦੇ ਕਿਆਸ ਲਾਏ ਜਾ ਰਹੇ ਸਨ। ਪਾਕਿਸਤਾਨ ਦੇ ਮਹਿਲਾ ਸ਼ੈਲਟਰ ਹੋਮ ਤੋਂ ਰਿਹਾਈ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿੱਚ ਉਸ ਦੀ ਖੁਸ਼ੀ ਵੱਖਰੀ ਹੀ ਦਿਖਾਈ ਦੇ ਰਹੀ ਸੀ। ਉਸਨੇ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸਦੇ ਨਾਲ ਉਸਦਾ ਪਤੀ ਨਾਸਿਰ ਹੁਸੈਨ ਵੀ ਮੌਜੂਦ ਸੀ, ਜਿਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ।

ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਕੌਰ ਉਰਫ਼ ਨੂਰ ਫਾਤਿਮਾ ਨੇ ਕਿਹਾ ਕਿ ਜੇ ਸੱਚਾ ਪਿਆਰ ਹੋਵੇ ਤਾਂ ਦਿਲ ਵਿੱਚ ਇਹ ਅਹਿਸਾਸ ਰਹਿੰਦਾ ਹੈ ਕਿ ਅਸੀਂ ਇਕ-ਦੂਜੇ ਨੂੰ ਜ਼ਰੂਰ ਮਿਲਾਂਗੇ। ਉਸ ਨੇ ਕਿਹਾ ਕਿ ਉਹਨਾਂ ਦਾ ਪਿਆਰ ਅੱਜ ਦਾ ਨਹੀਂ, ਸਗੋਂ ਪਿਛਲੇ ਅੱਠ ਸਾਲਾਂ ਤੋਂ ਕਾਇਮ ਹੈ। ਉਸ ਨੇ ਕਿਹਾ, ‘‘ਜੇ ਉਸ ਦੇ ਮੂੰਹ ਵਿੱਚ ਦੰਦ ਵੀ ਨਾ ਰਹਿੰਦੇ, ਤਾਂ ਵੀ ਉਹ ਪਾਕਿਸਤਾਨ ਜ਼ਰੂਰ ਆਉਂਦੀ।’’ ਸਰਬਜੀਤ ਕੌਰ ਉਰਫ਼ ਨੂਰ ਹੂਸੈਨ ਨੇ ਕਿਹਾ ਕਿ ਹੁਣ ਉਹ ਆਪਣੀ ਬਾਕੀ ਜ਼ਿੰਦਗੀ ਪਾਕਿਸਤਾਨ ਵਿੱਚ ਖੁਸ਼ੀ-ਖੁਸ਼ੀ ਬਿਤਾਉਣੀ ਚਾਹੁੰਦੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਹੁਣ ਸਰਬਜੀਤ ਕੌਰ ਉਰਫ਼ ਨੂਰ ਹੂਸੈਨ ਭਾਰਤ ਵਾਪਸ ਨਹੀਂ ਆਵੇਗੀ। ਹਾਲਾਂਕਿ ਕੁੱਝ ਸਮਾਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕਥਿਤ ਤੌਰ ’ਤੇ ਉਕਤ ਮਹਿਲਾ ਆਪਣੇ ਭਾਰਤੀ ਪਤੀ ਨਾਲ ਗੱਲ ਕਰਦਿਆਂ ਭਾਰਤ ਆਉਣ ਲਈ ਅਪੀਲ ਕਰ ਰਹੀ ਸੀ।

 

Share this content:

Post Comment