Loading Now

ਮੁੜ ਜੰਗ ਸ਼ੁਰੂ ਕਰਨ ਦਾ ਇਰਾਨ ਨੇ ਦਿੱਤਾ ਸਾਫ਼-ਸਾਫ਼ ਸੰਕੇਤ

ਮੁੜ ਜੰਗ ਸ਼ੁਰੂ ਕਰਨ ਦਾ ਇਰਾਨ ਨੇ ਦਿੱਤਾ ਸਾਫ਼-ਸਾਫ਼ ਸੰਕੇਤ

ਇਰਾਨ, 27 ਜੂਨ – ਇਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ ਨੇ ਆਪਣੇ ਪਹਿਲੇ ਟੈਲੀਵਿਜ਼ਨ ਭਾਸ਼ਣ ਵਿੱਚ, ਜੋ ਇਰਾਨ-ਇਜ਼ਰਾਈਲ ਜੰਗਬੰਦੀ ਤੋਂ ਬਾਅਦ ਆਇਆ, ਅਮਰੀਕਾ ਨੂੰ ਮੁੜ ਚਿਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਨੇ ਭਵਿੱਖ ਵਿੱਚ ਕੋਈ ਹਮਲਾ ਕੀਤਾ ਤਾਂ ਈਰਾਨ ਮੱਧ-ਪੂਰਬ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਵੇਗਾ। ਖਮੇਨੀ ਨੇ ਕਿਹਾ, “ਇਸਲਾਮੀ ਗਣਰਾਜ ਨੇ ਅਮਰੀਕਾ ਦੇ ਮੂੰਹ ‘ਤੇ ਥੱਪੜ ਮਾਰਿਆ। ਅਸੀਂ ਖੇਤਰ ਵਿੱਚ ਇੱਕ ਮਹੱਤਵਪੂਰਨ ਅਮਰੀਕੀ ਅੱਡੇ ‘ਤੇ ਹਮਲਾ ਕੀਤਾ।” ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਜਿਹੀ ਕਾਰਵਾਈ ਭਵਿੱਖ ਵਿੱਚ ਵੀ ਦੁਹਰਾਈ ਜਾ ਸਕਦੀ ਹੈ ਅਤੇ ਈਰਾਨ ਕੋਲ ਖੇਤਰ ਵਿੱਚ ਅਮਰੀਕੀ ਠਿਕਾਣਿਆਂ ਤੱਕ ਪਹੁੰਚ ਹੈ।

ਇਹ ਟਿੱਪਣੀਆਂ ਉਸ ਸਮੇਂ ਆਈਆਂ ਹਨ ਜਦੋਂ ਤਹਿਰਾਨ ਨੇ ਕਤਰ ਵਿੱਚ ਅਲ ਉਦੀਦ ਏਅਰ ਬੇਸ ‘ਤੇ 19 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ, ਜੋ ਕਿ ਅਮਰੀਕੀ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਸੀ। ਖਮੇਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਹਮਲਿਆਂ ਬਾਰੇ ਟਿੱਪਣੀਆਂ ਨੂੰ “ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ” ਦੱਸਿਆ ਅਤੇ ਦਾਅਵਾ ਕੀਤਾ ਕਿ ਅਮਰੀਕਾ ਨੇ “ਇਸ ਯੁੱਧ ਤੋਂ ਕੁਝ ਵੀ ਹਾਸਲ ਨਹੀਂ ਕੀਤਾ”। ਖਮੇਨੀ ਨੇ ਸਾਫ਼ ਕੀਤਾ ਕਿ ਆਤਮ ਸਮਰਪਣ ਕਦੇ ਨਹੀਂ ਹੋਵੇਗੀ ਅਤੇ ਜੇਕਰ ਕੋਈ ਹਮਲਾ ਹੋਇਆ ਤਾਂ “ਦੁਸ਼ਮਣ ਨੂੰ ਜ਼ਰੂਰ ਭਾਰੀ ਕੀਮਤ ਚੁਕਾਉਣੀ ਪਵੇਗੀ”।

Share this content:

Post Comment