Loading Now

ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਜਿਲ੍ਹਾ ਕੋਆਰਡੀਨੇਸ਼ਨ ਕਮੇਟੀ ਦੀ ਹੋਈ ਮੀਟਿੰਗ

ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਜਿਲ੍ਹਾ ਕੋਆਰਡੀਨੇਸ਼ਨ ਕਮੇਟੀ ਦੀ ਹੋਈ ਮੀਟਿੰਗ

WhatsApp-Image-2026-06-11-at-3.23.58-PM ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਜਿਲ੍ਹਾ ਕੋਆਰਡੀਨੇਸ਼ਨ ਕਮੇਟੀ ਦੀ ਹੋਈ ਮੀਟਿੰਗ
ਮੁਲਾਜ਼ਮ/ਪੈਨਸ਼ਨਰਜ ਜਾਇੰਟ ਫਰੰਟ ਵਿਚ ਸਾਮਲ ਕਨਵੀਨਰ ਤੇ ਮੈਂਬਰਜ

*ਮੋਗਾ ਵਿਖੇ ਜਿਲ੍ਹਾ ਪੱਧਰੀ ਕਨਵੈਨਸ਼ਨ 11 ਜੁਲਾਈ ਨੂੰ ਕਰਨ ਦਾ ਕੀਤਾ ਫੈਸਲਾ
*ਪੰਜਾਬ ਸਰਕਾਰ ਮੁਲਾਜਮਾੰ/ਪੈਨਸ਼ਨਰਾਂ ਦੀਆਂ ਮੰਗਾਂ ਦਾ ਕਰੇ ਨਿਪਟਾਰਾ: ਭਜਨ ਸਿੰਘ ਗਿੱਲ
ਮੋਗਾ 11 ਜੂਨ (ਏ.ਡੀ.ਪੀ ਨਿਊਜ਼) – ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਜਿਲ੍ਹਾ ਪੱਧਰ ਤੇ ਕਨਵੈਨਸ਼ਨਾਂ ਕਰਨ ਅਤੇ ਹਲਕਾ ਵਿਧਾਇਕਾਂ ਦੇ ਘਰਾਂ ਅੱਗੇ ਘੜੇ ਭੰਨਣ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਜਿਲ੍ਹਾ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕਾਮਰੇਡ ਸ਼ਹੀਦ ਨਛੱਤਰ ਸਿੰਘ ਭਵਨ ਮੋਗਾ ਵਿਖੇ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੁਆਰਾ ਬੇਰੁਜਗਾਰ ਅਪ੍ਰੈਂਟਸ ਲਾਈਨਮੈਨਾਂ ਨੂੰ ਰੁਜਗਾਰ ਮੰਗਣ ਬਦਲੇ ਡਾਂਗਾਂ ਨਾਲ ਬੇਤਹਾਸ਼ਾ ਅਤੇ ਜਾਲਮਾਨਾ ਢੰਗ ਨਾਲ ਕੁੱਟਣ ਅਤੇ ਜਲੀਲ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਜਗਦੀਸ਼ ਸਿੰਘ ਚਾਹਲ , ਸੁਖਮੰਦਰ ਸਿੰਘ , ਗੁਰਜੰਟ ਸਿੰਘ ਕੋਕਰੀ , ਬਲੌਰ ਸਿੰਘ ਘਾਲੀ , ਗੁਰਮੇਲ ਸਿੰਘ ਨਾਹਰ , ਦਿਗਵਿਜੈ ਸ਼ਰਮਾਂ , ਰਾਜਿੰਦਰ ਸਿੰਘ ਰਿਆੜ , ਸਤਿਯਮ ਪ੍ਰਕਾਸ਼ ਸੁਰਜੀਤ ਸਿੰਘ ਗਗੜਾ ‘ ਕੁਲਵੀਰ ਸਿੰਘ ਢਿੱਲੋਂ , ਹਰਜੰਟ ਸਿੰਘ ਬੌਡੇ , ਸੁਰਿੰਦਰ ਰਾਮ ਕੁੱਸਾ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ/ ਪੈਨਸ਼ਨਰਾਂ , ਕਿਸਾਨਾਂ ਮਜ਼ਦੂਰਾਂ ਅਤੇ ਬੇਰੁਜਗਾਰਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਦੀ ਜੁਬਾਨ ਬੰਦ ਕਰਨ ਲਈ ਜਬਰ ਜੁਲਮ ਦਾ ਸਹਾਰਾ ਲੈ ਰਹੀ ਹੈ। ਪਰ ਇਹ ਭੁਲੇਖਾ ਸਰਕਾਰਾਂ ਨੂੰ ਕੱਢ ਦੇਣਾ ਚਾਹੀਦਾ ਹੈ ਕਿ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਤੋਂ ਪਿੱਛੇ ਹਟ ਜਾਣਗੇ। ਪਰ ਇਹ ਸੰਘਰਸ਼ ਮੰਗਾਂ ਦੀ ਪ੍ਰਾਪਤੀ ਤੱਕ ਲਗਾਤਾਰ ਜਾਰੀ ਰਹੇਗਾ।

ਸਰਬਜੀਤ ਸਿੰਘ ਦੌਧਰ , ਬਿੱਕਰ ਸਿੰਘ ਮਾਛੀਕੇ , ਪ੍ਰੇਮ ਕੁਮਾਰ , ਭੁਪਿੰਦਰ ਸਿੰਘ ਸੇਖੋਂ , ਅਮਰਿੰਦਰ ਸਿੰਘ ਦਾਤਾਰ ਸਿੰਘ ਅਤੇ ਰਾਮ ਕ੍ਰਿਸ਼ਨ , ਸੁਖਪਾਲ ਜੀਤ ਸਿੰਘ , ਜਸਵੀਰ ਸਿੰਘ ਨੇ ਦੱਸਿਆ ਕਿ ਮੁਲਾਜਮਾਂ ਪੈਨਸ਼ਨਰਾਂ ਨੂੰ ਉਹਨਾਂ ਦੀਆਂ ਮੰਗਾਂ ਪ੍ਰਤੀ ਸੁਚੇਤ ਕਰਨ ਲਈ ਜਿਲ੍ਹਾ ਪੱਧਰੀ *ਚੇਤਨਾ ਕਨਵੈਨਸ਼ਨ* ਮੋਗਾ ਦੇ ਨਛੱਤਰ ਸਿੰਘ ਭਵਨ ਵਿੱਚ 11 ਜੁਲਾਈ 2020 ਨੂੰ ਕੀਤੀ ਜਾਵੇਗੀ ਜਿਸ ਵਿੱਚ ਹਰੇਕ ਜੱਥੇਬੰਦੀ ਆਪਣੇ ਲਾਏ ਕੋਟੇ ਮੁਤਾਬਕ ਮੁਲਾਜਮਾਂ ਪੈਨਸ਼ਨਰਾਂ ਨੂੰ ਸ਼ਾਮਲ ਕਰੇਗੀ। ਪੈਨਸ਼ਨਰ ਜਥੇਬੰਦੀ ਦੇ ਜਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਾਜਮ/ ਪੈਨਸ਼ਨਰ ਵਿਰੋਧੀ ਰਵਈਏ ਨੂੰ ਜਾਹਰ ਕਰਨ ਲਈ ਕਨਵੈਨਸ਼ਨ ਤੋਂ ਬਾਅਦ ਸਮੂਹ ਐਮ ਐਲ ਏਜ ਦੇ ਘਰਾਂ ਅੱਗੇ ਘੜੇ ਭੰਨ ਕੇ ਅਪਣਾ ਰੋਸ ਜ਼ਾਹਰ ਕਰਨਗੇ ਅਤੇ ਆਪਣੀਆਂ ਮੰਗਾਂ ਦੇ ਮੰਗ ਪੱਤਰ ਸੌਂਪੇ ਜਾਣਗੇ।

Share this content:

Post Comment