Loading Now

ਮਾਸਟਰ ਸਲੀਮ ਨੂੰ ਵੱਡਾ ਸਦਮਾ, ਪਿਤਾ ਤੇ ਉਸਤਾਦ ਪੂਰਨਸ਼ਾਹ ਕੋਟੀ ਦਾ ਹੋਇਆ ਦਿਹਾਂਤ

ਮਾਸਟਰ ਸਲੀਮ ਨੂੰ ਵੱਡਾ ਸਦਮਾ, ਪਿਤਾ ਤੇ ਉਸਤਾਦ ਪੂਰਨਸ਼ਾਹ ਕੋਟੀ ਦਾ ਹੋਇਆ ਦਿਹਾਂਤ

22, ਦਸੰਬਰ – ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਦੱਸ ਦੇਈਏ ਕਿ ਪੰਜਾਬੀ ਲੋਕ ਗਾਇਕੀ ਅਤੇ ਸਾਹਿਤਕ ਜਗਤ ਲਈ ਅੱਜ ਦੁੱਖ ਭਰਾ ਸਮਾਂ ਹੈ। ਪ੍ਰਸਿੱਧ ਗੀਤਕਾਰ ਅਤੇ ਉਸਤਾਦ ਪੂਰਨ ਸ਼ਾਹਕੋਟੀ ਦਾ ਦਿਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੇ ਆਖ਼ਰੀ ਸਾਹ ਆਪਣੇ ਨਿਵਾਸ ਸਥਾਨ ‘ਤੇ ਲਏ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪੰਜਾਬੀ ਸੰਗੀਤ ਅਤੇ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਕਈ ਗਾਇਕਾਂ ਨੇ ਉਸਤਾਦ ਪੂਰਨ ਸ਼ਾਹਕੋਟੀ ਵੱਲੋਂ ਲਿਖੇ ਗੀਤ

ਉਸਤਾਦ ਪੂਰਨ ਸ਼ਾਹਕੋਟੀ ਪੰਜਾਬੀ ਲੋਕਧਾਰਾ ਅਤੇ ਭਾਵਨਾਤਮਕ ਗੀਤਕਲਾ ਦਾ ਇੱਕ ਮਜ਼ਬੂਤ ਸਤੰਭ ਮੰਨੇ ਜਾਂਦੇ ਸਨ। ਉਨ੍ਹਾਂ ਦੇ ਲਿਖੇ ਗੀਤਾਂ ਵਿੱਚ ਮਿੱਟੀ ਦੀ ਖੁਸ਼ਬੂ, ਲੋਕਾਂ ਦੇ ਦੁੱਖ-ਸੁੱਖ ਅਤੇ ਸਮਾਜਿਕ ਸੱਚਾਈ ਸਾਫ਼ ਝਲਕਦੀ ਸੀ। ਕਈ ਮਸ਼ਹੂਰ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ, ਜੋ ਅੱਜ ਵੀ ਪੰਜਾਬੀ ਦਰਸ਼ਕਾਂ ਦੇ ਦਿਲਾਂ ‘ਚ ਵੱਸਦੇ ਹਨ। ਸਾਹਿਤਕ ਅਤੇ ਸੱਭਿਆਚਾਰਕ ਮੰਚਾਂ ‘ਤੇ ਪੂਰਨ ਸ਼ਾਹਕੋਟੀ ਨੂੰ ਇੱਕ ਸੰਵੇਦਨਸ਼ੀਲ ਕਲਮਕਾਰ ਅਤੇ ਗੰਭੀਰ ਸੋਚ ਵਾਲੇ ਰਚਨਹਾਰ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਦੀ ਕਲਮ ਨੇ ਨਾ ਸਿਰਫ਼ ਮਨੋਰੰਜਨ ਦਿੱਤਾ, ਸਗੋਂ ਸਮਾਜ ਨੂੰ ਸੋਚਣ ਲਈ ਵੀ ਮਜਬੂਰ ਕੀਤਾ। ਉਨ੍ਹਾਂ ਦੇ ਪੁੱਤਰ ਮਾਸਟਰ ਸਲੀਮ ਮਸ਼ਹੂਰ ਪੰਜਾਬੀ ਗਾਇਕ ਹਨ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਇਕ ਅਪੂਰਣੀ ਘਾਟ ਪਈ ਹੈ।

Share this content:

Post Comment