Loading Now

ਮਨਰੇਗਾ ਮਜ਼ਦੂਰ ਬੀਬੀਆਂ ਦਾ 1000-1500 ਰੁਪਏ ਲੈਣ ਤੋਂ ਇਨਕਾਰ

ਮਨਰੇਗਾ ਮਜ਼ਦੂਰ ਬੀਬੀਆਂ ਦਾ 1000-1500 ਰੁਪਏ ਲੈਣ ਤੋਂ ਇਨਕਾਰ

ਨਾਭਾ, 3 ਜੁਲਾਈ – ਕੁਝ ਮਨਰੇਗਾ ਮਜ਼ਦੂਰ ਬੀਬੀਆਂ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਨਕਦ ਰਾਸ਼ੀ ਲੈਣ ਤੋਂ ਇਨਕਾਰ ਕਰਦਿਆਂ ਰੁਜ਼ਗਾਰ ਦੀ ਗਾਰੰਟੀ ਅਤੇ ਯੋਗ ਮਿਹਨਤਾਨੇ ਦੀ ਮੰਗ ਕੀਤੀ ਹੈ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਮਜ਼ਦੂਰ ਮਹਿਲਾ ਦੀ ਵੀਡੀਓ ਐਕਸ ਉੱਪਰ ਸਾਂਝੀ ਕਰਦੇ ਹੋਏ ਸ਼ਲਾਘਾ ਕੀਤੀ ਹੈ। ਫਰੰਟ ਦੀ ਸੂਬਾ ਆਗੂ ਕੁਲਵਿੰਦਰ ਕੌਰ ਰਾਮਗੜ੍ਹ ਅਤੇ ਹਰਪਾਲ ਕੌਰ ਸੁਨਾਮ ਨੇ ਕਿਹਾ ਕਿ 1 ਜੁਲਾਈ ਨੂੰ ਮਨਰੇਗਾ ਖਤਮ ਹੋ ਗਈ ਪਰ ਪੰਜਾਬ ਵਿਚ ਵੀ ਬੀ-ਜੀ ਰਾਮ ਜੀ ਤਹਿਤ ਕਿਸੇ ਨੂੰ ਰੁਜ਼ਗਾਰ ਤਾਂ ਨਹੀਂ ਮਿਲਿਆ ਸਗੋਂ 1 ਜੁਲਾਈ ਨੂੰ ਹੀ ਖਾਤਿਆਂ ’ਚ ਪੈਸੇ ਪਾਉਣ ਦਾ ਕੰਮ ਸ਼ੁਰੂ ਹੋਇਆ।

ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਮੰਗ ਮੁਤਾਬਕ ਮਨਰੇਗਾ ਪ੍ਰਾਜੈਕਟ ਬਣਾਉਣ ਦੀ ਆਪਣੀ ਡਿਊਟੀ ਨਾ ਕਰਦੇ ਹੋਏ ਖੁਦ ਮੁਫ਼ਤਖੋਰੀ ਕੀਤੀ ਅਤੇ ਹਮੇਸ਼ਾ ਮਨਰੇਗਾ ਕਾਨੂੰਨ ਨੂੰ ਬਦਨਾਮ ਕੀਤਾ ਜਦਕਿ ਮਜ਼ਦੂਰ ਆਪਣੇ 350 ਰੁਪਏ ਦਿਹਾੜੀ ਦਾ ਹੱਕ ਅਦਾ ਕਰਦਾ ਹੈ। ਹੁਣ ਲੋਕਾਂ ਨੂੰ ਮੁਫ਼ਤਖੋਰੀ ਉੱਪਰ ਨਿਰਭਰ ਕਰਨ ਦਾ ਰੁਝਾਨ ਸਹੀ ਨਹੀਂ ਹੈ। ਡੈਮੋਕ੍ਰੈਟਿਕ ਮਨਰੇਗਾ ਫਰੰਟ ਦੇ ਸੂਬਾ ਪ੍ਰਧਾਨ ਰਾਜਕੁਮਾਰ ਕਨਸੂਹਾ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੇ ਰੁਜ਼ਗਾਰ ਦੀ ਗਾਰੰਟੀ ਲਈ ਬਜਟ ਰੱਖਣ ਦੀ ਥਾਂ ਅਤੇ ਆਂਗਣਵਾੜੀ ਵਰਕਰਾਂ, ਮਿਡ-ਡੇਅ ਮੀਲ ਕੁੱਕ, ਹਰ ਵਿਭਾਗ ’ਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਯੋਗ ਮਿਹਨਤਾਨਾ ਦੇਣ ਦੀ ਥਾਂ ਜਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਦੀ ਥਾਂ ਅਗਾਮੀ ਚੋਣਾਂ ਨੂੰ ਦੇਖਦੇ ਹੋਏ ਨਕਦ ਰਾਸ਼ੀ ਦੇਣ ਨੂੰ ਤਰਜੀਹ ਦਿੱਤੀ ਹੈ।

Share this content:

Post Comment