ਭੁਚਾਲ ਨੇ ਹਿਲਾਇਆ ਪੂਰਬੀ ਰੂਸ ’ਚ
ਮਾਸਕੋ, 21 ਜੁਲਾਈ – ਰੂਸ ਦੇ ਪੂਰਬੀ ਹਿੱਸੇ ਵਿੱਚ ਲਗਾਤਾਰ ਤਿੰਨ ਵਾਰ ਭੁਚਾਲ ਦੇ ਝਟਕੇ ਲੱਗਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.6 ਮਾਪੀ ਗਈ ਹੈ। ਭੁਚਾਲ ਕਾਮਚਟਕਾ ਖੇਤਰ ਦੇ ਪੂਰਬੀ ਤੱਟ ਦੇ ਨੇੜੇ ਆਇਆ। ਭੁਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿੱਲੋਮੀਟਰ ਹੇਠਾਂ ਸੀ। ਭੁਚਾਲ ਦੇ ਝਟਕਿਆਂ ਕਾਰਨ ਸਮੁੰਦਰ ਵਿੱਚ ਸੁਨਾਮੀ ਉੱਠਣ ਦਾ ਖਤਰਾ ਹੈ। ਅਮਰੀਕਾ ਦੇ ਹਵਾਈ ਟਾਪੂ ’ਤੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੰਸਦ ਦਾ ਮੌਨਸੂਨ ਸੈਸ਼ਨ ਅੱਜ ਤੋਂ ਨਵੀਂ ਦਿੱਲੀ : ਸੰਸਦ ਦੇ ਸੋਮਵਾਰ ਸ਼ੁਰੂ ਹੋ ਰਹੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ ਆਲ ਪਾਰਟੀ ਮੀਟਿੰਗ ਸੱਦੀ, ਜਿਸ ਵਿੱਚ ਵਿਰੋਧੀ ਪਾਰਟੀਆਂ ਨੇ ਕਈ ਮੁੱਦਿਆਂ ’ਤੇ ਕੇਂਦਰ ਸਰਕਾਰ ਨੂੰ ਘੇਰਿਆ। ਦੂਜੇ ਪਾਸੇ ਸਰਕਾਰ ਨੇ ਸਦਨ ਦੀ ਕਾਰਵਾਈ ਨਿਰਵਿਘਨ ਚਲਾਉਣ ਲਈ ਵਿਰੋਧੀ ਪਾਰਟੀਆਂ ਦਾ ਸਹਿਯੋਗ ਮੰਗਿਆ।
Share this content:



Post Comment