ਭਾਸ਼ਾ ਵਿਭਾਗ ਵੱਲੋਂ ਸਰਬੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਦਾ ਐਲਾਨ ਕੀਤਾ
ਪਟਿਆਲਾ-10 ਅਕਤੂਬਰ ਭਾਸ਼ਾ ਵਿਭਾਗ ਨੇ ਸਾਲ 2025 ’ਚ ਛਪੀਆਂ ਹਿੰਦੀ ਤੇ ਉਰਦੂ ਦੀਆਂ ਸੱਤ ਸਰਵੋਤਮ ਪੁਸਤਕਾਂ ਲਈ ਸਾਲ 2026 ਦੇ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਨਵੰਬਰ ’ਚ ਪੰਜਾਬੀ ਮਾਹ ਦੇ ਰਾਜ ਪੱਧਰੀ ਸਮਾਪਨ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।
ਹਿੰਦੀ ਪੁਸਤਕਾਂ ’ਚ ਸੁਰੇਸ਼ ਹੰਸ ਦੀ ‘ਕਸਤੂਰੀ ਕੁੰਡਲ’ ਨੂੰ ਸੁਦਰਸ਼ਨ ਗਲਪ ਪੁਰਸਕਾਰ, ਡਾ. ਰਾਕੇਸ਼ ਪ੍ਰੇਮ ਦੀ ‘ਕਥਾਸ਼ਿਲਪੀ ਪ੍ਰੇਮਚੰਦ’ ਨੂੰ ਇੰਦਰਨਾਥ ਮਦਾਨ ਪੁਰਸਕਾਰ, ਡਾ. ਪੂਨਮ ਗੁਪਤਾ ਦੀ ‘ਨੰਨ੍ਹੇ ਕਦਮ ਬੜੀ ਬਾਤੇਂ’ ਨੂੰ ਬਾਬਾ ਫਤਹਿ ਸਿੰਘ ਬਾਲ ਸਾਹਿਤ ਪੁਰਸਕਾਰ ਅਤੇ ਪ੍ਰੋ. ਕਸ਼ਮੀਰ ਲੂਨਾ ਦੀ ‘ਜਨਕ’ ਨੂੰ ਮੋਹਨ ਰਾਕੇਸ਼ ਪੁਰਸਕਾਰ ਮਿਲੇਗਾ।
ਉਰਦੂ ਪੁਸਤਕਾਂ ’ਚ ਡਾ. ਸਾਲਿਕ ਜਮੀਲ ਬਰਾੜ ਦੀ ‘ਉਰਦੂ ਮੇਂ ਅਦਬ-ਏ ਅਤਲਾਫ ਕਾ ਮੰਜ਼ਰ-ਪਸ਼ੇ ਮੰਜ਼ਰ’ ਨੂੰ ਹਾਫ਼ਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ, ਹਰਭਜਨ ਸਿੰਘ ਤਸੱਵਰ ਦੀ ‘ਮਨ ਕੀਸਤਮ ਮਨ ਨੀਸਤਮ’ ਨੂੰ ਸਾਹਿਰ ਲੁਧਿਆਣਵੀ ਸ਼ਾਇਰੀ ਪੁਰਸਕਾਰ ਅਤੇ ਮਲਕੀਤ ਸਿੰਘ ਮਛਾਣਾ ਦੀ ‘ਚੁਟਕੀਆਂ’ ਨੂੰ ਕਨ੍ਹਈਆ ਲਾਲ ਨਸਰ ਪੁਰਸਕਾਰ ਦਿੱਤਾ ਜਾਵੇਗਾ।
Share this content:



Post Comment