Loading Now

ਭਾਰਤ ਸਰਕਾਰ ਨੇ ਰਿਹਾਅ ਕੀਤੇ ਪਾਕਿਸਤਾਨੀ ਕੈਦੀ

ਭਾਰਤ ਸਰਕਾਰ ਨੇ ਰਿਹਾਅ ਕੀਤੇ ਪਾਕਿਸਤਾਨੀ ਕੈਦੀ

ਅੰਮ੍ਰਿਤਸਰ, 9 ਸਤੰਬਰ – ਭਾਰਤ ਸਰਕਾਰ ਨੇ ਇੱਕ ਵਾਰ ਫਿਰ ਦਰਿਆਦਿਲੀ ਵਿਖਉਂਦੇ ਹੋਏ 67 ਦੇ ਕਰੀਬ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਹੈ। ਰਿਹਾਅ ਕੀਤੇ ਗਏ ਕੈਦੀਆਂ ‘ਚ ਕਈ ਮਛੇਰੇ ਅਤੇ ਕਈ ਆਮ ਨਾਗਰਿਕ ਸ਼ਾਮਿਲ ਹਨ ਜੋ ਭੁੱਲ ਭੁਲੇਖੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋਏ ਸਨ। ਸਰਕਾਰ ਵੱਲੋਂ ਰਿਹਾਅ ਕੀਤੇ ਕੈਦੀ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਿਸ ਭੇਜੇ ਗਏ। ਇਸ ਮੌਕੇ ਪਾਕਿਸਤਾਨੀ ਨਾਗਰਿਕਾਂ ਦੇ ਚਿਹਰੇ ‘ਤੇ ਖੁਸ਼ੀ ਸਾਫ ਨਜ਼ਰ ਆ ਰਹੀ ਸੀ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਦਾ ਅਤੇ ਪਾਕਿਸਤਾਨ ਦੀ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੁੰ ਹੁਣ ਘਰ ਵਾਪਿਸ ਭੇਜਿਆ ਜਾ ਰਿਹਾ ਹੈ।

16 ਸਾਲ ਦੀ ਉਮਰ ‘ਚ ਪਾਰ ਕੀਤੀ ਸਰਹੱਦ

ਪਾਕਿਸਤਾਨੀ ਨਾਗਰਿਕਾਂ ‘ਚ ਸ਼ਾਮਿਲ ਕਰਾਚੀ ਵਾਸੀ ਮੁਹੰਮਦ ਰਿਜਵਾਨ ਨੇ ਧੰਨਵਾਦ ਕਰਦਿਆਂ ਕਿਹਾ ਕਿ ‘ਮੈਂ ਅੱਜ ਬਹੁਤ ਖੁਸ਼ ਹਾਂ ਕਿ ਆਖਿਰਕਾਰ ਮੈਨੂੰ ਰਿਹਾਈ ਮਿਲ ਗਈ ਹੈ। ਮੈਂ ਸਿਰਫ਼ 16 ਸਾਲ ਦਾ ਸੀ, ਦਰਿਆ ਵਿੱਚ ਮੱਛੀਆਂ ਫੜਦਿਆਂ ਗਲਤੀ ਨਾਲ ਭਾਰਤੀ ਹੱਦ ਵਿੱਚ ਦਾਖ਼ਲ ਹੋ ਗਿਆ ਸੀ। ਹੁਣ ਉਹ 27 ਸਾਲ ਦਾ ਹੋ ਚੁੱਕਿਆ ਹਾਂ ਅਤੇ ਆਪਣੀ ਜ਼ਿੰਦਗੀ ਦੇ ਕੀਮਤੀ ਕਈ ਸਾਲ ਭਾਰਤੀ ਜੇਲ੍ਹ ਵਿੱਚ ਗੁਜ਼ਾਰਣ ਤੋਂ ਬਾਅਦ ਘਰ ਵਾਪਸ ਜਾਣ ਲਈ ਤਿਆਰ ਹਾਂ। ਅਸੀਂ ਕੁੱਲ੍ਹ 15 ਲੋਕ ਸੀ ਜਿਨ੍ਹਾਂਂ ਵਿੱਚੋਂ 2 ਦੀ ਜੇਲ੍ਹ ‘ਚ ਹੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਲਾਸ਼ਾਂ ਪਾਕਿਸਤਾਨ ਭੇਜ ਦਿੱਤੀਆਂ ਗਈਆਂ। ਮੇਰੇ ਨਾਲ ਦੇ ਅਜੇ 6 ਲੋਕ ਹੀ ਰਿਹਾਅ ਕੀਤੇ ਹਨ ਜਦਕਿ 7 ਲੋਕ ਅਜੇ ਵੀ ਭਾਰਤ ਦੀਆਂ ਜੇਲ੍ਹਾਂ ਵਿੱਚ ਕੈਦ ਹਨ। ਮੈਂ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਜੋ ਲੋਕ ਅਜੇ ਵੀ ਜੇਲ੍ਹਾਂ ‘ਚ ਬੰਦ ਹਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇ।’

Share this content:

Post Comment