ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾਇਆ
ਐਮਸਟਲਵੀਨ, 20 ਅਗਸਤ – ਹਾਕੀ ਵਿਸ਼ਵ ਕੱਪ ਦੇ ਇਕ ਅਹਿਮ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਅੱਗਲੇ ਦੌਰ ਵਿਚ ਪ੍ਰੇਵਸ਼ ਕਰ ਲਿਆ ਹੈ। ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਪਾਕਿਸਤਾਨੀ ਖਿਡਾਰੀਆਂ ਦੀ ਹਰ ਕੋਸ਼ਿਸ ਨੂੰ ਨਾਕਾਮ ਕਰ ਦਿੱਤਾ। ਪਹਿਲੇ ਕੁਆਰਟਰ ‘ਚ ਭਾਰਤ 2-0 ਨਾਲ ਅੱਗੇ ਸੀ। ਦੂਜੇ ਕੁਆਰਟਰ ‘ਚ ਬਹੁਤ ਤੇਜ ਹਾਕੀ ਖੇਡੀ ਗਈ। ਦੋਨਾਂ ਟੀਮਾਂ ਨੇਂ 15 ਮਿੰਟਾਂ ਵਿੱਚ ਚਾਰ ਗੋਲ ਕੀਤੇ । ਭਾਰਤ ਪਹਿਲੇ ਕੁਆਰਟਰ ਤੋਂ ਬਾਅਦ ਮਜ਼ਬੂਤੀ ਨਾਲ ਕੰਟਰੋਲ ਵਿੱਚ ਦਿਖਾਈ ਦੇ ਰਿਹਾ ਸੀ ਤੇ 3-0 ਦੀ ਬੜ੍ਹਤ ਨਾਲ ਅੱਗੇ ਸੀ। ਪਾਕਿਸਤਾਨ ਨੇ ਜਵਾਬੀ ਹਮਲਾ ਕਰਕੇ ਇਸ ਨੂੰ 3-1 ਕਰ ਦਿੱਤਾ ਪਰ ਭਾਰਤ ਨੇ ਜਲਦੀ ਹੀ 4-1 ‘ਤੇ ਆਪਣੀ ਤਿੰਨ ਗੋਲਾਂ ਦੀ ਬੜ੍ਹਤ ਨੂੰ ਬਹਾਲ ਕਰ ਦਿੱਤਾ। ਪਾਕਿਸਤਾਨ ਨੇ ਤੁਰੰਤ ਜਵਾਬ ਦਿੰਦਿਆਂ ਸਕੋਰ 4-2 ਕਰ ਦਿੱਤਾ। ਭਾਰਤ ਨੇ ਤੀਜੇ ਕੁਆਰਟਰ ‘ਚ ਪੰਜਵਾਂ ਗੋਲ ਪੈਨਲਟੀ ਸਟਰੋਕ ਦੁਆਰਾ ਕਰਕੇ ਸਕੋਰ 5-2 ਕਰ ਦਿੱਤਾ। ਪੈਨਲਟੀ ਸਟਰੋਕ ਹਾਰਦਿਕ ਸਿੰਘ ਨੇ ਲਾਈ। ਆਖਰੀ ਗੋਲ ਪਾਕਿਸਤਾਨ ਨੇ ਕਰਕੇ ਗੋਲਾਂ ਦਾ ਫਰਕ 5-3 ਕਰ ਦਿੱਤਾ। ਹਾਫ ਟਾਈਮ ਦੀ ਸੀਟੀ ਵੱਜਣ ਤੋਂ ਪਹਿਲਾਂ ਸੁਖਜੀਤ ਸਿੰਘ ਨੂੰ ਗ੍ਰੀਨ ਕਾਰਡ ਦਿਖਾਇਆ ਗਿਆ।
Share this content:


Post Comment